Sunday, December 22, 2024

ਨਸ਼ਾ ਸਮੱਗਲਰਾਂ ਲਈ ਭਾਰੀ ਪਏ 3 ਮਹੀਨੇ, ਅੰਮ੍ਰਿਤਸਰ ਪੁਲਸ ਕਮਿਸ਼ਨਰ ਨੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਪਾਈਆਂ ਭਾਜੜਾਂ

Date:

ਅੰਮ੍ਰਿਤਸਰ ਪੁਲਸ ਵਲੋਂ ਪਿਛਲੇ 3 ਮਹੀਨਿਆਂ ਵਿਚ ਕਾਨੂੰਨ-ਵਿਵਸਥਾ ਨੂੰ ਮੁੱਖ ਰੱਖਦਿਆਂ ਜਿੱਥੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਲੁਟੇਰਿਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਭਾਜੜ ਪਾ ਦਿੱਤੀ ਹੈ, ਉਥੇ ਦੂਜੇ ਪਾਸੇ ਵਧੀਕ ਪੁਲਸ ਡਾਇਰੈਕਟਰ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਦੇ ਕਾਰਜਕਾਲ ਦੇ ਇਹ ਕੁਝ ਮਹੀਨੇ ਨਸ਼ਾ ਸਮੱਗਲਰਾਂ ’ਤੇ ਭਾਰੀ ਪਏ ਹਨ।Harassment given to looters

ਇਸ ਥੋੜ੍ਹੇ ਸਮੇਂ ਦੌਰਾਨ ਪੁਲਸ ਕਮਿਸ਼ਨਰੇਟ ਨੇ ਅੰਮ੍ਰਿਤਸਰ ਵਿਚ 45 ਕਰੋੜ ਰੁਪਏ ਦੀ ਹੈਰੋਇਨ ਫੜੀ ਹੈ। ਉਧਰ ਕਮਿਸ਼ਨਰ ਦੇ ਨਿਸ਼ਾਨੇ ’ਤੇ ਹੁਣ ਹੈਰੋਇਨ ਦੇ ਵੱਡੇ ਸਮੱਗਲਰ ਆਉਣ ਲੱਗੇ ਹਨ। ਪੁਲਸ ਕਮਿਸ਼ਨਰ ਦੀ ਇਸ ਮਾਸਟਰ ਪਲਾਨਿੰਗ ਵਿਚ ਡੀ. ਸੀ. ਪੀ. ਪੀ. ਐੱਸ. ਭੰਡਾਲ, ਡੀ. ਸੀ. ਪੀ. ਵਤਸਲਾ ਗੁਪਤਾ (ਆਈ. ਪੀ. ਐੱਸ.), ਏ. ਡੀ. ਸੀ. ਪੀ. ਅਭਿਮਨਿਊ ਰਾਣਾ ਆਈ. ਪੀ. ਐੱਸ., ਏ. ਡੀ. ਸੀ. ਪੀ. ਮਹਿਤਾਬ ਸਿੰਘ ਆਈ. ਪੀ. ਐੱਸ. ਅਤੇ ਏ. ਡੀ. ਸੀ. ਪੀ. ਪੀ. ਐੱਸ. ਵਰਗੇ ਯੋਗ ਅਧਿਕਾਰੀਆਂ ਦੀ ਇੱਕ ਟੀਮ ਵੀ ਸ਼ਾਮਲ ਹੈ।Harassment given to looters

also read :- 14 ਜੂਨ ਨੂੰ ਹਰਿਆਣਾ ਬੰਦ ਦਾ ਐਲਾਨ, MSP ਸਣੇ 25 ਮੰਗਾਂ ਨੂੰ ਲੈ ਕੇ ਖਾਪਾਂ ਤੇ ਕਿਸਾਨਾਂ ਨੇ ਲਿਆ ਫ਼ੈਸਲਾ

