Sunday, January 26, 2025

ਵਿਆਹ ਦੇ ਤੀਜੇ ਦਿਨ ਸੱਜਰੀ ਵਿਆਹੀ ਲਾੜੀ ਨੇ ਕਰ ‘ਤਾ ਕਾਂਡ,

Date:

 A well-married bride committed a crime
ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦੇ ਪਿੰਡ ਹੁਸੈਨਪੁਰ ਦੂਲੋਵਾਲ ਦੇ ਇਕ ਗ਼ਰੀਬ ਪਰਿਵਾਰ ਨਾਲ ਨਾਟਕੀ ਢੰਗ ਨਾਲ ਠੱਗੀ ਮਾਰੀ ਗਈ। ਗੱਲਬਾਤ ਦੌਰਾਨ ਜੋਗਿੰਦਰ ਕੌਰ ਵਾਸੀ ਹੁਸੈਨਪੁਰ ਦੂਲੋਵਾਲ ਨੇ ਦੱਸਿਆ ਬੀਤੇ ਦਿਨੀਂ ਮੇਰਾ ਲੜਕੇ ਨਰਿੰਦਰ ਸਿੰਘ ਦਾ ਰਿਸ਼ਤਾ ਕਿਸੇ ਜਾਣ ਪਛਾਣ ਵਾਲੇ ਨੇ ਕਰਵਾਇਆ। ਕੁੜੀ ਵਾਲੇ ਵੀ ਅੱਗੇ ਕੋਈ ਜਾਣ ਪਛਾਣ ਵਾਲੇ ਸਨ।

ਵਿਆਂਦੜ ਨਰਿੰਦਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਵਿਚੋਲੇ ਦੇ ਦੱਸਣ ਮੁਤਾਬਕ ਕਿ ਕੁੜੀ ਦੇ ਮਾਤਾ- ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਸੀ ਕੋਲ ਰਹਿੰਦੀ ਹੈ। ਮਾਸੀ ਵੀ ਵਿਆਹ ਵਿਚ ਖ਼ਰਚਾ ਕਰਨ ਤੋਂ ਅਸਮਰਥ ਹੈ। ਇਸ ਲਈ ਤੁਹਾਨੂੰ ਹੀ ਸਾਰਾ ਵਿਆਹ ਦਾ ਖ਼ਰਚਾ ਕਰਨਾ ਪਵੇਗਾ। ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅਸੀਂ ਇਸ ਵਿਆਹ ਲਈ ਰਾਜ਼ੀ ਹੋ ਗਏ। ਵਿਚੋਲੇ ਨੇ ਕੁੜੀ ਪਰਿਵਾਰ ਦਾ ਪਿੰਡ ਬੱਖੂਨੰਗਲ ਜ਼ਿਲ੍ਹਾ ਜਲੰਧਰ ਥਾਣਾ ਕਰਤਾਰਪੁਰ ਦੱਸਿਆ। ਕੁੜੀ ਪ੍ਰੀਆ ਆਪਣੀ ਮਾਸੀ ਅਤੇ ਹੋਰ ਪਰਿਵਾਰ ਸਮੇਤ ਪਿੰਡ ਹੁਸੈਨਪੁਰ ਦੂਲੋਵਾਲ ਆ ਗਈ, ਜਿੱਥੇ ਕੁੜੀ ਦੇ ਮਾਸੀ-ਮਾਸੜ ਨੇ ਮਾਤਾ-ਪਿਤਾ ਵਾਲੀਆਂ ਰਸਮਾਂ ਅਦਾ ਕੀਤੀਆਂ। ਕੁੜੀ ਦੇ ਪਰਿਵਾਰ ਨੇ ਆਉਣ-ਜਾਣ ਦੇ ਖ਼ਰਚੇ ਲਈ ਮੁੰਡੇ ਦੇ ਪਰਿਵਾਰ ਕੋਲੋਂ 2 ਹਜ਼ਾਰ ਰੁਪਏ ਨਕਦੀ ਵਸੂਲ ਪਾਏ ਅਤੇ ਵਿਆਹ ਦੀ 13 ਨਵੰਬਰ ਤਾਰੀਖ਼ ਤਹਿ ਕਰ ਲਈ। ਜੋਗਿੰਦਰ ਕੌਰ ਦੇ ਕਹਿਣ ਮੁਤਾਬਕ ਵਿਚੋਲੇ ਨੇ ਕਿਹਾ ਕਿ ਬਰਾਤ ਆਰ. ਸੀ. ਐੱਫ਼. ਗੇਟ ਨੰਬਰ-2 ਦੇ ਗੁਰਦੁਆਰਾ ਸਾਹਿਬ ਵਿਚ ਜਾਵੇਗੀ ਅਤੇ ਉਥੇ ਹੀ ਅਨੰਦ ਕਾਰਜ ਹੋਣਗੇ।A well-married bride committed a crime

