Sunday, December 29, 2024

ਫਲੈਟ ‘ਚ ਜ਼ੋਰਦਾਰ ਧਮਾਕੇ ਮਗਰੋਂ ਲੱਗੀ ਭਿਆਨਕ ਅੱਗ, ਨੌਜਵਾਨ ਨੇ ਮਸਾਂ ਬਚਾਈ ਜਾਨ

Date:

A terrible fire broke out after a strong explosion
ਖਰੜ-ਲਾਂਡਰਾਂ ਰੋਡ ਸਥਿਤ ਸਿੰਗਲਾ ਬਿਲਡਰਜ਼ ਤੇ ਪ੍ਰੋਮੋਟਰਜ਼ ਦੇ ਪ੍ਰਾਜੈਕਟ ਸਿਟੀ ਆਫ਼ ਡ੍ਰੀਮਜ਼ ਦੇ ਐਲੀਨਾ ਟਾਵਰ ’ਚ ਇਕ ਤੋਂ ਬਾਅਦ ਇਕ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਨੂੰ ਸੁਸਾਇਟੀ ਦੀ ਦੂਜੀ ਮੰਜ਼ਿਲ ’ਤੇ ਫਲੈਟ ਨੰਬਰ 2070 ’ਚ ਅੱਗ ਲੱਗ ਗਈ। ਇਸ ਦੇ ਪਿੱਛੇ ਸ਼ਾਰਟ ਸਰਕਟ ਕਾਰਨ ਸਾਹਮਣੇ ਆ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਟੀਮ ਦੀ ਮਦਦ ਨਾਲ ਕਰੀਬ 2 ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਘਰ ’ਚ ਮੌਜੂਦ ਕੀਮਤੀ ਸਾਮਾਨ ਤੇ 2 ਲੱਖ ਰੁਪਏ ਸੜ ਕੇ ਸੁਆਹ ਹੋ ਗਏ। ਕਿਰਾਏ ‘ਤੇ ਰਹਿਣ ਵਾਲੇ ਆਰਕੀਟੈਕਟ ਕਰਮਵੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਸਵੇਰੇ ਕਰੀਬ 10 ਵਜੇ ਕੰਮ ’ਤੇ ਚਲੇ ਗਏ।

ਕਰੀਬ ਸਵਾ 11 ਵਜੇ ਉਨ੍ਹਾਂ ਨੂੰ ਫਲੈਟ ’ਚ ਅੱਗ ਲੱਗਣ ਦੀ ਸੂਚਨਾ ਮਿਲੀ। ਜਿਵੇਂ ਹੀ ਉਹ ਮੌਕੇ ’ਤੇ ਪਹੁੰਚੇ ਤਾਂ ਚਚੇਰੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਹ ਕਮਰੇ ’ਚ ਸੁੱਤਾ ਪਿਆ ਸੀ ਕਿ ਇਸ ਦੌਰਾਨ ਫਲੈਟ ’ਚ ਸ਼ਾਰਟ ਸਰਕਟ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਤੇ ਫਲੈਟ ’ਚ ਅੱਗ ਲੱਗ ਗਈ। ਲਵਪ੍ਰੀਤ ਉੱਪਰ ਪਰਦਾ ਡਿੱਗਣ ਨਾਲ ਉਸ ਨੂੰ ਅੱਗ ਲੱਗਣ ਦਾ ਪਤਾ ਲੱਗਾ, ਜਦੋਂ ਤੱਕ ਕਿ ਉਹ ਕੁਝ ਸਮਝਦਾ ਫਲੈਟ ਦੇ ਤਿੰਨ ਕਮਰਿਆਂ ’ਚ ਅੱਗ ਪੂਰੀ ਤਰ੍ਹਾਂ ਨਾਲ ਫੈਲ ਚੁੱਕੀ ਸੀ। ਉਸ ਨੇ ਜ਼ਮੀਨ ’ਤੇ ਕਿਸੀ ਤਰ੍ਹਾਂ ਆਪਣੀ ਜਾਨ ਬਚਾਈ। ਇਸ ਪਿੱਛੋਂ ਉਸਨੇ ਮਦਦ ਲਈ ਲੋਕਾਂ ਨੂੰ ਬੁਲਾਇਆ। ਇਸ ਨਾਲ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸੁਸਾਇਟੀ ਦੀ ਮੇਂਟੇਨੈਂਸ ਟੀਮ ਵੀ ਮੌਕੇ ’ਤੇ ਪਹੁੰਚੀ।A terrible fire broke out after a strong explosion

ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ 20 ’ਚੋਂ ਸਿਰਫ਼ 4 ਅੱਗ ਬੁਝਾਓ ਯੰਤਰ ਹੀ ਕੰਮ ਕਰ ਰਹੇ ਸਨ। ਘਰ ’ਚ 2 ਐੱਲ. ਈ. ਡੀ., ਕੰਪਿਊਟਰ ਸਿਸਟਮ, ਫਰਨੀਚਰ, ਟੈਬ, ਲੈਪਟਾਪ, ਆਈਫੋਨ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਨੇ ਬਹਾਦਰੀ ਦਿਖਾਉਂਦਿਆਂ ਰਸੋਈ ’ਚੋਂ ਐੱਲ. ਪੀ. ਜੀ. ਸਿਲੰਡਰ ਬਾਹਰ ਕੱਢਿਆ ਸੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਉਸ ਨੂੰ ਕੰਪੋਜ਼ਿੰਗ ਦਾ ਸ਼ੌਕ ਹੈ, ਇਸ ਲਈ ਉਸ ਨੇ ਹਾਈਟੈਕ ਕੰਪਿਊਟਰ ਸਿਸਟਮ ਦੇ ਨਾਲ ਸਾਊਂਡ ਪਰੂਫ਼ ਕਮਰਾ ਵੀ ਤਿਆਰ ਕੀਤਾ ਸੀ। ਇਸ ਨੂੰ ਤਿਆਰ ਕਰਨ ’ਤੇ ਲੱਖਾਂ ਰੁਪਏ ਖ਼ਰਚ ਹੋਏ ਸਨ ਪਰ ਘਟਨਾ ਨੇ ਉਸਦੀ ਮਿਹਨਤ ਪਲਾਂ ’ਚ ਖ਼ਾਕ ਹੋ ਗਈ‌।

also read :- ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਪਲਟੀ , ਡਰਾਈਵਰ ਤੇ ਕੰਡਕਟਰ ਸਮੇਤ ਕਈ ਸਵਾਰੀਆਂ ਜ਼ਖਮੀ

ਕਰਮਵੀਰ ਨੇ ਦੱਸਿਆ ਕਿ ਸੁਸਾਇਟੀ ’ਚ 15 ਦਿਨਾਂ ਅੰਦਰ ਅੱਗ ਲੱਗਣ ਦੀ ਇਹ ਚੌਥੀ ਘਟਨਾ ਹੈ। ਰੈਜ਼ੀਡੈਂਟਜ਼ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਨੇ ਜਨਵਰੀ 2024 ’ਚ ਸਬੰਧਿਤ ਬਿਲਡਰ ਨਾਲ ਫਾਇਰ ਸੇਫਟੀ ਸਿਸਟਮ ਨੂੰ ਠੀਕ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ 28 ਫਰਵਰੀ ਤੱਕ ਸਿਸਟਮ ਨੂੰ ਠੀਕ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਇਸ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ ਕਿ ਫਾਇਰ ਸੇਫਟੀ ਸਿਸਟਮ ਦੇ ਸਬੰਧ ’ਚ ਪਾਈਪਲਾਈਨ ਖੋਲ੍ਹਣ ’ਤੇ ਪਾਣੀ ਹੀ ਨਹੀਂ ਆਇਆ। ਸੋਸਾਇਟੀ ’ਚ ਫਾਇਰ ਅਲਾਰਮ ਸਿਸਟਮ ਵੀ ਕੰਮ ਨਹੀਂ ਕਰਦਾ।A terrible fire broke out after a strong explosion

Share post:

Subscribe

spot_imgspot_img

Popular

More like this
Related

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਚੰਡੀਗੜ੍ਹ, 28 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਫਾਜ਼ਿਲਕਾ, 28 ਦਸੰਬਰ           ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ। ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜੋ ਵਚਨਬਧਤਾ ਨਿਭਾਈ ਗਈ ਸੀ ਉਨ੍ਹਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਹੰਭਲੇ ਮਾਰੇ ਜਾ ਰਹੇ ਹਨ।                 ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ *ਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਹਲਕਾ ਫਾਜ਼ਿਲਕਾ ਦੇ ਪਿੰਡ ਬਾਧਾ,ਰਾਮਨਗਰ, ਸੰਤ ਖੀਵਾਪੁਰ,ਢਾਣੀ...

ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

Dr Manmohan Singh Memorial  ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ (27...