ਸੰਗਮ ਨਗਰੀ ਪ੍ਰਯਾਗਰਾਜ ਦੀ ਅਨੂੰਪ੍ਰਿਆ ਯਾਦਵ ਸ਼ਤਰੰਜ ਵਿਚ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣ ਗਈ ਹੈ। ਸਿਰਫ਼ 7 ਸਾਲ ਦੀ ਉਮਰ ਵਿਚ ਅਨੂੰਪ੍ਰਿਆ ਯਾਦਵ ਨੇ ਸ਼ਤਰੰਜ ਦੀ ਖੇਡ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਨੂੰਪ੍ਰਿਆ ਯਾਦਵ ਪ੍ਰਯਾਗਰਾਜ ਦੇ ਨੈਨੀ ਇਲਾਕੇ ਦੀ ਰਹਿਣ ਵਾਲੀ ਹੈ। ਅਨੂਪ੍ਰਿਆ ਨੈਨੀ ਦੇ ਬੈਥਨੀ ਕਾਨਵੈਂਟ ਸਕੂਲ ਵਿਚ ਦੂਜੀ ਜਮਾਤ ਦੀ ਵਿਦਿਆਰਥਣ ਹੈ।
ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦੁਆਰਾ ਜੂਨ ਮਹੀਨੇ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਵਿਸ਼ਵ ਦਰਜਾਬੰਦੀ ਅਨੁਸਾਰ, ਅਨੂੰਪ੍ਰਿਆ ਅੰਡਰ 7 ਲੜਕੀਆਂ ਦੇ ਵਰਗ ਵਿਚ 1307 ਅੰਕਾਂ ਨਾਲ ਵਿਸ਼ਵ ਵਿਚ ਪਹਿਲੇ ਨੰਬਰ ‘ਤੇ ਹੈ ਅਤੇ ਫਰਾਂਸ ਦੀ ਬੂਨੀ ਨੰਬਰ 2, ਤੀਜੇ ਸਥਾਨ ‘ਤੇ ਬੰਗਲਾਦੇਸ਼ ਦੀ ਵਾਰਿਸਾ ਹੈਦਰ, ਚੌਥੇ ਸਥਾਨ ‘ਤੇ ਇੰਗਲੈਂਡ ਦੀ ਨੂਵੀ ਕੋਨਾਰਾ, ਪ੍ਰਯਾਗਰਾਜ ਦੀ ਇਕ ਹੋਰ ਹੋਣਹਾਰ ਸੰਸਕ੍ਰਿਤੀ ਯਾਦਵ ਨੇ 5ਵੇਂ ਸਥਾਨ ‘ਤੇ ਆਪਣੀ ਜਗ੍ਹਾ ਬਣਾਈ ਹੈ। 7-year-old Anupriya Yadav became the world
ਅਨੂੰਪ੍ਰਿਆ ਯਾਦਵ ਦੇ ਪਿਤਾ ਸ਼ਿਵਸ਼ੰਕਰ ਯਾਦਵ ਕੋਚਿੰਗ ਚਲਾਉਂਦੇ ਹਨ ਅਤੇ ਅਨੂਪ੍ਰਿਆ ਦੀ ਮਾਂ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ। ਅਨੂੰਪ੍ਰਿਆ ਦੀ ਵੱਡੀ ਭੈਣ ਪ੍ਰਿਆ ਯਾਦਵ ਵੀ ਰਾਸ਼ਟਰੀ ਪੱਧਰ ਦੀ ਸ਼ਤਰੰਜ ਖਿਡਾਰਨ ਹੈ। ਉਸ ਦਾ ਪੂਰਾ ਪਰਿਵਾਰ ਸ਼ਤਰੰਜ ਦੀ ਖੇਡ ਵਿਚ ਰੁੱਝਿਆ ਰਹਿੰਦਾ ਹੈ। ਅਨੂੰਪ੍ਰਿਆ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਨੂਪ੍ਰਿਆ ਦੇ ਨਾਲ ਵੱਖ-ਵੱਖ ਸੂਬਿਆਂ ਵਿਚ ਜਾਣਾ ਪੈਂਦਾ ਸੀ ਤੇ ਸਫ਼ਰ ਦਾ ਕਿਰਾਇਆ ਖ਼ੁਦ ਹੀ ਚੁੱਕਣਾ ਪੈਂਦਾ ਸੀ ਪਰ ਉਹਨਾਂ ਨੇ ਧੀ ਦਾ ਹੌਂਸਲਾ ਕਦੇ ਟੁੱਟਣ ਨਹੀਂ ਦਿੱਤਾ ਅਤੇ ਅਨੂਪ੍ਰਿਯਾ ਦੀ ਕਾਮਯਾਬੀ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਹੀ ਸਨ। 7-year-old Anupriya Yadav became the world
also read :- ਸਾਵਧਾਨ! ਨਾਰੀਅਲ ਪਾਣੀ ਪੀਣ ਦੇ ਸ਼ੌਕੀਨ ਇਹ ਖਬਰ ਜ਼ਰੂਰ ਪੜ੍ਹ ਲੈਣ, ਦੁਕਾਨਦਾਰ ਗ੍ਰਿਫਤਾਰ
ਉਹ ਵਿਸ਼ਵਾਸ ਨਹੀਂ ਕਰ ਸਕਦੇ ਸੀ ਕਿ ਉਹਨਾਂ ਦੀ ਧੀ ਨੇ ਇਤਿਹਾਸ ਦੇ ਪੰਨਿਆਂ ਵਿਚ ਅਪਣਾ ਨਾਮ ਦਰਜ ਕਰਵਾ ਲਿਆ ਹੈ। ਅਨੂੰਪ੍ਰਿਆ ਯਾਦਵ ਨੇ ਹਾਲ ਹੀ ਵਿਚ ਨੇਪਾਲ ਵਿਚ ਆਯੋਜਿਤ 5ਵੇਂ ਦੋਲਖਾ ਓਪਨ ਸ਼ਤਰੰਜ ਟੂਰਨਾਮੈਂਟ ਵਿਚ ਖ਼ਿਤਾਬ ਜਿੱਤਿਆ ਹੈ। ਅਨੂੰਪ੍ਰਿਆ ਰੋਜ਼ਾਨਾ ਪੜ੍ਹਾਈ ਦੇ ਨਾਲ-ਨਾਲ ਸ਼ਤਰੰਜ ਨੂੰ ਪੂਰਾ ਸਮਾਂ ਦਿੰਦੀ ਹੈ। ਉਹ ਰੋਜ਼ਾਨਾ ਸੱਤ ਘੰਟੇ ਆਨਲਾਈਨ ਸ਼ਤਰੰਜ ਖੇਡਦੀ ਹੈ।7-year-old Anupriya Yadav became the world