ਨਰਿੰਦਰ ਦੀ ਮਾਤਾ ਨੇ ਦੱਸਿਆ ਕਿ ਸਾਡੀ ਸੀਮਿਤ ਬਰਾਤ ਆਰ. ਸੀ. ਐੱਫ਼. ਸਮੇਂ ਸਿਰ ਪੁੱਜੀ ਗਈ। ਚਾਹ-ਪਾਣੀ ਪੀਣ ਮਗਰੋਂ ਅਨੰਦ ਕਾਰਜ ਕਰਵਾਏ ਗਏ। ਆਰ. ਸੀ. ਐੱਫ਼. ਹੋਟਲ ਜਿੱਥੇ ਚਾਹ ਪੀਤੀ ਗਈ, ਉਸ ਹੋਟਲ ਦਾ 8000 ਰੁਪਏ ਦਾ ਬਿੱਲ ਸਾਡੇ ਵੱਲੋਂ ਦਿੱਤਾ ਗਿਆ। ਨਰਿੰਦਰ ਨੇ ਦੱਸਿਆ ਕਿ ਡੋਲੀ ਘਰ ਪੁੱਜਣ ‘ਤੇ ਮੇਰੀ ਮਾਂ ਨੇ ਸਾਰੇ ਕਾਰਜ ਕੀਤੇ ਅਤੇ ਅਗਲੇ ਦਿਨ ਅਸੀਂ ਮਹਿਤਪੁਰ ਜਠੇਰਿਆਂ ਨੂੰ ਮਨਾਉਣ ਲਈ ਚਲੇ ਗਏ। ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਮੇਰੀ ਪਤਨੀ ਪ੍ਰੀਆ ਨੇ ਰਸਤੇ ਵਿਚ ਇਕ ਪਿੰਡ ਗੱਡੀ ਰੁਕਵਾ ਲਈ ਅਤੇ ਕਿਹਾ ਕਿ ਮੇਰਾ ਭਰਾ ਇਥੇ ਕੰਮ ਕਰਦਾ ਹੈ, ਉਸ ਨੂੰ ਮਿਲਣਾ ਹੈ, ਮਿਲਣ ਤੋਂ ਬਾਅਦ ਅਸੀਂ ਪਿੰਡ ਹੁਸੈਨਪੁਰ ਦੂਲੋਵਾਲ ਵੱਲ ਚਲ ਪਏ।

