Sunday, January 19, 2025

ਜਲੰਧਰ ਜ਼ਿਮਨੀ ਚੋਣ ‘ਚ ਸੱਤਾਧਿਰ ਆਪ ਦੇ ਨਾਲ-ਨਾਲ ਭਾਜਪਾ ਦੀ ਹੌਂਦ ਦਾ ਵਹਿਮ ਵੀ ਕੱਢ ਦਿਆਂਗੇ : ਰਾਜਾ ਵੜਿੰਗ

Date:

ਭਾਜਪਾ ਨੂੰ ਝੱਟਕਾ!

ਡਾ. ਪ੍ਰਦੀਪ ਰਾਏ ਸਾਥੀਆਂ ਸਮੇਤ ਕਾਂਗਰਸ ‘ਚ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ

ਜਲੰਧਰ, 20 ਅਪ੍ਰੈਲ () :A blow to the BJP ਅੱਜ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੋ. ਕਰਮਜੀਤ ਕੌਰ ਚੌਧਰੀ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਤਾਕਤ ਮਿਲੀ, ਜਦੋਂ ਜਲੰਧਰ ਦੇ ਵਾਰਡ ਨੰਬਰ 72 ਤੋਂ ਵੱਡੀ ਗਿਣਤੀ ਭਾਜਪਾ ਆਗੂ ਜਿਹਨਾਂ ‘ਚ ਡਾ. ਪ੍ਰਦੀਪ ਸਿੰਘ ਰਾਏ ਤੇ ਉਹਨਾਂ ਦੇ ਸਾਥੀ ਕਾਂਗਰਸ ‘ਚ ਸ਼ਾਮਲ ਹੋਏ, ਜਿਹਨਾ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ‘ਚ ਸਵਾਗਤ ਕੀਤਾ, ਇਸ ਮੌਕੇ ਵਿਧਾਇਕ ਅਵਤਾਰ ਸਿੰਘ ਜੁਨੀਅਰ ਹੈਨਰੀ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਮਹਿੰਦਰ ਕੇਪੀ ਤੋਂ ਇਲਾਵਾ ਹੋਰ ਸੀਨੀਅਰ ਆਗੂ ਹਾਜ਼ਰ ਸਨ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਮੁੱਚੇ ਕਾਂਗਰਸ ਪਰਿਵਾਰ ਵੱਲੋਂ ਡਾ. ਪ੍ਰਦੀਪ ਸਿੰਘ ਰਾਏ ਤੇ ਉਹਨਾਂ ਦੀ ਟੀਮ ਦਾ ਪਾਰਟੀ ‘ਚ ਸਵਾਗਤ ਕਰਦਾ ਹਾਂ, ਜਿਹਨਾ ਨੇ ਸੱਚ ਦੀ ਨਬਜ਼ ਪਹਿਚਾਣਦੇ ਹੋਏ ਸਾਡੇ ‘ਤੇ ਵਿਸ਼ਵਾਸ ਜਤਾਇਆ ਹੈ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਦੇ ਸਾਸ਼ਨ ਨੂੰ ਯਾਦ ਕਰ ਰਹੇ ਹਨ, ਕਾਂਗਰਸ ਨੇ ਹਮੇਸ਼ਾ ਦੇਸ਼ ਤੇ ਸੂਬੇ ਦੇ ਹਿੱਤ ‘ਚ ਕੰਮ ਕੀਤਾ ਹੈ,A blow to the BJP

also read : ਕੀ ਕੈਪਟਨ ਕਰਨਗੇ BJP ਉਮੀਦਵਾਰ ਦੇ ਹੱਕ ‘ਚ ਪ੍ਰਚਾਰ ਕਰਨ ?

ਅੱਜ ਗੱਲ ਭਾਜਪਾ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਇਹ ਲੋਕ ਝੂਠ ਫਰੇਬ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਲੁਭਾਉਂਦੇ ਹਨ ਪਰ ਕਾਂਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ, ਇਸ ਜਲੰਧਰ ਜ਼ਿਮਨੀ ਚੋਣ ‘ਚ ਸੱਤਾਧਿਰ ਆਪ ਦੇ ਨਾਲ-ਨਾਲ ਭਾਜਪਾ ਦੀ ਹੌਂਦ ਦਾ ਵਹਿਮ ਵੀ ਕੱਢ ਦਿਆਂਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ, ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋੰ ਇੱਕ ਸਾਲ ਪਹਿਲਾਂ ਜਲੰਧਰ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਜੋ ਅੱਜ ਹਵਾ ਹੋ ਗਏ ਹਨ, ਪੰਜਾਬ ਦੀਆਂ ਬੀਬੀਆਂ-ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਸੀ ਅੱਜ ਸਭ ਕੁੱਝ ਭੁੱਲ ਭੁਲਾ ਗਏ ਹਨ। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਜਲੰਧਰ ਜ਼ਿਮਨੀ ਚੋਣ ਫੈਂਸਲਾਕੁੰਨ ਚੋਣ ਹੈ, ਇਹ ਚੋਣ ਪੰਜਾਬ ਦੀ ਫਿਜ਼ਾ ਤੇ ਤਕਦੀਰ ਬਦਲੇਗੀ ਕਿਉਂਕਿ ਇਹ ਮੌਕਾ ਹੈ ਸੱਤਾਧਿਰ ਤੋਂ ਜਵਾਬ ਲੈਣ ਦਾ ਤੇ ਜਲੰਧਰ ਦੇ ਸੂਝਵਾਨ ਵੋਟਰ ਬਦਲਾ ਜ਼ਰੂਰ ਲੈਣਗੈ। ਇਸ ਮੌਕੇ ਸ਼ਾਮਲ ਹੋਏ ਆਗੂਆਂ ‘ਚ ਜਗੀਰ ਸਿੰਘ, ਸੋਨੂੰ ਬੱਬਰ, ਸਤਨਾਮ ਸਿੰਘ, ਕਰਨੈਲ ਸਿੰਘ, ਕੌਸ਼ਲ ਸੋਨੀ, ਪੰਕਜ, ਸੰਨੀ ਜੱਸਰਾ, ਰਾਕੇਸ਼ ਭੱਲਾ, ਰਾਕੇਸ਼ ਗੁਪਤਾ, ਕਰਨ ਅਨੰਦ, ਧਰਮਵੀਰ ਟੋਨੀ, ਅਮਰ ਸਿੰਘ, ਨਾਗੀ ਜੀ, ਜਸਬੀਰ ਸਿੰਘ, ਸੰਜੇ, ਦੀਪੂ, ਕਮਲ ਆਦਿ ਹਾਜ਼ਰ ਸਨ।A blow to the BJP

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...