Saturday, December 21, 2024

ਰਾਮਗੜ੍ਹ ‘ਚ ਅਗਨੀਵੀਰਾਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਪੂਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੁੱਕੀ ਸਹੁੰ

Date:

First batch training completeਰਾਮਗੜ੍ਹ ਸਥਿਤ ਸਿੱਖ ਰੈਜੀਮੈਂਟ ਸੈਂਟਰ ਵਿਖੇ 271 ਅਗਨੀ ਵੀਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਵਾਹ ਵਜੋਂ ਲੈ ਕੇ ਸਹੁੰ ਚੁੱਕ ਪਰੇਡ ਤੋਂ ਬਾਅਦ ਦੇਸ਼ ਸੇਵਾ ਦੀ ਸਹੁੰ ਚੁਕਾਈ ਗਈ। ਸਾਰੇ ਅਗਨੀਵੀਰਾਂ ਨੂੰ ਸਿੱਖ ਰੈਜੀਮੈਂਟਲ ਸੈਂਟਰ ਵਿਖੇ 6 ਮਹੀਨਿਆਂ ਲਈ ਸਖ਼ਤ ਸਿਖਲਾਈ ਦਿੱਤੀ ਗਈ ਹੈ। ਇਹ ਸਾਰੇ ਅਗਨੀਵੀਰ ਹੁਣ ਦੇਸ਼ ਦੀ ਸੇਵਾ ਲਈ ਤਿਆਰ ਹਨ। ਸਹੁੰ ਚੁੱਕ ਸਮਾਗਮ ਤੋਂ ਬਾਅਦ ਦੇਸ਼ ਦੀ ਸੇਵਾ ਕਰਨ ਲਈ ਅਗਨੀਵੀਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਹੁੰ ਚੁੱਕ ਪਰੇਡ ਦੌਰਾਨ ਫੌਜੀ ਧੁਨਾਂ ਵਿਚਕਾਰ ਅਗਨੀ ਵੀਰ ਦੇ ਜਵਾਨਾਂ ਦਾ ਮਾਰਚ ਅਤੇ ਪਰੇਡ ਦੇਖਣਯੋਗ ਸੀ। ਦੱਸਿਆ ਗਿਆ ਕਿ ਇਹ ਸਾਰੇ ਨਵੇਂ ਸਿਖਲਾਈ ਪ੍ਰਾਪਤ ਅਗਨੀ ਵੀਰਾਂ ਨੂੰ ਦੇਸ਼ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਇਹ ਅਗਨੀ ਵੀਰ ਦਾ ਪਹਿਲਾ ਜੱਥਾ ਹੈ।First batch training complete

also read :-ਡੇਅਰੀ ਫਾਰਮਿੰਗ ਸਿਖਲਾਈ ਦਾ ਨਵਾਂ ਬੈਚ 3 ਜੁਲਾਈ ਤੋਂ ਹੋਵੇਗਾ ਸ਼ੁਰੂ: ਗੁਰਮੀਤ ਸਿੰਘ ਖੁੱਡੀਆਂ

ਦੱਸ ਦਈਏ  ਕਿ ਸਹੁੰ ਚੁੱਕ ਪਰੇਡ ਦੌਰਾਨ 111 ਅਗਨੀ ਵੀਰਾਂ ਨੂੰ ਪੰਜਾਬ ਰੈਜੀਮੈਂਟ ਸੈਂਟਰ ਰਾਮਗੜ੍ਹ ਵਿਖੇ ਦੇਸ਼ ਦੀ ਸੇਵਾ ਕਰਨ ਦੀ ਸਹੁੰ ਚੁਕਾਈ ਗਈ। ਸਾਰੇ ਜਵਾਨਾਂ ਨੂੰ ਸ਼੍ਰੀਮਦ ਭਾਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੁਕਾਈ ਗਈ। ਸਾਰੇ ਜਵਾਨਾਂ ਨੂੰ ਪੰਜਾਬ ਰੈਜੀਮੈਂਟਲ ਸੈਂਟਰ ਵਿਖੇ 6 ਮਹੀਨੇ ਦੀ ਸਖ਼ਤ ਸਿਖਲਾਈ ਦੇ ਕੇ ਦੇਸ਼ ਦੀ ਸੇਵਾ ਲਈ ਤਿਆਰ ਕੀਤਾ ਗਿਆ ਹੈ। ਦੱਸਿਆ ਗਿਆ ਕਿ ਇਨ੍ਹਾਂ ਸਾਰੇ ਨਵੇਂ ਸਿਖਲਾਈ ਪ੍ਰਾਪਤ ਅਗਨੀ ਵੀਰਾਂ ਨੂੰ ਦੇਸ਼ ਦੀਆਂ ਵੱਖ-ਵੱਖ ਸਰਹੱਦਾਂ ਅਤੇ ਹੋਰ ਥਾਵਾਂ ‘ਤੇ ਦੇਸ਼ ਦੀ ਸੇਵਾ ਲਈ ਭੇਜਿਆ ਜਾਵੇਗਾ।First batch training complete

Share post:

Subscribe

spot_imgspot_img

Popular

More like this
Related