ਰਾਤ ਸੌ ਗਏ ਅਤੇ ਜਦੋਂ ਸਵੇਰ ਹੋਈ ਤਾਂ ਉਸ ਨੇ ਕਿਹਾ ਕਿ ਮੇਰੇ ਭਰਾ ਬਾਹਰ ਸੜਕ ‘ਤੇ ਖੜ੍ਹੇ ਹਨ ਮੈਂ ਉਨ੍ਹਾਂ ਨੂੰ ਮਿਲਣ ਜਾਣਾ ਹੈ। ਨਰਿੰਦਰ ਸਿੰਘ ਆਪਣੀ ਪਤਨੀ ਪ੍ਰੀਆ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਬਾਹਰ ਲੈ ਆਇਆ। ਪ੍ਰੀਆ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨਾਲ ਰਫੂਚੱਕਰ ਹੋ ਗਈ। ਜਦੋਂ ਘਰ ਵਿਚ ਪਏ ਸਾਮਾਨ ‘ਤੇ ਨਜ਼ਰ ਮਾਰੀ ਤਾਂ 12300 ਰੁਪਏ, ਸੋਨੇ ਦੀ ਮੁੰਦਰੀ ਅਤੇ ਟੋਪਸ ਗਾਇਬ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਆ ਨੇ ਮੇਰੇ ਫੋਨ ਵਿਚੋਂ ਵਿਆਹ ਦੀਆਂ ਫੋਟੋਆਂ, ਵੀਡੀਓਜ਼ ਅਤੇ ਆਪਣਾ ਨੰਬਰ ਡਿਲੀਟ ਕਰ ਦਿੱਤਾ ਸੀ।A well-married bride committed a crime

ਲੜਕੇ ਵਾਲੇ ਦੇ ਪਰਿਵਾਰ ਨੇ ਨਗਰ ਦੀ ਪੰਚਾਇਤੀ ਪਤਵੰਤਿਆਂ ਨੂੰ ਲੈ ਥਾਣਾ ਤਲਵੰਡੀ ਚੌਂਧਰੀਆਂ ਦਰਖ਼ਾਸਤ ਦਿੱਤੀ। ਸਰਪੰਚ ਅਤੇ ਸਿਰਕੱਢ ਆਗੂਆਂ ਨੂੰ ਲੈ ਕੇ ਉਨ੍ਹਾਂ ਦੇ ਦੱਸੇ ਹੋਏ ਪਿੰਡ ਬੱਖੂਨੰਗਲ ਵੀ ਪਹੁੰਚੇ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਐੱਸ. ਐੱਸ. ਪੀ ਗੌਰਵ ਤੂਰਾ ਨੂੰ ਦਰਖ਼ਾਸਤ ਦਿੱਤੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ ਅਰਜਨ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਸੁਖਦੇਵ ਸਿੰਘ ਇਸ ਮਾਮਲੇ ਦੀ ਪੜ੍ਹਤਾਲ ਕਰ ਰਹੇ ਹਨ। ਮਾਮਲੇ ਸਾਹਮਣੇ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ।

Share post:

Subscribe

spot_imgspot_img

Popular

More like this
Related

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਮੇਅਰ ਉਮੀਦਵਾਰ ਦਾ ਕੀਤਾ ਐਲਾਨ

AAP Chandigarh MC ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ...

ਪੰਜਾਬ ‘ਚ ਵਾਪਰ ਗਈ ਵੱਡੀ ਵਾਰਦਾਤ, ਤਾੜ-ਤਾੜ ਚੱਲੀਆਂ ਗੋਲੀਆਂ , ਇਲਾਕੇ ‘ਚ ਸਹਿਮ ਦਾ ਮਾਹੌਲ

Punjab News ਪੰਜਾਬ ਦੇ ਸ਼ਹਿਰ ਜਲੰਧਰ ਤੋਂ ਹੈਰਾਨੀਜਨਕ ਖਬਰ...

ਐਕਸੀਡੈਂਟ ਬਲੈਕ ਸਪਾਟ ਦੇ ਸੁਧਾਰ ਅਤੇ ਸੜਕ ਦੁਰਘਟਨਾਵਾਂ ਅਤੇ ਮੌਤਾਂ ਤੇ ਪ੍ਰਭਾਵ ਬਾਰੇ ਵਰਕਸ਼ਾਪ ਆਯੋਜਿਤ

ਚੰਡੀਗੜ੍ਹ, 25 ਜਨਵਰੀ ਸੜਕ ਸੁਰੱਖਿਆ ਏਜੰਸੀ, ਪੰਜਾਬ ਰਾਜ ਸੜਕ ਸੁਰੱਖਿਆ...