ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਗੈਂਗਸਟਰ ਅਤੇ ਅੱਤਵਾਦੀ ਗਠਜੋੜ ਨੂੰ ਲੈ ਕੇ ਦੇਸ਼ ਭਰ ਵਿੱਚ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ ਇਹ ਛਾਪੇਮਾਰੀ ਲਗਾਤਾਰ ਜਾਰੀ ਹੈ।Raids in many states
ਜਿਨ੍ਹਾਂ 4 ਸੂਬਿਆਂ ‘ਚ ਇਹ ਛਾਪੇਮਾਰੀ ਹੋ ਰਹੀ ਹੈ, ਉਨ੍ਹਾਂ ‘ਚ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਸ਼ਾਮਲ ਹਨ। NIA ਨੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਨੂੰ ਲੈ ਕੇ ਕੁੱਲ 5 ਮਾਮਲੇ ਦਰਜ ਕੀਤੇ ਹਨ ਅਤੇ ਇਸ ਤਹਿਤ ਇਹ ਕਾਰਵਾਈ ਚੱਲ ਰਹੀ ਹੈ।Raids in many states
also read :- ਗਰਮੀ ਆ ਰਹੀ ਹੈ,ਪਾਣੀ ਪੈਕ ਕਰਕੇ ਨਾਲ ਲੈਕੇ ਜਾਣਾ ਸਹੀ ਜਾਂ ਗ਼ਲਤ?
ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੇ 12 ਜ਼ਿਲ੍ਹਿਆਂ ਵਿੱਚ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਨੇ ਬਠਿੰਡਾ ਅਤੇ ਮੋਗਾ ਜ਼ਿਲ੍ਹਿਆਂ ਵਿੱਚ 4 ਤੋਂ 5 ਥਾਵਾਂ ’ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਕਈ ਇਲਾਕਿਆਂ ‘ਚ NIA ਦੀ ਕਾਰਵਾਈ ਜਾਰੀ ਹੈ।Raids in many states
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ‘ਚ ਖਾਸ ਕਰਕੇ ਵਿਦੇਸ਼ੀ ਫੰਡਿੰਗ, ਟੈਰਰ ਫੰਡਿੰਗ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਸਬੰਧ ਨੂੰ ਲੈ ਕੇ ਕਈ ਅਹਿਮ ਸੁਰਾਗ ਮਿਲੇ ਹਨ, ਜਿਸ ਤੋਂ ਬਾਅਦ ਇਕੱਲੇ ਪੰਜਾਬ ‘ਚ 60 ਤੋਂ ਵੱਧ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।