ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵੱਲੋਂ 10 ਰੋਜ਼ਾ ਅੰਤਰਰਾਜ਼ੀ ਦੌਰਾ ਕਰਵਾਇਆ ਗਿਆ

Date:

ਲੁਧਿਆਣਾ, 22 ਦਸੰਬਰ- ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ (ਚੰਡੀਗੜ੍ਹ) ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਵਿੱਚ ਦਸ ਦਿਨਾ ਦਾ ਅੰਤਰਰਾਜ਼ੀ ਦੌਰਾ ਕਰਵਾਇਆ ਗਿਆ, ਜਿਸ ਵਿੱਚ ਤਿੰਨ ਜ਼ਿਲ੍ਹਿਆਂ ਦੇ (ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ) ਦੇ ਯੂਥ ਕਲੱਬਾਂ ਦੇ 72 ਭਾਗੀਦਾਰਾ ਨੇ ਭਾਗ ਲਿਆ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਇਹ ਦੋਰਾ 12 ਦਸੰਬਰ ਤਂੋ 21 ਦਸੰਬਰ ਤੱਕ ਹੈਦਰਾਬਾਦ (ਤੇਲੰਗਨਾਂ) ਵਿਖੇ ਕਰਵਾਇਆ ਗਿਆ ਅਤੇ ਇਸ ਟੂਰ ਦਾ ਸਾਰਾ ਖਰਚਾ ਵਿਭਾਗ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੰਤਰਰਾਜ਼ੀ ਦੋਰਿਆਂ ਦਾ ਮੁੱਖ ਮੰਤਵ ਦੂਸਰੇ ਰਾਜ਼ਾ ਦੇ ਸਭਿਆਚਾਰ, ਪ੍ਰੰਪਰਾਵਾਂ, ਕਲਾ ਕ੍ਰਿਤੀਆ, ਰਹਿਣ-ਸਹਿਣ, ਖਾਣ ਪੀਣ ਆਦਿ ਬਾਰੇ ਜਾਣਕਾਰੀ ਲੈਂਦਿਆਂ ਆਪਣੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਹੈ।
ਇਸ ਸਮੇਂ ਦੋਰਾਨ ਦਿੱਲੀ ਵਿਖੇ ਭਾਗੀਦਾਰਾਂ ਨੂੰ ਗਾਲਿਬ ਦੀ ਮਜ਼ਾਰ, ਹਿੰਮਾਯੂੰ ਦਾ ਮਕਬਰਾ,ਲਾਲ ਕਿਲਾ,ਜਾਮਾ ਮਸਜਿਦ ਅਤੇ ਹੈਦਰਾਬਾਦ ਵਿਖੇ ਚਾਰਮੀਨਾਰ, ਗੋਲਕੁੰਡਾ ਕਿਲਾ, ਲੁੰਬਨੀ ਪਾਰਕ, ਬਿਰਲਾ ਮੰਦਿਰ, ਨਹਿਰੂ ਚਿੜੀਆ ਘਰ, ਮਿਉਜੀਅਮ , ਐਨ.ਟੀ.ਆਰ ਗਾਰਡਨ, ਅਮਰਜੋਤੀ, ਫਿਲਮ ਸਿਟੀ ਆਦਿ ਸਥਾਨ ਦਿਖਾਏ ਗਏ। ਵਿਖਾਈ ਗਈ।
ਇਸ ਦੋਰਾਨ ਬਲਕਾਰ ਸਿੰਘ, ਗੁਰਜੀਤ ਕੌਰ, ਸੁਪਰਜੀਤ ਕੋਰ ਅਤੇ ਪਰਮਵੀਰ ਸਿੰਘ ਨੇ ਭਾਗੀਦਾਰਾਂ ਵਿੱਚ ਅਨੁਸਾਸ਼ਨ ਨੂੰ ਬਣਾਈ ਰੱਖਣ ਲਈ ਆਪਣੀ ਅਹਿਮ ਭੁਮਿਕਾ ਨਿਭਾਈ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...