ਖੇਡ ਜਗਤ ‘ਚ ਛਾਈ ਸੋਗ ਦੀ ਲਹਿਰ, ਪੰਜਾਬ ਦੇ ਖਿਡਾਰੀ ਨੇ ਅਮਰੀਕਾ ‘ਚ ਤੋੜਿਆ ਦਮ

Date:

Punjab player broke his breath in America ਖੇਡ ਜਗਤ ਅਤੇ ਇਲਾਕੇ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਪੰਜਾਬੀ ਗੱਭਰੂ ਦੀ ਅਮਰੀਕਾ ਤੋਂ ਮੌਤ ਦੀ ਖ਼ਬਰ ਆਈ। ਅਮਰੀਕਾ ਦੇ ਸ਼ਹਿਰ ਫਲੋਰੀਡਾ ’ਚ ਪੰਜਾਬ ਦੇ ਈਸੜੂ ਕਸਬੇ ਲਾਗਲੇ ਪਿੰਡ ਜਰਗੜੀ ਦੇ ਸਮਾਜਸੇਵੀ ਅਵਤਾਰ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਗਿੱਲ (26) ਪੁੱਤਰ ਤਰਨਜੀਤ ਸਿੰਘ ਗਿੱਲ ਦੀ ਭੇਤਭਰੇ ਹਾਲਾਤ ’ਚ ਦਰਿਆ (ਬੇ) ’ਚ ਡੁੱਬਣ ਕਾਰਨ ਮੌਤ ਹੋ ਗਈ।Punjab player broke his breath in America

also read :- ਅਸਾਮ ‘ਚ ਸ਼ਹੀਦ ਹੋਏ ਜਵਾਨ ਨੂੰ ਲਿਆਂਦਾ ਜੱਦੀ ਪਿੰਡ, ਨਹੀਂ ਵੇਖਿਆ ਜਾਂਦਾ ਪਰਿਵਾਰ ਦਾ ਇਹ ਦਰਦ

ਹਰਮਨਜੋਤ ਗਿੱਲ ਇਕ ਬਹੁਤ ਵਧੀਆ ਫੁੱਟਬਾਲ ਖਿਡਾਰੀ ਸੀ ਤੇ ਹੁਣ ਉਸ ਨੇ ਇੰਗਲੈਂਡ ਦੇ ਇਕ ਫੁੱਟਬਾਲ ਕਲੱਬ ਦੇ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣੀ ਸੀ ਕਿ ਉਸੇ ਦਿਨ ਸਵੇਰੇ 5 ਵਜੇ ਦੇ ਕਰੀਬ ਇਹ ਮੰਦਭਾਗੀ ਘਟਨਾ ਵਾਪਰ ਗਈ। ਹਰਮਨਜੋਤ ਗਿੱਲ 2005 ’ਚ ਆਪਣੇ ਪਿਤਾ-ਪਾਸ ਪੈਨਸਲਵੇਨੀਆ ਗਿਆ ਸੀ ਤੇ ਉਥੇ ਰਹਿ ਕੇ ਪੜ੍ਹਾਈ ਦੇ ਨਾਲ-ਨਾਲ ਫੁੱਟਬਾਲ ਜਗਤ ’ਚ ਆਪਣਾ ਚੰਗਾ ਨਾਂ ਬਣਾ ਲਿਆ ਸੀ। ਜਾਣਕਾਰੀ ਮੁਤਾਬਕ ਹਰਮਨਜੋਤ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਣਾ ਹੈ। ਉਧਰ ਪੁਲਸ ਜਾਂਚ ਪੜਤਾਲ ਵਿਚ ਜੁਟੀ ਹੋਈ ਹੈ। Punjab player broke his breath in America

Share post:

Subscribe

spot_imgspot_img

Popular

More like this
Related