ਸ੍ਰੀ ਹੇਮਕੁੰਟ ਸਾਹਿਬ ‘ਚ ਟੁੱਟਿਆ ਗਲੇਸ਼ੀਅਰ, ਬਰਫ ਡਿੱਗਣ ਕਾਰਨ ਮਹਿਲਾ ਸ਼ਰਧਾਲੂ ਦੀ ਮੌਤ

Broken glacier in Hemkunt Sahib

ਸ੍ਰੀ ਹੇਮਕੁੰਟ ਸਾਹਿਬ ਤੋਂ ਇੱਕ ਬੜੀ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਇੱਕ ਔਰਤ ਦੀ ਗਲੇਸ਼ੀਅਰ ਦੇ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਹੈ। ਗਲੇਸ਼ੀਅਰ ਦੇ ਡਿੱਗਣ ਕਾਰਨ ਯਾਤਰਾ ‘ਤੇ ਆਈ ਔਰਤ ਬਰਫ਼ ਹੇਠਾਂ ਦੱਬ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।Broken glacier in Hemkunt Sahib

ਹਾਲਾਂਕਿ ITBP, SDRF, NDRF ਦੀਆਂ ਟੀਮਾਂ ਨੇ ਗਲੇਸ਼ੀਅਰ ਹੇਠਾਂ ਫਸੇ ਪੰਜ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢ ਲਿਆ ਪਰ ਇਸ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ।ਦੱਸਦੇਈਏ ਕਿ ਭਾਰੀ ਬਰਫ਼ਬਾਰੀ ਕਾਰਨ ਕੁੱਝ ਦੇਰ ਲਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਰੋਕਣਾ ਵੀ ਪਿਆ ਹੈ।

ਜ਼ਿਕਰਯੋਗ ਹੈ ਕਿ ਹਰ ਸਾਲ ਲੱਖਾਂ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਂਦੇ ਨੇ ਅਤੇ ਇਸ ਯਾਤਰਾ ਨੂੰ ਕਾਫੀ ਮੁਸ਼ਕਲ ਵੀ ਮੰਨਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਨੇੜੇ ਭਾਰੀ ਬਰਫ਼ਬਾਰੀ ਤੇ ਬਾਰਿਸ਼ ਹੋਣ ਕਾਰਨ ਯਾਤਰਾ ਰੋਕੀ ਵੀ ਗਈ।Broken glacier in Hemkunt Sahib

ਐਤਵਾਰ ਨੂੰ ਹੇਮਕੁੰਟ ਸਾਹਿਬ ਪੈਦਲ ਮਾਰਗ ‘ਤੇ ਅਟਲਕੁੜੀ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਇਕ ਔਰਤ ਬਰਫ ਹੇਠਾਂ ਦੱਬ ਗਈ। ਸੋਮਵਾਰ ਸਵੇਰੇ itbp, sdrf, ndrf ਦੀ ਟੀਮ ਨੇ ਤਲਾਸ਼ੀ ਆਪ੍ਰੇਸ਼ਨ ਚਲਾ ਕੇ ਮ੍ਰਿਤਕ ਔਰਤ ਦੀ ਲਾਸ਼ ਬਰਾਮਦ ਕੀਤੀ। ਇਸ ਤੋਂ ਪਹਿਲਾਂ ਐਤਵਾਰ ਨੂੰ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਹੇਮਕੁੰਟ ਸਾਹਿਬ ਦੇ ਪੈਦਲ ਮਾਰਗ ‘ਤੇ ਭਾਰੀ ਬਰਫਬਾਰੀ ਤੋਂ ਬਾਅਦ ਐਤਵਾਰ ਸ਼ਾਮ ਕਰੀਬ 6 ਵਜੇ ਬਰਫਬਾਰੀ ਦਾ ਇਕ ਹਿੱਸਾ ਅਚਾਨਕ ਟੁੱਟ ਕੇ ਪੈਦਲ ਚੱਲਣ ਵਾਲੇ ਟਰੈਕ ‘ਤੇ ਜਾ ਡਿੱਗਿਆ। ਜਿਸ ਤੋਂ ਬਾਅਦ ਪੈਦਲ ਚੱਲਣ ਵਾਲੀ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਹੇਮਕੁੰਟ ਸਾਹਿਬ ਲਈ ਰਵਾਨਾ ਹੋਈ ਸੰਗਤ ਨੂੰ ਕਰੀਬ 3 ਘੰਟੇ ਦੇਰੀ ਨਾਲ ਰਵਾਨਾ ਕੀਤਾ ਗਿਆ।Broken glacier in Hemkunt Sahib

[wpadcenter_ad id='4448' align='none']