ਝਾੜੂ ਵਾਲਾ ਛਾ ਗਿਆ’ ਦੇ ਲੱਗੇ ਨਾਅਰੇ, ਜਸ਼ਨਾਂ ਦਾ ਮਾਹੌਲ

ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਤਸਵੀਰ ਸਾਫ ਹੋਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹੈ। ਜਿੱਤ ਤਕਰੀਬਨ ਸਾਫ ਦਿੱਸ ਰਹੀ ਹੈ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ। ਵੱਡੀ ਗਿਣਤੀ ਆਗੂ ਜਲੰਧਰ ਵੱਲ ਰਵਾਨਾ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕੈਬਨਿਟ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ।The slogans of the broom fell

ਉਨ੍ਹਾਂ ਤੋਂ ਇਲਾਵਾ ਹੋਰ ਆਗੂ ਵੀ ਜਲੰਧਰ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ (Sushil Kumar Rinku) ਗਿਣਤੀ ਕੇਂਦਰ ਪਹੁੰਚੇ ਹਨ।

ਆਪ ਇਸ ਸਮੇਂ ਵੱਡੇ ਫਰਕ ਨਾਲ ਅੱਗੇ ਹਨ। ਹੁਣ ਤੱਕ ਦੇ ਰੁਝਾਨ ਆਪ ਦੀ ਜਿੱਤ ਵੱਲ ਇਸ਼ਾਰਾ ਕਰ ਰਹੇ ਹਨ।The slogans of the broom fell

ਦੂਜੇ ਨੰਬਰ ਉਤੇ ਕਾਂਗਰਸ, ਤੀਜੇ ਉਤੇ ਭਾਜਪਾ ਤੇ ਚੌਥੇ ਉਤੇ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਕਾਫੀ ਪੱਛੜ ਗਿਆ ਹੈ।

also read :-ਅਕਾਲੀ ਦਲ ਭਾਜਪਾ ਨਾਲੋਂ ਵੀ ਪੱਛੜਿਆ, ਚੌਥੇ ਨੰਬਰ ਉਤੇ ਆਇਆ

ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ। ਰੁਝਾਨਾਂ ‘ਚ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 216315 ਵੋਟਾਂ ਨਾਲ ਅੱਗੇ ਹਨ।

ਦੂਜੀਆਂ ਪਾਰਟੀਆਂ ਦੀਆਂ ਗੱਲ ਕਰੀਏ ਤਾਂ ਭਾਜਪਾ ਤੀਜੇ ਨੰਬਰ ਉਤੇ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਾਫੀ ਪਿੱਛੇ ਹੈ। ਭਾਜਪਾ 111551, ਅਕਾਲੀ ਦਲ 99679, ਕਾਂਗਰਸ 173899 ਵੋਟਾਂ ਨਾਲ ਅੱਗੇ ਹਨ।The slogans of the broom fell

[wpadcenter_ad id='4448' align='none']