ਦਫ਼ਤਰੀ ਸਮਾਂ ਬਦਲ ਕੇ 15 ਜੁਲਾਈ ਤੱਕ 42 ਕਰੋੜ ਬਚਾਵੇਗਾ ਪੰਜਾਬ

Date:

 Punjab will save 42 croresਪੰਜਾਬ ‘ਚ 2 ਮਈ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਆਪਣੀ ਤਰ੍ਹਾਂ ਦਾ ਅਜਿਹਾ ਤਜੁਰਬਾ ਕੀਤਾ ਹੈ, ਜੋ ਸੂਬੇ ਦੇ ਪੈਸੇ ਤੇ ਬਿਜਲੀ ਦੀ ਬੱਚਤ ਕਰਨ ‘ਚ ਸਹਾਇਕ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਕੀ ਅਤੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਸ ਬਾਰੇ ਕਈ ਦਿਨ ਚਰਚਾ ਕੀਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਬਿਜਲੀ ਦੀ ਸਪਲਾਈ ਅੱਗੇ ਝੋਨੇ ਦੇ ਬਿਜਾਈ ਦੇ ਸੀਜ਼ਨ ‘ਚ ਨਿਰਵਿਘਨ ਰਹੇ, ਇਸ ਲਈ ਹੁਣੇ ਤੋਂ ਬਿਜਲੀ ਦੀ ਬੱਚਤ ਵੱਲ ਧਿਆਨ ਦੇਣਾ ਹੋਵੇਗਾ। ਮਾਨ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਰੋਜ਼ਾਨਾ 350 ਮੈਗਾਵਾਟ ਬਿਜਲੀ ਦੀ ਬੱਚਤ ਹੋਵੇਗੀ, ਨਾਲ ਹੀ ਇਕ ਅਨੁਮਾਨ ਅਨੁਸਾਰ ਸਰਕਾਰ ਦਾ 15 ਜੁਲਾਈ ਤੱਕ 40-42 ਕਰੋੜ ਰੁਪਿਆ ਵੀ ਬਚੇਗਾ। ਪੰਜਾਬ ‘ਚ ਜ਼ਿਆਦਾਤਰ ਬਿਜਲੀ ਥਰਮਲ ਪਲਾਂਟਾਂ ਤੋਂ ਹੀ ਬਣਦੀ ਹੈ। ਸਪੱਸ਼ਟ ਹੈ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਥਰਮਲ ਪਲਾਂਟ ‘ਚ ਵਰਤੋਂ ’ਚ ਲਿਆਂਦੇ ਜਾਂਦੇ ਕੋਲੇ ਦੀ ਲਾਗਤ ‘ਚ ਵੀ ਕਮੀ ਆਵੇਗੀ। ਹਾਲਾਂਕਿ ਰਣਜੀਤ ਸਾਗਰ ਡੈਮ, ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਵੀ ਪੰਜਾਬ ਨੂੰ ਬਿਜਲੀ ਦੀ ਸਪਲਾਈ ਹੁੰਦੀ ਹੈ ਪਰ ਇਹ ਥਰਮਲ ਪਲਾਂਟਾਂ ਦੀ ਤੁਲਨਾ ‘ਚ ਬਹੁਤ ਘੱਟ ਹੈ।Punjab will save 42 crores

ALSO READ :- ਕਿਸਾਨਾਂ ਦੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਹੋਰ ਵਿਸ਼ੇਸ਼ ਕਦਮ-ਚੇਤਨ ਸਿੰਘ…

ਸੂਬੇ ਦੇ ਰੋਪੜ ਥਰਮਲ ਪਲਾਂਟ ਨੂੰ ਰੋਜ਼ਾਨਾ 14,000 ਟਨ, ਲਹਿਰਾ ਮੁਹੱਬਤ ਪਲਾਂਟ ਨੂੰ 10,000 ਟਨ, ਨਾਭਾ ਥਰਮਲ ਪਲਾਂਟ ਨੂੰ 14,000 ਟਨ, ਤਲਵੰਡੀ ਸਾਬੋ ਪਲਾਂਟ ਨੂੰ 22,000 ਟਨ ਅਤੇ ਗੋਇੰਦਵਾਲ ਪਲਾਂਟ ਨੂੰ 7500 ਟਨ ਕੋਲੇ ਦੀ ਲੋੜ ਪੈਂਦੀ ਹੈ, ਬਸ਼ਰਤੇ ਇਹ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲਣ। ਇਸ ਕੜੀ ‘ਚ ਕੇਂਦਰ ਸਰਕਾਰ ਦੇ ਆਰ. ਐੱਸ. ਆਰ. (ਰੇਲ-ਸਮੁੰਦਰ-ਰੇਲ) ਰਾਹੀਂ ਕੋਲੇ ਦੀ ਢੁਆਈ ਦੇ ਫ਼ੈਸਲੇ ਨਾਲ ਵੀ ਪੰਜਾਬ ਨੂੰ ਹੋਰ ਨੁਕਸਾਨ ਹੁੰਦਾ ਪਰ ਮੁੱਖ ਮੰਤਰੀ ਇਸ ਫ਼ੈਸਲੇ ਨੂੰ ਰੁਕਵਾਉਣ ‘ਚ ਕਾਮਯਾਬ ਰਹੇ ਸਨ।  ਇਸ ਬਾਰੇ ਇੰਜੀ. ਜਸਵੀਰ ਸਿੰਘ ਧੀਮਾਨ, ਪ੍ਰਧਾਨ, ਪੀ. ਐੱਸ. ਈ. ਬੀ. ਇੰਜੀਨੀਅਰਸ ਐਸੋਸੀਏਸ਼ਨ ਨੇ ਕਿਹਾ ਕਿ ਫ਼ੈਸਲੇ ਦਾ ਅਸਰ ਵਿਖੇਗਾ। ਠੀਕ ਮੁਲਾਂਕਣ ਤਾਂ ਪੀਕ ਸੀਜ਼ਨ ‘ਚ ਹੀ ਸਾਹਮਣੇ ਆਵੇਗਾ। ਫਿਲਹਾਲ ਮੌਸਮ ਠੀਕ ਹੈ ਤਾਂ ਏ. ਸੀ. ਦੀ ਲੋੜ ਵੀ ਨਹੀਂ ਹੈ। ਝੋਨੇ ਦੀ ਬਿਜਾਈ ਸਮੇਂ ਜ਼ਰੂਰ ਫ਼ਰਕ ਨਜ਼ਰ ਆਵੇਗਾ। ਦੁਪਹਿਰ ਡੇਢ ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਦੀ ਖ਼ਪਤ ਪੀਕ ’ਤੇ ਹੁੰਦੀ ਹੈ, ਇਸ ਲਈ ਇਸ ਨੂੰ ਅਸੀਂ ਪੀਕ ਆਵਰਜ਼ ਮੰਨਦੇ ਹਾਂ। ਦਫ਼ਤਰ 2 ਵਜੇ ਬੰਦ ਹੋ ਜਾਣਗੇ ਤਾਂ ਦਫ਼ਤਰਾਂ ਦੀ ਬਿਜਲੀ ਦੀ ਬਹੁਤ ਬਚਤ ਹੋਵੇਗੀ।Punjab will save 42 crores

Share post:

Subscribe

spot_imgspot_img

Popular

More like this
Related

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਚੰਡੀਗੜ੍ਹ, 19 ਦਸੰਬਰ ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ...