ਆਪ ਬੀਤੀ :- ਰੀਤ ਕੌਰ
ਕੱਲ ਮੇਰਾ ਪੇਪਰ ਸੀ ਇਸ ਲਈ ਪਟਿਆਲਾ ਸਵੇਰੇ ਪੇਪਰ ਦੇਣ ਲਈ ਚਲੀ ਗਈ ਜਦ ਮੈਂ ਪਟਿਆਲਾ ਪਹੁੰਚੀ ਤਾਂ ਬੱਸ ਨਵੇਂ ਬਣੇ ਬੱਸ ਸਟੈਂਡ ਤੇ ਰੁਕ ਗਈ ਸੀ ਪਹਿਲਾਂ ਤਾਂ ਬੱਸ ਸਟੈਂਡ ਵੇਖ ਕੇ ਮੈਂ ਆਪਣਾ ਮੋਬਾਈਲ ਆਪਣੀ ਜੇਬ ਚੋ ਕੱਡਿਆ ਤੇ ਟਾਈਮ ਵੇਖਣ ਲੱਗ ਗਈ ਜਦ ਵੇਖਿਆ ਤਾਂ 8 ਵੱਜ ਕੇ 55 ਮਿੰਟ ਹੋ ਚੁਕੇ ਸੀ ਪਰ ਜੇਕਰ ਬੱਸ ਸਟੈਂਡ ਓਹੀ ਪੁਰਾਣ ਹੁੰਦਾ ਤਾਂ ਮੈਂ ਟਾਈਮ ਨੂੰ ਵੇਖ ਕੇ ਖੁਸ਼ ਹੋ ਜਾਣਾ ਸੀ ਕਿਉਕਿ ਮੇਰਾ ਸੈਂਟਰ ਬੱਸ ਸਟੈਂਡ ਤੋਂ ਸਿਰਫ 7,8 ਮਿੰਟ ਦੀ ਦੂਰੀ ਤੇ ਸੀ ਜਿਸ ਕਰਕੇ ਮੈਂ ਬੜੀ ਅਰਾਮ ਨਾਲ ਪਹੁੰਚ ਜਾਣਾ ਸੀ ਪਰ ਜਦ ਮੈਂ ਇਥੇ ਨਵੇਂ ਬੱਸ ਸਟੈਂਡ ਆਕੇ ਟਾਈਮ ਵੇਖਿਆ ਤਾਂ ਮੇਰੀ ਕਾਹਲੀ ਪੈਣ ਲੱਗੀ ਮੈਂ ਸੋਚਾਂ ਕੇ ਬਾਹਰ ਜਾਣ ਦਾ ਰਸਤਾ ਕਿਥੇ ਹੈPatiala went to give the paper in the morning
ਖੈਰ ਘੁੰਮ ਘੁਮਾ ਕੇ ਮੈਨੂੰ ਜਲਦੀ ਹੀ ਬਾਹਰ ਦਾ ਰਸਤਾ ਮਿਲ ਗਿਆ ਆਟੋ ਵੱਲ ਆਈ ਤਾਂ ਆਟੋ ਵਾਲਾ ਕਹਿੰਦਾ 50 ਰੁ ਲੱਗਣਗੇ ਕਾਲਜ ਤੱਕ ਜਾਣ ਦੇ ਇਹ ਸੁਨ ਕੇ ਮੈਂ ਪਹਿਲਾਂ ਤਾਂ ਹੈਰਾਨ ਹੋਈ ਫਿਰ ਚੁੱਪ ਹੋਕੇ ਆਟੋ ਚ ਬੈਠ ਗਈ ਕਿਉਕਿ ਮੈਂ ਪਹਿਲਾ ਹੀ ਬਹੁਤ ਲੇਟ ਹੋ ਰਹੀ ਸੀ
ਬੱਸ ਸਟੈਂਡ ਤੇ ਬਜ਼ੁਰਗ ਲੋਕ ਐਵੇ ਰਸਤਾ ਲੱਭ ਰਹੇ ਸੀ ਜਿਵੇ ਕਿਸੇ ਅਣਜਾਣ ਸ਼ਹਿਰ ਚ ਆ ਗਏ ਹੋਈਏ ਪਰ ਅਸੀਂ ਕਿਸੇ ਅਣਜਾਣ ਸ਼ਹਿਰ ਚ ਨਹੀਂ ਸੀ ਅਸੀਂ ਤਾਂ ਆਪਣੇ ਪਟਿਆਲਾ ਦੇ ਵਿਚ ਹੀ ਸੀ
ਮੈਂ ਆਟੋ ਚ ਬੈਠੀ ਸੀ ਕੇ ਇਕ ਬੇਬੇ ਆਗੀ ਤੇ ਆਟੋ ਚ ਬੈਠ ਗਈ ਉਹਨਾਂ ਨੇ ਮੋਤੀ ਬਾਗ ਸਾਹਿਬ ਜਾਣਾ ਸੀ ਉਹ ਬਹੁਤ ਪ੍ਰੇਸ਼ਾਨ ਜੀ ਲੱਗ ਰਹੀ ਸੀ ਬੇਬੇ ਮੈਨੂੰ ਕਹਿਣ ਲੱਗੀ ਪੁੱਤਰ ਮੈਨੂੰ ਤਾਂ ਬਾਹਰ ਆਉਣ ਦਾ ਰਸਤਾ ਹੀ ਨਹੀਂ ਲੱਭਦਾ ਪਿਆ ਸੀ ਅੰਦਰ ਅੱਧਾ ਘੰਟਾ ਰਸਤਾ ਲੱਭ ਲੱਭ ਕੇ ਫਿਰ ਮੈਨੂੰ ਬਾਹਰ ਦਾ ਰਸਤਾ ਮਿਲਿਆ
ਬੇਬੇ ਕਹਿਣ ਲੱਗੀ ਇਹ ਤਾ ਬਾਲਾ ਹੀ ਦੂਰ ਕਰਤਾ ਬੱਸ ਸਟੈਂਡ ਪਹਿਲਾ ਹੀ ਠੀਕ ਸੀ ਕਹਿਣ ਲੱਗੀ ਪਹਿਲਾਂ ਮੈਂ 20 ਰੁ ਦੇ ਵਿਚ ਗੁਰੂਦਵਾਰਾ ਸਾਹਿਬ ਚਲੀ ਜਾਂਦੀ ਸੀ ਪਰ ਹੁਣ ਆਟੋ ਵਾਲੇ 50 ਰੁ ਮੰਗਦੇ ਨੇ ਕਹਿੰਦੀ ਗਰੀਬ ਬੰਦਾ ਕਿਥੋਂ ਲੈਕੇ ਆਵੇ ਏਨੇ ਪੈਸੇ Patiala went to give the paper in the morning
also read :- ਮੁੱਖ ਮੰਤਰੀ ਭਗਵੰਤ ਮਾਨ ਨੇ ’12ਵੀ ਜਮਾਤ ‘ਚ ਅੱਵਲ ਆਏ ਵਿੱਦਿਆਰਥਿਆ ਲਈ ਕੀਤੇ ਵੱਡੇ ਐਲਾਨ
ਮੈਂ ਚੁੱਪ ਜਿਹੀ ਹੋ ਗਈ ਤੇ ਹਾਜੀ ਬੇਬੇ ਕਹਿ ਕੇ ਗੱਲ ਨੂੰ ਟਾਲ ਦਿੱਤਾ
ਪਰ ਬੇਬੇ ਪ੍ਰੇਸ਼ਾਨ ਜਿਹੀ ਲੱਗ ਰਹੀ ਸੀ ਤੇ ਫਿਰ ਬੇਬੇ ਨੇ ਆਪ ਹੀ ਗੱਲ ਸ਼ੁਰੂ ਕਰ ਦਿਤੀ ਕਹਿੰਦੀ ਪੁੱਤਰ ਸਾਡੇ ਵਰਗਿਆਂ ਨੂੰ ਨਾ ਤਾ ਲਿਫਟ ਚਲਾਉਣੀ ਆਉਂਦੀ ਹੈ ਨਾ ਹੀ ਸਾਨੂ ਰਸਤਾ ਪਤਾ ਲੱਗਦਾ ਹੈ
ਕਹਿੰਦੀ ਪਹਿਲਾਂ ਵਾਲਾ ਬੱਸ ਸਟੈਂਡ ਹੀ ਚੰਗਾ ਸੀ ਇਥੇ ਆਕੇ ਤਾਂ ਬੰਦਾ ਗਵਾਚ ਹੀ ਜਾਂਦਾ ਹੈ ਕਿ ਕਰੀਏ ਹਰ ਰੋਜ 100 ਰੁ ਬੰਦਾ ਕਿਥੋਂ ਲੈਕੇ ਦੱਸੋ
ਬੇਬੇ ਦੀਆਂ ਗੱਲਾਂ ਨੇ ਮੇਰਾ ਦਿਲ ਕੀਲ ਲਿਆ ਸੀ ਮੈਂ ਮਨ ਹੀ ਮਨ ਉਦਾਸ ਹੋਣ ਲੱਗੀ ਤੇ ਫਿਰ ਚੁੱਪ ਹੋ ਗਈ
