Saturday, January 18, 2025

ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ਵਿਚ ਸ਼ਾਨਦਾਰ ਸਟੇਡੀਅਮ ਬਣਾਇਆ ਜਾਵੇਗਾ-ਈ ਟੀ ਓ

Date:

ਅੰਮ੍ਰਿਤਸਰ, 20 ਦਸੰਬਰ-‘ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਸਾਡੇ ਸਕੂਲਾਂ ਤੇ ਹਸਪਤਾਲਾਂ ਦਾ ਹੋ ਰਿਹਾ ਕਾਇਆ ਕਲਪ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਦਿਨ ਹੁਣ ਬਹੁਤੇ ਦੂਰ ਨਹੀਂ ਹਨ।’ ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ਵਿਖੇ ਸਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਜੰਡਿਆਲਾ ਗੁਰੂ ਦਾ ਸਕੂਲ ਆਫ ਐਮੀਨੈਸ ਬਣਨਾ ਇਸ ਇਲਾਕੇ ਲਈ ਵਰਦਾਨ ਹੈ। ਉਨਾਂ ਕਿਹਾ ਕਿ ਸਕੂਲ ਆਫ ਐਮੀਨੈਸ ਬਣਨ ਨਾਲ ਹੁਣ ਇਥੇ ਐਨ ਸੀ ਸੀ ਵਿੰਗ, ਸਕੂਲ ਬੈਂਡ ਤਿਆਰ ਹੋਇਆ, ਖੇਡਾਂ ਵਿਚ ਨਵੀਆਂ ਪਿਰਤਾਂ ਪੈ ਰਹੀਆਂ, ਪੜਾਈ ਦੇ ਨਵੇਂ ਸਾਧਨ ਆਏ ਹਨ ਅਤੇ ਹੁਣ ਛੇਤੀ ਹੀ ਇੱਥੇ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 20 ਮਹੀਨਿਆਂ ਵਿਚ ਸਕੂਲਾਂ ਦੀ ਹਾਲਤ ਬਦਲ ਦਿੱਤੀ ਹੈ ਅਤੇ ਇਹ ਇਕੱਲੇ ਜੰਡਿਆਲੇ ਗੁਰੂ ਦਾ ਸਕੂਲ ਨਹੀਂ, ਬਲਕਿ ਰਾਜ ਦੇ ਸਾਰੇ ਸਕੂਲਾਂ ਦੀ ਦਿਸ਼ਾ ਬਦਲ ਰਹੀ ਹੈ।

                ਉਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 40 ਹਜ਼ਾਰ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਪੱਖਪਾਤ ਤੇ ਸਿਫਾਰਸ਼ ਦੇ ਦੇ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਇੰਨਾ  ਬੱਚੀਆਂ ਵਿਚੋਂ ਵੀ ਕਈ ਬੱਚੀਆਂ ਨਿਕਟ ਭਵਿੱਖ ਵਿਚ ਸਰਕਾਰੀ ਨੌਕਰੀਆਂ ਉਤੇ ਸੇਵਾ ਕਰਦੀਆਂ ਨਜ਼ਰ ਆਉਣਗੀਆਂ। ਉਨਾਂ ਕਿਹਾ ਕਿ ਪਹਿਲਾਂ ਸਰਕਾਰਾਂ ਕੰਮ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਰਕਾਰ ਦੇ ਆਖਰੀ ਵਰ੍ਹੇ ਵਿਚ ਕਰਦੀਆਂ ਸਨ, ਪਰ ਸਾਡੀ ਸਰਕਾਰ ਨੇ ਕੰਮ ਕਰਨ ਸੇਵਾ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਹੈ, ਜਿਸਦੇ ਨਤੀਜੇ ਤੁਹਾਡੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਬਿਜਲੀ ਵਿਭਾਗ ਵਿਚ ਛੇਤੀ ਨਵੀ ਭਰਤੀ ਕੀਤੀ ਜਾ ਰਹੀ ਹੈ ਅਤੇ ਲੋੜਵੰਦ ਇਸ ਲਈ ਬਿਨੈ ਕਰ ਸਕਦੇ ਹਨ। ਉਨਾਂ ਕਿਹਾ ਕਿ ਮੇਰੇ ਮਹਿਕਮੇ ਦੀ ਗੱਲ ਕਰੋ ਤਾਂ ਤੁਸੀਂ ਵੇਖ ਲਵੋ ਕਿ ਪਹਿਲੇ ਸਾਲ ਤੋਂ ਹੀ ਸਰਕਾਰ ਸਾਰੇ ਘਰਾਂ ਨੂੰ ਮੁਫਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਇਹ ਗੱਲ ਵੀ ਸਾਰਿਆਂ ਲਈ ਹੈਰਾਨੀ ਵਾਲੀ ਹੋਵੇਗੀ ਕਿ ਬਿਜਲੀ ਵਿਭਾਗ ਪਹਿਲਾਂ 1880 ਕਰੋੜ ਰੁਪਏ ਦੇ ਘਾਟੇ ਵਿਚ ਸੀ ਅਤੇ ਹੁਣ 564 ਕਰੋੜ ਰੁਪਏ ਦੇ ਮੁਨਾਫੇ ਵਿਚ ਹੈ। ਇਹ ਸਾਡੀ ਸਰਕਾਰ ਦੀ ਇੱਛਾ ਸ਼ਕਤੀ ਅਤੇ ਇਮਾਨਦਾਰੀ ਕਾਰਨ ਸੰਭਵ ਹੋਇਆ ਹੈ। ਇਸ ਮੌਕੇ ਸ੍ਰੀ ਸਤਿੰਦਰ ਸਿੰਘ ਚੀਫ ਬਾਰਡਰ ਜੋਨ, ਸ੍ਰੀ ਸੁਸ਼ੀਲ ਤੁਲੀ ਡੀ ਈ ਓ, ਸ੍ਰੀ ਜਸਬੀਰ ਸਿੰਘ, ਸ. ਪ੍ਰੀਤਇੰਦਰ ਸਿੰਘ ਖਹਿਰਾ, ਮਨਜਿੰਦਰ ਸਿੰਘ, ਚੇਅਰਮੈਨ ਸ. ਛਨਾਖ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਰੋਡ ਸੇਫਟੀ ਜਾਗਰੂਕਤਾ ਲਈ ਨੁਕੜ ਮੀਟਿੰਗ ਕੀਤੀ ਗਈ 

ਫ਼ਰੀਦਕੋਟ 18 ਜਨਵਰੀ,2025 ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਜ਼ਿਲਾ...

-ਗਊਸ਼ਾਲਾ ਸੇਵਾ ਸਦਨ ਅੰਨਦਿਆਣਾ ਵਿਖੇ ਗਊਧੰਨ ਭਲਾਈ ਕੈਂਪ ਲਗਾਇਆ ਗਿਆ-

ਫ਼ਰੀਦਕੋਟ 18 ਜਨਵਰੀ,2025 ਸ਼੍ਰੀ ਅਸ਼ੋਕ ਕੁਮਾਰ ਸਿੰਗਲਾ  ਚੇਅਰਮੈਨ ਗਊ ਸੇਵਾ...

 ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ‘ਤੇ ਹੋਇਆ ਹਮਲਾ ! ਗੱਡੀ ‘ਤੇ ਮਾਰੇ ਪੱਥਰ,,

Delhi Election 2025  ਦਿੱਲੀ ਚੋਣਾਂ ਦੌਰਾਨ ਸ਼ਨੀਵਾਰ ਨੂੰ ਸਾਬਕਾ ਮੁੱਖ...