ਨਵੀਂ ਚੇਤਨਾ ਮੁਹਿੰਮ ਤਹਿਤ “ਲਿੰਗ ਆਧਾਰਿਤ ਹਿੰਸਾ” ਥੀਮ ਤੇ ਸੈਮੀਨਾਰ ਕਰਵਾਇਆ ਗਿਆ


ਸ੍ਰੀ ਮੁਕਤਸਰ ਸਾਹਿਬ  29 ਨਵੰਬਰ

ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਗੁਰਦਰਸ਼ਨ ਲਾਲ ਕੁੰਡਲ  ਦੀ ਯੋਗ ਅਗੁਆਈ ਹੇਠ ਜਿਲ੍ਹਾ ਪ੍ਰੋਗਰਾਮ ਮੈਨੇਜਰ ਸ਼੍ਰੀ ਰਮਨੀਕ ਸ਼ਰਮਾ ਅਤੇ ਸਮੂਹ ਸਟਾਫ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲਾਇਨ ਵਿਭਾਗਾਂ ਦੇ ਸਹਿਯੋਗ ਨਾਲ ਅੱਜ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਮੁਕਤਸਰ ਸਾਹਿਬ ਵਿਖੇ “Gender Campaign-ਨਵੀਂ ਚੇਤਨਾ” ਮੁਹਿੰਮ ਤਹਿਤ “ਲਿੰਗ ਆਧਾਰਿਤ ਹਿੰਸਾ” ਥੀਮ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਵਿਭਾਗ ਨਾਲ ਸਬੰਧਤ ਦਿੱਤੀਆਂ ਜਾਣ ਵਾਲੀਆ ਔਰਤਾਂ ਸਬੰਧੀ ਸਹੂਲਤਾਂ ਅਤੇ ਔਰਤਾਂ ਦੇ ਹੱਕਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜੀ ਵੱਲੋਂ ਮਿਸ਼ਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਮੁਹਿੰਮ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾ ਵਿੱਚ 23 ਦਸੰਬਰ 2024 ਤੱਕ ਚਲਾਈ ਜਾਵੇਗੀ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਹੱਕਾ ਬਾਰੇ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਐਸ.ਆਈ. ਰਜਨੀ ਬਾਲਾ (ਇੰਚਾਰਜ ਵੂਮੈਨ ਹੈਲਪਲਾਈਨ), ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਿਟੀ ਵੱਲੋਂ Asst. Legal Aid Defense Council ਸ਼੍ਰੀ ਲਵਲੀਨ ਗੁਪਤਾ ਅਤੇ ਜੋਬਨਦੀਪ ਸਿੰਘ, ਸਿਹਤ ਵਿਭਾਗ ਵੱਲੋਂ ਗਗਨਦੀਪ ਕੌਰ (ਪੀ.ਸੀ.ਸੀ. ਕੌਆਰਡੀਨੇਟਰ),  ਪੰਚਾਇਤੀ ਰਾਜ ਵਿਭਾਗ ਵੱਲੋਂ ਜਿਲ੍ਹਾ ਐਮ.ਆਈ.ਐਸ. ਸੌਰਬ ਮਦਾਨ ਅਤੇ ਸਮੂਹ ਸਟਾਫ ਵਿਸ਼ੇਸ ਤੌਰ ਤੇ ਹਾਜਰ ਰਹੇ।