(ਲੁਧਿਆਣਾ ਤੋਂ ਸੁਖਦੀਪ ਸਿੰਘ ਗਿੱਲ ਦੀ ਰਿਪੋਸਟ) Nadar Foundation ਨਦਰਿ ਫਾਊਡੇਸਨ ਵੱਲੋਂ ਅਨੇਕਾਂ ਹੀ ਕਾਰਜ ਚੱਲਦੇ ਹਨ ਉਸੇ ਲੜੀ ਦੇ ਤਹਿਤ ਲੋੜਵੰਦ ਗੁਰਸਿੱਖ ਪਰਿਵਾਰ ਦੇ ਨਵੇਂ ਮਕਾਨ ਦੀ ਅਰੰਭਤਾ ਕੀਤੀ ਗਈ ਫਾਊਡੇਸਨ ਦੇ ਮੁੱਖ ਸੇਵਾਦਾਰ ਸ੍ਰ ਜਸਵਿੰਦਰ ਸਿੰਘ ਨੇ ਦੱਸਿਆ ਕੀ ਕੀ ਹੁਣ ਤੱਕ ਤਕਰੀਬਨ 125 ਮਕਾਨ ਬਣਾ ਚੁੱਕੇ ਹਨ ਅਤੇ ਇਸ ਦੇ ਨਾਲ ਨਾਲ ਬੱਚਿਆਂ ਦੀਆਂ ਫ਼ੀਸਾਂ ਇਲਾਜ ਲਈ ਅਪਰੇਸਨ ਤੇ ਦਵਾਈਆ ਅਤੇ ਹੋਰ ਅਨੇਕਾ ਕਾਰਜ ਚੱਲਦੇ ਰਹਿਦੇ ਹਨ ਇਹ ਪਰਿਵਾਰ ਪਿੰਡ ਰਣੀਆ ਲੁਧਿਆਣੇ ਜਿਲੇ ਵਿੱਚ ਰਹਿ ਰਿਹਾ ਹੈ ਅਤੇ ਸਾਰਾ ਪਰਿਵਾਰ ਗੁਰਸਿੱਖ ਹੈ ਇਹ ਵੀਰ ਜੀ ਐਨ ਈ ਕਾਲਜ ਵਿੱਚ ਹੀ ਕੰਮ ਕਰਦਾ ਹੈ,ਜਿਸ ਕੋਲ ਐਨੀ ਸਮਰੱਥਾ ਨਹੀਂ ਸੀ ਕਿ ਮਕਾਨ ਪਾ ਸਕਦਾ। Nadar Foundation
also read : ਦਰਬਾਰ ਸਾਹਿਬ ਰਸਤੇ ਤੇ ਹੋਏ ਧਮਾਕੇ ਤੇ ਐਡਵੋਕੇਟ ਧਾਮੀ ਦਾ ਵੱਡਾ ਬਿਆਨ,
ਇਸਦੇ ਇੱਕ ਬੱਚੇ ਨੂੰ ਜਨਮ ਤੋਂ ਹੀ ਪ੍ਰੌਬਲਮ ਹੈ ਜਿਸ ਕਰਕੇ ਉਹ ਚੰਗੇ ਤਰੀਕੇ ਤੁਰ ਫਿਰ ਨਹੀਂ ਸਕਦਾ। ਉਸਦੀ ਵੀ ਦਵਾਈ ਚਲਦੀ ਹੈ। ਸੋ ਪਰਿਵਾਰ ਲੋੜਵੰਦ ਹੈ,,ਆਪ ਸਭ ਦੇ ਸਹਿਯੋਗ ਨਾਲ ਇਹ ਸੇਵਾ ਸੁਰੂ ਕੀਤੀ ਗਈ,,ਅਤੇ ਸਭ ਨੂੰ ਬੇਨਤੀ ਹੈ ਕਿ ਜਰੂਰ ਸਹਿਯੋਗ ਕਰਿਆ ਕਰੋ ਜਿਸ ਵਿੱਚ ਦੋ ਕਮਰੇ, ਰਸੋਈ, ਲੈਟਰੀਂਨ ਬਾਥਰੂਮ ਦੀ ਉਸਾਰੀ ਕਰਵਾਈ ਜਾਵੇਗੀ। ਇਸ ਮੌਕੇ ਫਾਊਡੇਸ਼ਨ ਦੇ ਮੈਂਬਰ ਸ੍ਰ ਸੁਖਦੀਪ ਸਿੰਘ ਗਿੱਲ ,ਕੰਵਲਪ੍ਰੀਤ ਸਾਹਨੀ ,ਕੁਲਵਿੰਦਰ ਸਿੰਘ ,ਨਿਤਿਨ ਸਿੰਘ ,ਅਤੇ ਜਗਦੀਸ ਸਿੰਘ ਹਾਜ਼ਰ ਸਨ Nadar Foundation