Illuminated the name of Punjabਡੇਹਲੋਂ ਦੇ ਨਜ਼ਦੀਕੀ ਪਿੰਡ ਸ਼ੰਕਰ ਦਾ ਨੌਜਵਾਨ ਚੰਨਵੀਰ ਸਿੰਘ ਜਵੰਦਾ ਕੈਨੇਡਾ ਦੇ ਸਰੀ ’ਚ ਪੁਲਸ ਅਫ਼ਸਰ ਭਰਤੀ ਹੋਇਆ ਹੈ। ਚੰਨਵੀਰ ਸਿੰਘ ਜਵੰਦਾ ਜੋ ਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਐੱਮ. ਟੈਕ. ਕਰ ਕੇ ਕੈਨੇਡਾ ਪਹੁੰਚਿਆ। ਉਸ ਦੇ ਪਿਤਾ ਰਣਜੀਤ ਸਿੰਘ ਜਵੰਦਾ ਅਤੇ ਮਾਤਾ ਮਨਜਿੰਦਰ ਕੌਰ ਜਵੰਦਾ ਅਧਿਆਪਕ ਦੇ ਤੌਰ ’ਤੇ ਸੇਵਾ ਮੁਕਤ ਹੋਏ ਹਨ।Illuminated the name of Punjab
also read :- ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ’ਚ ਪੀ. ਐੱਮ. ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ
ਪਿੰਡ ਦੇ ਸਰਪੰਚ ਰਣਬੀਰ ਸਿੰਘ ਮਹਿਮੀ ਸ਼ੰਕਰ, ਜੀ. ਐੱਨ. ਈ. ਲੁਧਿਆਣਾ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ, ਪ੍ਰੋ. ਸੱਤਜੋਤ ਸਿੰਘ (ਜੀ.ਐੱਨ.ਈ.),ਐਕਸੀਅਨ ਸਵਰਨ ਸਿੰਘ ਜਵੰਦਾ, ਮੋਹਨ ਸਿੰਘ ਜਵੰਦਾ, ਸਾਬਕਾ ਸਰਪੰਚ ਅਵਤਾਰ ਸਿੰਘ ਸ਼ੰਕਰ, ਜਸਪਾਲ ਸਿੰਘ ਸ਼ੰਕਰ, ਮਨਦੀਪ ਸਿੰਘ ਜਵੰਦਾ, ਐਕਸੀਅਨ ਮਲਕੀਤ ਸਿੰਘ ਜਵੰਦਾ, ਬਲਜੀਤ ਸਿੰਘ ਆਦਿ ਨੇ ਜਵੰਦਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਚੰਨਵੀਰ ਜਵੰਦਾ ਨੇ ਇਹ ਨਿਯੁਕਤੀ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਤੇ ਪਿੰਡ ਸ਼ੰਕਰ ਦਾ ਨਾਂ ਰੌਸ਼ਨ ਕੀਤਾ ਹੈ।Illuminated the name of Punjab