Thursday, January 9, 2025

ਰਾਖੀ ਸਾਵੰਤ ਲਈ ਵੱਡਾ ਝੱਟਕਾ, ਸਾਬਕਾ ਪਤੀ ਆਦਿਲ ਖਾਨ ਨੇ ਕੀਤਾ ਦੂਜਾ ਵਿਆਹ, ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ

Date:

Aadil Khan wedding

ਬਾਲੀਵੁੱਡ ਦੀ ਡਰਾਮਾ ਕਵੀਨ ਦੇ ਨਾਂ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਰਾਖੀ ਹਾਲ ਹੀ ‘ਚ ਆਪਣੇ ਦੂਜੇ ਪਤੀ ਆਦਿਲ ਖਾਨ ਨਾਲ ਚੱਲ ਰਹੇ ਕੋਰਟ ਕੇਸ ਨੂੰ ਲੈ ਕੇ ਚਰਚਾ ‘ਚ ਰਹੀ ਸੀ। ਰਾਖੀ ਸਾਵੰਤ ਨੇ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਵੀ ਲਾਏ, ਜਿਸ ਤੋਂ ਬਾਅਦ ਆਦਿਲ ਨੇ 5 ਮਹੀਨੇ ਜੇਲ ਕੱਟੀ। ਹੁਣ ਖਬਰ ਹੈ ਕਿ ਜੇਲ ਤੋਂ ਬਾਹਰ ਆਉਣ ਦੇ ਕੁਝ ਮਹੀਨੇ ਬਾਅਦ ਹੀ ਉਸ ਨੇ ਦੂਜਾ ਵਿਆਹ ਕਰ ਲਿਆ ਹੈ। ਖਬਰਾਂ ਹਨ ਕਿ ਉਨ੍ਹਾਂ ਨੇ ਜੈਪੁਰ ‘ਚ ਇਕ ਅਭਿਨੇਤਰੀ ਨਾਲ ਵਿਆਹ ਕੀਤਾ ਹੈ। ਦੁਲਹਨ ਦਾ ਸਬੰਧ ਬਾਲੀਵੁੱਡ ਦੇ ‘ਭਾਈਜਾਨ’ ਯਾਨੀ ਸਲਮਾਨ ਖਾਨ ਨਾਲ ਹੈ। ਉਹ ਅਦਾਕਾਰਾ ਕੌਣ ਹੈ ਜਿਸ ਨਾਲ ਆਦਿਲ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕੀਤੀ ਹੈ|

also read :- ਸਵੇਰ ਦੀ ਸੈਰ ਕਿਉਂ ਮੰਨੀ ਜਾਂਦੀ ਹੈ ਸਿਹਤਮੰਦ ? ਜਾਣੋ ਇਸਦੇ ਕਮਾਲ ਦੇ ਫ਼ਾਇਦੇ

ਆਦਿਲ ਖਾਨ ਦੁਰਾਨੀ ਨੇ ਹਾਲ ਹੀ ਵਿੱਚ ਜੈਪੁਰ ਵਿੱਚ ਬਿੱਗ ਬੌਸ 12 ਫੇਮ ਸੋਮੀ ਖਾਨ ਨਾਲ ਵਿਆਹ ਕੀਤਾ ਹੈ। ਦੋਵਾਂ ਦਾ ਇਹ ਵਿਆਹ ਸਮਾਰੋਹ ਨਿਜੀ ਸੀ ਕਿਉਂਕਿ ਦੋਵੇਂ ਅਜਿਹਾ ਚਾਹੁੰਦੇ ਸਨ। ਆਦਿਲ ਖਾਨ ਨੇ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ‘ਬਿੱਗ ਬੌਸ 12’ ‘ਚ ਸੋਮੀ ਖਾਨ ਅਤੇ ਸਬਾ ਖਾਨ ਨੂੰ ਕੰਟੇਸਟੈਂਟ ਦੇ ਰੂਪ ‘ਚ ਦੇਖਿਆ ਗਿਆ ਸੀ। ਦੋਵੇਂ ਭੈਣਾਂ ਅਤੇ ਜੈਪੁਰ ਦੇ ਰਹਿਣ ਵਾਲਿਆਂ ਹਨ। ਫਿਲਹਾਲ ਉਹ ਆਪਣੇ ਕਰੀਅਰ ਕਾਰਨ ਮੁੰਬਈ ‘ਚ ਸੈਟਲ ਹੈ। ਸੋਮੀ ਖਾਨ ਇੱਕ ਟੀਵੀ ਅਦਾਕਾਰਾ ਹੈ। ਉਹ ‘ਨਿਆਏ: ਦਿ ਜਸਟਿਸ’, ‘ਕੇਸਰੀਆ ਬਾਲਮ’ ਅਤੇ ‘ਹਮਾਰਾ ਹਿੰਦੁਸਤਾਨ’ ਵਰਗੇ ਸ਼ੋਅ ਕਰ ਚੁੱਕੀ ਹਨ।

Share post:

Subscribe

spot_imgspot_img

Popular

More like this
Related