ਬੇਬੇ ਨੂੰ ਸਮਝਾਉਣ ਲੱਗੀ ਕੇ ਕੋਈ ਨਾ ਬੇਬੇ ਹੋਲੀ ਹੋਲੀ ਬੱਸ ਸਟੈਂਡ ਦਾ ਭੇਤ ਪੈ ਜਾਵੇਗਾ ਬੇਬੇ ਕਹਿਣ ਲੱਗੀ ਚਲ ਭੇਤ ਤਾਂ ਪੈ ਹੀ ਜਾਵੇਗਾ ਪਰ ਪੈਸਿਆਂ ਦਾ ਕਿ ਕਰਾ
ਰੋਜ ਰੋਜ 100-100 ਰੁ ਆਟੋ ਦੇ ਕਿਵੇਂ ਦੇਵਾ ਮੈਂ ਤਾਂ ਇਨੀ ਆਮਿਰ ਵੀ ਨਹੀਂ ਆ ਕੇ ਨਿੱਤ ਦਾ 100 ਰੁ ਕੱਢ ਸਕਾ ਮੈਂ ਫਿਰ ਚੁੱਪ ਹੋ ਗਈ
ਫਿਰ ਮੈਂ ਆਪਣੇ ਫੋਨ ਵੱਲ ਵੇਖਿਆ ਤਾਂ 9ਵੱਜ ਗਏ 28 ਮਿੰਟ ਹੋ ਚੁਕੇ ਸੀ ਮੈਂ ਆਟੋ ਵਾਲੇ ਅੰਕਲ ਨੂੰ ਕਿਹਾ ਕੇ plz ਜਲਦੀ ਚਲਾ ਲਓ ਮੇਰਾ ਪੇਪਰ ਸ਼ੁਰੂ ਹੋ ਗਿਆ ਹੈ ਅੰਕਲ ਕਹਿੰਦੇ ਪੁੱਤਰ ਜਾਮ ਹੈ ਦਸੋ ਮੈਂ ਕਿ ਕਰਾ
ਮੈਂ ਚੁੱਪ ਹੋ ਗਈ ਤੇ 9 ਵਜੇ ਕੇ 40 ਮਿੰਟ ਤੇ ਆਪਣੇ ਸੈਂਟਰ ਪਹੁੰਚੀ ਮੈਂ ਲੇਟ ਹੋ ਚੁਕੀ ਸੀ ਕਲਾਸ ਚ ਜਾਕੇ ਵੇਖਿਆ ਤਾਂ ਸਾਰੇ ਬੱਚੇ ਬੈਠ ਕੇ ਪੇਪਰ ਕਰ ਰਹੇ ਸੀ ਖੈਰ ਮੈਂ ਆਪਣਾ ਪੇਪਰ ਦੇਣਾ ਸ਼ੁਰੂ ਕਰ ਦਿੱਤਾ
ਪਰ ਮੈਨੂੰ ਇਹ ਗੱਲ ਭੁੱਲੀ ਨਹੀਂ ਸੀ ਜੋ ਮੈਨੂੰ ਉਸ ਬੇਬੇ ਨੇ ਬੋਲੀ ਸੀ ਪਹਿਲੇਂ ਦਿਨ ਮੈਂ ਬੱਸ ਸਟੈਂਡ ਆਕੇ ਕਾਫੀ ਖੱਜਲ ਹੋਈ ਸੀ ਪਰ ਸੋਚਿਆ ਹੋਲੀ ਹੋਲੀ ਭੇਤ ਪੇਜੇਗਾ ਪਰ ਜਿਨ੍ਹਾਂ ਲੋਕਾਂ ਕੋਲੇ ਆਟੋ ਵਾਲੇ ਨੂੰ ਦੇਣ ਲਈ ਪੈਸੇ ਨਹੀਂ ਹੋਣਗੇ ਇਨਾ ਲੰਬਾ ਰਸਤਾ ਤੁਰ ਕੇ ਕਿਵੇਂ ਪਾਰ ਕਰ ਸਕਦੇ ਨੇ ???
ਹੀ ਸਵਾਲ ਹੁਣ ਵੀ ਮੇਰੇ ਮਨ ਦੇ ਅੰਦਰ ਘੁੰਮੀ ਜਾ ਰਿਹਾ ਹੈ ਤੇ ਮੈਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈPatiala went to give the paper in the morning