ਓਡੀਸ਼ਾ ‘ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪੱਟੜੀ ਤੋਂ ਉਤਰੇ

Date:

Another train accident in Odishaਬਾਲਾਸੋਰ ਜ਼ਿਲ੍ਹੇ ‘ਚ ਹੋਏ ਭਿਆਨਕ ਰੇਲ ਹਾਦਸੇ ਦੇ ਤਿੰਨ ਦਿਨ ਹੀ ਸੋਮਵਾਰ ਨੂੰ ਓਡੀਸ਼ਾ ਦੇ ਬਰਗੜ੍ਹ ਜ਼ਿਲ੍ਹੇ ‘ਚ ਇਕ ਨਿੱਜੀ ਨੈਰੋ ਗੇਜ ਰੇਲ ਲਾਈਨ ‘ਤੇ ਇਕ ਮਾਲ ਗੱਡੀ ਦੇ 5 ਡੱਬੇ ਪੱਟੜੀ ਤੋਂ ਉਤਰ ਗਏ। ਦੱਸਣਯੋਗ ਹੈ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ‘ਚ ਪਿਛਲੇ ਹਫ਼ਤੇ ਕੋਰੋਮੰਡਲ ਐਕਸਪ੍ਰੈੱਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਰੇਲ ਦੇ ਪੱਟੜੀ ਤੋਂ ਉਤਰਨ ਅਤੇ ਫਿਰ ਇਕ ਮਾਲ ਗੱਡੀ ਨਾਲ ਟਕਰਾਉਣ ਨਾਲ ਹੋਏ ਹਾਦਸੇ ‘ਚ 275 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਚੂਨਾ ਪੱਥਰ ਲਿਜਾ ਰਹੀ ਇਕ ਮਾਲ ਗੱਡੀ ਦੇ 5 ਡੱਬੇ ਉਸ ਸਮੇਂ ਪੱਟੜੀ ਤੋਂ ਉਤਰ ਗਏ, ਜਦੋਂ ਉਹ ਡੂੰਗਰੀ ਤੋਂ ਬਗਗੜ੍ਹ ਜਾ ਰਹੀ ਸੀ।Another train accident in Odisha

also read :- ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਇਕ ‘ਪ੍ਰਾਈਵੇਟ ਸਾਈਡਿੰਗ’ ਦੇ ਅੰਦਰ ਹੋਈ, ਜਦੋ ਇਕ ਕੰਪਨੀ ਦੀ ਮਲਕੀਅਤ ਹੈ ਅਤੇ ਇਸ ਦੀ ਸਾਂਭ-ਸੰਭਾਲ ਅਤੇ ਸੰਚਾਲਨ ਰੇਲਵੇ ਵਲੋਂ ਨਹੀਂ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੂੰਗਰੀ ਲਾਈਮਸਟੋਨ ਮਾਈਨਸ ਅਤੇ ਏ.ਸੀ.ਸੀ. ਸੀਮੈਂਟ ਪਲਾਂਟ, ਬਰਗੜ੍ਹ ਵਿਚਾਲੇ ਇਕ ਨਿੱਜੀ ਨੈਰੋ ਗੇਜ ਰੇਲ ਲਾਈਨ ਹੈ। ਇੱਥੇ ਮੌਜੂਦ ਲਾਈਨ, ਵੈਗਨ, ਲੋਕੋ ਸਭ ਕੁਝ ਨਿੱਜੀ ਕੰਪਨੀ ਦੀ ਮਲਕੀਅਤ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਰੇਲਵੇ ਪ੍ਰਣਾਲੀ ਨਾਲ ਜੁੜਿਆ ਹੋਇਆ ਨਹੀਂ ਹੈ ਅਤੇ ਇਸੇ ਲਾਈਨ ‘ਤੇ ਘਟਨਾ ਸੋਮਵਾਰ ਸਵੇਰੇ ਹੋਈ।Another train accident in Odisha

Share post:

Subscribe

spot_imgspot_img

Popular

More like this
Related