Friday, January 10, 2025

ਸਾਉਣੀ ਦੀਆਂ ਫਸਲਾਂ ਸਬੰਧੀ ਪਿੰਡ ਖਾਰਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

Date:

ਫ਼ਰੀਦਕੋਟ 12 ਅਪ੍ਰੈਲ,2024

ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਜਿਲ੍ਹਾ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਯੋਗ ਅਗਵਾਈ ਹੇਠ ਪਿੰਡ ਖਾਰਾ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਿਨ ਕੀਤਾ ਗਿਆ

ਕੈਂਪ ਦੌਰਾਨ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਕਿਸਾਨ ਖੇਤਾਂ ਵਿੱਚ ਪਈਆਂ ਛਿਟੀਆਂ ਦੇ ਢੇਰਾਂ ਨੂੰ ਤੁਰੰਤ ਖਤਮ ਕਰਨ ਕਿਉਕਿ ਇਹਨਾਂ ਛਿਟੀਆਂ ਦੇ ਢੇਰਾਂ ਵਿੱਚ ਗੁਲਾਬੀ ਸੁੰਡੀ ਜਿੰਦਾ ਹਾਲਤ ਵਿੱਚ ਪਾਈ ਜਾ ਰਹੀ ਹੈ ਜੋ ਕਿ ਮੌਸਮ ਦੇ ਜਿਆਦਾ ਗਰਮ ਹੋਣ ਨਾਲ ਆਪਣੀ ਜਨ ਸੰਖਿਆ ਵਿੱਚ ਹੋਰ ਵੀ ਵਾਧਾ ਕਰੇਗੀਜਿਸ ਨਾਲ ਨਰਮੇ ਦੀ ਫਸਲ ਦਾ ਨੁਕਸਾਨ ਹੁੰਦਾ ਹੈ। ਇਸ ਲਈ ਕਿਸਾਨ ਛਿਟੀਆਂ ਦੇ ਢੇਰਾਂ ਨੂੰ ਤੁਰੰਤ ਖਤਮ ਕਰਨ ਜਾ ਖੇਤਾਂ ਵਿੱਚੋ ਝਾੜ ਕੇ ਬਾਕੀ ਰਹਿੰਦ ਖੂੰਹਦ ਨੂੰ ਨਸ਼ਟ ਕਰ ਦੇਣ ਇਸ ਤੋ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਨਰਮੇ ਦੀ ਫਸਲ ਦੇ ਬੀਜ ਦੀ ਖਰੀਦ ਕਰਨ ਸਮੇ ਕਿਸਾਨ ਪੱਕੇ ਬਿੱਲ ਜਰੂਰ ਲੈਣ

 ਕੈਂਪ ਦੌਰਾਨ ਡਾ. ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਹਰੀ ਨੌ ਵੱਲੋਂ ਕਿਸਾਨਾਂ ਨੂੰ ਝੌਨੇ ਦੀ ਫਸਲ ਸਬੰਧੀ ਅਗਾਊ ਪ੍ਰਬੰਧ ਕਰਨ ਲਈ ਕਿਹਾ ਗਿਆ ਕਿ ਕਿਸਾਨ ਝੋਨੇ ਦੀਆਂ ਪ੍ਰਮਾਣਿਤ ਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਤੇ ਕਣਕ ਦੀ ਫਸਲ ਦੀ ਵਾਢੀ ਤੋ ਬਾਅਦ ਆਪਣੇ ਖੇਤਾਂ ਦੀ ਮਿੱਟੀ ਅਤੇ ਪਾਣੀ ਪਰਖ ਜਰੂਰ ਕਰਵਾਉਣ

 ਉਹਨਾ ਕਿਹਾ ਕਿ ਕਿਸਾਨ ਕੁਦਰਤੀ ਸਰੋਤ ਪਾਣੀ ਦੀ ਬੱਚਤ ਕਰਨ ਤੇ ਝੋਨੇ ਦੀ ਸਿੱਧੀ ਬਿਜਾਈ ਵੱਲ ਜਰੂਰ ਮੁੜਨ ਤਾ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ

ਇਸ ਕੈਂਪ ਦਾ ਸੁਮੱਚਾ ਪ੍ਰਬੰਧ ਡਾ. ਜਗਮੀਤ ਸਿੰਘ ਬੀ.ਟੀ.ਐਮ ਵੱਲੋ ਕੀਤਾ ਗਿਆ ਇਸ ਕੈਂਪ ਵਿੱਚ ਕਿਸਾਨ ਗੁਰਪ੍ਰਤਾਪ ਸਿੰਘਗੁਰਪ੍ਰੀਤ ਸਿੰਘ ,ਕਾਕਾ ਬਰਾੜ,ਪ੍ਰਭਕਰਨਜੀਤ ਸਿੰਘ ਤੇ ਪਰਨਾਮ ਸਿੰਘ ਸਮੇਤ 61 ਕਿਸਾਨ ਹਾਜਰ ਸਨ।

Share post:

Subscribe

spot_imgspot_img

Popular

More like this
Related

ਸੂਬੇ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ: ਜੈ ਕ੍ਰਿਸ਼ਨ ਸਿੰਘ ਰੌੜੀ

ਮਾਹਿਲਪੁਰ/ਹੁਸ਼ਿਆਰਪੁਰ,  10 ਜਨਵਰੀ: ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ...

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਨੇ ਜ਼ਿਲ੍ਹਾ ਜੇਲ੍ਹ ਦਾ ਕੀਤਾ ਦੌਰਾ

ਸ੍ਰੀ ਮੁਕਤਸਰ ਸਾਹਿਬ 10 ਜਨਵਰੀ                                     ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਤੇ -...

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ  ਵਲੋਂ  ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ

ਸ਼੍ਰੀ ਮੁਕਤਸਰ ਸਾਹਿਬ   10   ਜਨਵਰੀ                                         ਡਿਪਟੀ ਕਮਿਸ਼ਨਰ ਸ੍ਰੀਮੁਕਤਸਰ ਸਾਹਿਬ...