Imran Khan was summonedਪਾਕਿਸਤਾਨ ਦੇ ਇਤਿਹਾਸਕ ਕੋਰ ਕਮਾਂਡਰ ਹਾਊਸ ਜਾਂ ਜਿਨਾਹ ਹਾਊਸ ‘ਤੇ 9 ਮਈ ਨੂੰ ਹੋਏ ਹਿੰਸਕ ਹਮਲੇ ਦੀ ਜਾਂਚ ਕਰ ਰਹੀ ਸੰਯੁਕਤ ਜਾਂਚ ਟੀਮ (ਜੇਆਈਟੀ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਤਲਬ ਕੀਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਖਾਨ ਨੂੰ ਸ਼ਾਮ 4 ਵਜੇ ਲਾਹੌਰ ਦੇ ਕਿਲਾ ਗੁੱਜਰ ਪੁਲਸ ਹੈੱਡਕੁਆਰਟਰ ਵਿੱਚ ਜੇਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਸ ਨੂੰ ਹਮਲੇ ਸਬੰਧੀ ਸਰਵਰ ਰੋਡ ਥਾਣੇ ਵਿੱਚ ਦਰਜ ਕੇਸ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।Imran Khan was summoned
also read :- ਇਸ ਲਈ ਹਰ ਜ਼ਿਲ੍ਹੇ ’ਚ ਬਣਨਗੇ 75 ਅੰਮ੍ਰਿਤ ਸਰੋਵਰ : PM ਮੋਦੀ
ਸਾਬਕਾ ਪ੍ਰਧਾਨ ਮੰਤਰੀ ਖਾਨ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਿਨਾਹ ਹਾਊਸ (ਕੋਰਜ਼ ਕਮਾਂਡਰ ਹਾਊਸ) ਨੂੰ ਅੱਗ ਲਗਾ ਦਿੱਤੀ ਸੀ। ਵੱਡੀ ਗਿਣਤੀ ‘ਚ ਪੀਟੀਆਈ ਵਰਕਰਾਂ ਨੇ ਜਿਨਾਹ ਹਾਊਸ ‘ਤੇ ਧਾਵਾ ਬੋਲ ਦਿੱਤਾ ਅਤੇ ਭੰਨਤੋੜ ਕਰਨ ਤੋਂ ਬਾਅਦ ਇਸ ਨੂੰ ਅੱਗ ਲਗਾ ਦਿੱਤੀ।Imran Khan was summoned