ਪੁਲਸ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਨੇ ਪਿਛਲੇ 3 ਮਹੀਨਿਆਂ ਦੌਰਾਨ 8.88 ਕਿਲੋਗ੍ਰਾਮ ਹੈਰੋਇਨ ਫੜੀ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 45 ਕਰੋੜ ਦੇ ਕਰੀਬ ਹੈ, ਜਦੋਂ ਕਿ ਪਹਿਲੇ ਕਾਰਜਕਾਲ ਦੌਰਾਨ ਇਸੇ ਅਰਸੇ ਦੌਰਾਨ ਸਿਰਫ਼ 3 ਕਿਲੋ ਹੈਰੋਇਨ ਫੜੀ ਗਈ ਸੀ। ਇਸੇ ਤਰ੍ਹਾਂ ਇਸ ਸਮੇਂ ਦੌਰਾਨ ਪੁਲਸ ਨੇ 5.43 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ, ਜੋ ਕਿ ਪਹਿਲੇ ਅਰਸੇ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ, ਜਿਸ ਵਿਚ ਪਹਿਲੇ ਅਰਸੇ ਦੌਰਾਨ ਸਿਰਫ 150 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ ਸੀ। 17.88 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ, ਜੋ ਕਿ ਪਹਿਲੇ ਕਾਰਜਕਾਲ ਵਿਚ ਸਿਰਫ਼ 5.80 ਲੱਖ ਰੁਪਏ ਸੀ। ਇਸ ਅਰਸੇ ਵਿਚ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ 17 ਕੇਸਾਂ ਨੂੰ ਹੱਲ ਕੀਤਾ, ਜੋ ਕਿ ਪਿਛਲੀ ਮਿਆਦ ਦੇ ਮੁਕਾਬਲੇ 3.4 ਗੁਣਾ ਵੱਧ ਹੈ।Harassment given to looters

ਸਨੈਚਿੰਗ ਕਰਨ ਵਾਲੇ ਪਹਿਲਾਂ ਬੇਕਾਬੂ ਹੋ ਗਏ ਸੀ ਅਤੇ ਸਨੈਚਿੰਗ ’ਤੇ ਤਾਂ ਮਾਮਲੇ ਹੀ ਦਰਜ ਨਹੀਂ ਹੁੰਦੇ ਸਨ। ਦੱਸਣਾ ਜ਼ਰੂਰੀ ਹੈ ਕਿ ਪਿਛਲੇ ਸਮੇਂ ਦੌਰਾਨ ਸਨੈਚਿੰਗ ਜ਼ੋਰਾਂ ’ਤੇ ਸੀ। ਲੋਕਾਂ ਨੇ ਆਪਣੇ ਗਹਿਣੇ ਆਦਿ ਪਹਿਨਣੇ ਬੰਦ ਕਰ ਦਿੱਤੇ ਸਨ, ਪਰ ਹੁਣ ਲੋਕਾਂ ਨੂੰ ਇਸ ਤੋਂ ਕਾਫੀ ਰਾਹਤ ਮਿਲੀ ਹੈ। ਆਮ ਲੋਕਾਂ ਨੇ ਸੜਕ ’ਤੇ ਖੜ੍ਹੇ ਹੋ ਕੇ ਮੋਬਾਇਲ ਸੁਣਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇੱਥੋਂ ਤੱਕ ਕਿ ਪੁਲਸ ਨੇ ਵੀ ਪ੍ਰੇਸ਼ਾਨ ਹੋ ਕੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਆਟੋ ਵਿਚ ਬੈਠਣ ਤੋਂ ਪਹਿਲਾਂ ਆਪਣੇ ਬੈਗ ਅੰਦਰ ਰੱਖੋ। ਪਰ ਹੁਣ ਸ਼ਹਿਰ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਸਨੈਚਰ ਲਗਭਗ ਸ਼ਹਿਰ ਵਿਚੋਂ ਗਾਇਬ ਹੀ ਹੋ ਚੁੱਕੇ ਹਨ।

Share post:

Subscribe

spot_imgspot_img

Popular

More like this
Related

ਐਨ ਡੀ ਆਰ ਐਫ ਅਤੇ ਫੌਜ ਦੁਆਰਾ ਲਗਭਗ 23 ਘੰਟਿਆਂ ਦਾ ਲਗਾਤਾਰ ਬਚਾਅ ਕਾਰਜ ਮੁਕੰਮਲ 

ਐਸ.ਏ.ਐਸ.ਨਗਰ, 22 ਦਸੰਬਰ, 2024: ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ 4:30...

ਮੋਹਾਲੀ ਦੇ ਜਸਜੀਤ ਸਿੰਘ ਪੰਜਾਬ ਭਰ ‘ਚੋਂ ਤੀਜਾ ਸਥਾਨ ਹਾਸਲ ਕਰਕੇ ਬਣੇ ਪੀ.ਸੀ.ਐਸ. ਅਫਸਰ

ਮੋਹਾਲੀ, 22 ਦਸੰਬਰ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਰਜਿਸਟਰ ਏ-2...