Sunday, January 19, 2025

ਹੁਣ ਫੇਰ ਵੱਡੇ ਪਰਦੇ ‘ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ,

Date:

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਫੈਨਜ਼ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਫੈਨਜ਼ ਇਕ ਵਾਰ ਮੁੜ ਸੁਸ਼ਾਂਤ ਸਿੰਘ ਰਾਜਪੂਤ ਨੂੰ MS Dhoni ਦਾ ਰੋਲ ਨਿਭਾਉਂਦਿਆਂ ਵੱਡੇ ਪਰਦੇ ‘ਤੇ ਵੇਖ ਸਕਣਗੇ। ਦਰਅਸਲ, ਮਹਿੰਦਰ ਸਿੰਘ ਧੋਨੀ ਦੀ ਬਾਇਓਪਿਕ ਨੂੰ ਇਸ ਮਹੀਨੇ ਦੁਬਾਰਾ ਰਿਲੀਜ਼ ਕੀਤਾ ਜਾ ਰਿਹਾ ਹੈ। Sushant Singh Rajput will be seen

“ਐੱਮ.ਐੱਸ ਧੋਨੀ: ਦਿ ਅਨਟੋਲਡ ਸਟੋਰੀ” ਫ਼ਿਲਮ 12 ਮਈ ਨੂੰ ਹਿੰਦੀ, ਤਮਿਲ ਤੇ ਤੇਲੁਗੂ ਵਿਚ ਸਾਰੇ ਦੇਸ਼ ਦੇ ਸਿਨੇਮਾਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ। ਸਟਾਰ ਸਟੂਡੀਓਜ਼ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਸਟਾਰ ਸਟੂਡੀਓਜ਼ ਨੇ ਟਵੀਟ ਕੀਤਾ, “ਜਬ ਮਾਹੀ ਫ਼ਿਰ ਪਿਚ ਪੇ ਆਏਗਾ, ਪੂਰਾ ਇੰਡੀਆ ਸਿਰਫ਼ ‘ਧੋਨੀ! ਧੋਨੀ! ਧੋਨੀ!’ ਚਿੱਲਾਏਗਾ। ਐੱਮ.ਐੱਸ ਧੋਨੀ: ਦਿ ਅਨਟੋਲਡ ਸਟੋਰੀ ਸਿਨੇਮਾਘਰਾਂ ਵਿਚ ਮੁੜ ਤੋਂ ਰਿਲੀਜ਼ ਹੋ ਰਹੀ ਹੈ।” ਇਸ ਦੇ ਨਾਲ ਹੀ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ। Sushant Singh Rajput will be seen

ਡਿਜ਼ਨੀ ਸਟਾਰ ਸਟੂਡੀਓਜ਼ ਮੁਖੀ ਵਿਕਰਮ ਦੁੱਗਲ ਨੇ ਇਕ ਬਿਆਨ ਵਿਚ ਕਿਹਾ, “ਐੱਮ.ਐੱਸ ਧੋਨੀ: ਦਿ ਅਨਟੋਲਡ ਸਟੋਰੀ” ਨਾ ਸਿਰਫ਼ ਸਟਾਰ ਸਟੂਡੀਓਜ਼ ਲਈ ਸਗੋਂ ਸਾਰੀ ਦੁਨੀਆ ਦੇ ਭਾਰਤੀਆਂ ਲਈ ਵੀ ਵਿਸ਼ੇਸ਼ ਫ਼ਿਲਮ ਰਹੀ ਹੈ ਜੋ ਸਾਡੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਪ੍ਰੇਰਣਾ ਦੇਣ ਵਾਲੀ ਯਾਤਰਾ ਨੂੰ ਦਰਸਾਉਂਦੀ ਹੈ। Sushant Singh Rajput will be seen

also read :- ਜਾਪਾਨ ‘ਚ ਲੱਗੇ 6.2 ਤੀਬਰਤਾ ਦੇ ਭੂਚਾਲ ਦੇ ਝਟਕੇ

ਮੁੜ ਰਿਲੀਜ਼ ਦਾ ਉਦੇਸ਼ ਦੇਸ਼ ਭਰ ਵਿਚ ਧੋਨੀ ਦੇ ਪ੍ਰਸ਼ੰਸਕਾਂ ਨੂੰ ਵੱਡੇ ਪਰਦੇ ‘ਤੇ ਕ੍ਰਿਕੇਟ ਦੇ ਖ਼ਾਸ ਤੇ ਜਾਦੁਈ ਪਲਾਂ ਨੂੰ ਮੁੜ ਜੀਉਣ ਦਾ ਮੌਕਾ ਦੇਣਾ ਹੈ। ਨੀਰਜ ਪਾਂਡੇ ਵੱਲੋਂ ਨਿਰਦੇਸ਼ਿਤ ਫ਼ਿਲਮ ਮੂਲ ਰੂਪ ਨਾਲ ਸਾਲ 2016 ਵਿਚ ਰਿਲੀਜ਼ ਹੋਈ ਸੀ ਤੇ ਇਸ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਯਾਤਰਾ ਨੂੰ ਦਰਸਾਇਆ ਗਿਆ ਸੀ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਫ਼ਿਲਮ ਵਿਚ ਭਾਰਤੀ ਕ੍ਰਿਕਟਰ ਦੀ ਭੂਮਿਕਾ ਨਿਭਾਈ ਸੀ। 

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...