Saturday, January 18, 2025

‘ਆਪ’ ਦੇ ਮਾੜੇ ਮੁਹੱਲਾ ਕਲੀਨਿਕਾਂ ਕਾਰਨ ਪੇਂਡੂ ਸਿਹਤ ਸੰਭਾਲ ਪ੍ਰਣਾਲੀ ਢਹਿ-ਢੇਰੀ ਹੋਣ ਦੀ ਕਗਾਰ ‘ਤੇ: ਰਾਜਾ ਵੜਿੰਗ

Date:

ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਸਿਆਸੀ ਲਾਹੇ ਲਈ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ: ਪ੍ਰਦੇਸ਼ ਕਾਂਗਰਸ ਪ੍ਰਧਾਨ

Aap’s bad neighborhood clinic ਚੰਡੀਗੜ੍ਹ, 14 ਜੂਨ, 2023: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕਾਂ ਲਈ ਇਸ ਦੀ ਨਿੰਦਾ ਕੀਤੀ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਬੇਤੁਕੀਆਂ ਸਕੀਮਾਂ ਦੀ ਭਾਰੀ ਕੀਮਤ ਚੁੱਕਾ ਰਹੇ ਹਨ। ਫੇਲ੍ਹ ਹੋਏ ‘ਦਿੱਲੀ ਮਾਡਲ’ ਤੋਂ ਅੰਨ੍ਹੇ ਹੋ ਕੇ ‘ਆਪ’ ਪੰਜਾਬ ਦੀ ਲੀਡਰਸ਼ਿਪ ਜਾਣਬੁੱਝ ਕੇ ਪੇਂਡੂ ਸਿਹਤ ਸੰਭਾਲ ਪ੍ਰਣਾਲੀ ਨੂੰ ਕਮਜ਼ੋਰ ਕਰ ਰਹੀ ਹੈ ਜੋ ਹੁਣ ਢਹਿ-ਢੇਰੀ ਹੋਣ ਦੀ ਕਗਾਰ ‘ਤੇ ਹੈ।

ਆਮ ਆਦਮੀ ਪਾਰਟੀ ਨੇ ਸਿਰਫ਼ ਆਪਣੀ ਝੂਠੀ ਹਉਮੈ ਨੂੰ ਸੰਤੁਸ਼ਟ ਕਰਨ ਲਈ ਸੂਬੇ ਨੂੰ ਸ਼ਰਮਸਾਰ ਕੀਤਾ ਹੈ। ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਸਿਹਤ ਸੰਸਥਾਵਾਂ ਦਾ ਨਾਮ ਮੁਹੱਲਾਂ ਕਲੀਨਿਕ ਰੱਖਣ ‘ਤੇ 676.11 ਕਰੋੜ ਦੇ ਫੰਡ ਬੰਦ ਕਰਨ ਦੀ ਧਮਕੀ ਦਿੱਤੀ ਗਈ ਸੀ। ਜੋ ਕਿ ਪੰਜਾਬ ਲਈ ਬਹੁਤ ਹੀ ਸ਼ਰਮਸਾਰ ਹੈ। ਵੜਿੰਗ ਨੇ ਅੱਗੇ ਕਿਹਾ ਕਿ ਆਪ ਸਰਕਾਰ ਨੇ ਸਰਕਾਰੀ ਪੈਸੇ ਦੀ ਵਰਤੋਂ ਲੋਕ ਭਲਾਈ ਦੀਆਂ ਸਕੀਮਾਂ ਦੀ ਥਾਂ ਹਮੇਸ਼ਾ ਆਪਣੇ ਪ੍ਰਚਾਰ ‘ਤੇ ਕੀਤੀ ਹੈ।

ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਮੌਜੂਦਾ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕਰਕੇ ਪੰਜਾਬ ਵਾਸੀਆਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਵੜਿੰਗ ਨੇ ਕਿਹਾ ਕਿ ਜਿਸ ਪਾਰਟੀ ਨੂੰ ਅਜਿਹਾ ਇਤਿਹਾਸਕ ਫਤਵਾ ਮਿਲਿਆ ਹੈ, ਉਸ ਨੂੰ ਕੇਂਦਰ ਦੁਆਰਾ ਫੰਡ ਪ੍ਰਾਪਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ (HWCs) ਨੂੰ ਆਮ ਆਦਮੀ ਕਲੀਨਿਕਾਂ ਵਿੱਚ ਬਦਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੂਬਾ ਸਰਕਾਰ ਵੱਲੋਂ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਲੋਕਾਂ ਦੀਆਂ ਜਾਨਾਂ ਦਾਅ ‘ਤੇ ਲੱਗ ਰਹੀਆਂ ਹਨ।

ਵੜਿੰਗ ਨੇ ਅੱਗੇ ਕਿਹਾ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ, ਪਿੰਡਾਂ ਦੀਆਂ ਡਿਸਪੈਂਸਰੀਆਂ, ਸਬਸਿਡਰੀ ਹੈਲਥ ਸੈਂਟਰ (ਐਸਐਚਸੀ) ਜਾਂ ਪੁਰਾਣੇ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਮੁਹੱਲਾ ਕਲੀਨਿਕ ਚਲਾਉਣ ਲਈ ਤਾਇਨਾਤ ਕੀਤਾ ਗਿਆ ਹੈ ਜੋ ਕਿ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ‘ਮੁਹੱਲਾ ਕਲੀਨਿਕਾਂ’ ‘ਤੇ ਸਟਾਫ ਦੀ ਕਮੀ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਘਰ ਹੈ। ਕਦੇ ਸੈਲਫ-ਬ੍ਰਾਂਡਿੰਗ ਲਈ ਜਨਤਾ ਦਾ ਪੈਸਾ ਬਰਬਾਦ ਕਰਨ ਦੀ ਆਵਾਜ਼ ਉਠਾਉਣ ਵਾਲੇ ਭਗਵੰਤ ਮਾਨ ਨੇ ਸਿਆਸੀ ਲਾਹਾ ਲੈਣ ਲਈ ਹਰ ਇਕ ਕਲੀਨਿਕ ‘ਤੇ 20 ਲੱਖ ਬਰਬਾਦ ਕਰਨ ਤੋਂ ਬਾਅਦ ਸਿਰਫ 500 ਤੋਂ ਵੱਧ ਕਲੀਨਿਕਾਂ ਦਾ ਨਾਮ ਬਦਲ ਦਿੱਤਾ ਹੈ। Aap’s bad neighborhood clinic
ਪੰਜਾਬ ਵਿੱਚ ਸਿਹਤ ਸੰਸਥਾਵਾਂ ਦੀ ਕਾਇਆ ਕਲਪ ਕਰਨ ਦੇ ਨਾਂ ‘ਤੇ ਕੇਵਲ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਵੜਿੰਗ ਨੇ ਅੱਗੇ ਕਿਹਾ ਕਿ ਸਿਰਫ ਇਕੋ ਚੀਜ਼ ਜਿਸ ਨੂੰ ਠੀਕ ਕੀਤਾ ਗਿਆ ਹੈ ਉਹ ਪ੍ਰਵੇਸ਼ ਦੁਆਰ ਹੈ ਜਿੱਥੇ ਹੁਣ ਪੀਐਚਸੀ ਨੂੰ ਮੁੱਖ ਮੰਤਰੀ ਦੀ ਫੋਟੋ ਨਾਲ ਬਦਲ ਦਿੱਤਾ ਗਿਆ ਹੈ।

‘ਆਪ’ ਵੱਲੋਂ ਮੌਜੂਦਾ ਸਿਹਤ ਸੰਭਾਲ ਢਾਂਚੇ ਦਾ ਨਾਂ ਬਦਲਣ ਲਈ 100 ਕਰੋੜ ਤੋਂ ਵੱਧ ਦੀ ਬਰਬਾਦੀ ਦਾ ਦੋਸ਼ ਲਾਉਂਦਿਆਂ ਵੜਿੰਗ ਨੇ ਕਿਹਾ ਕਿ ਇਨ੍ਹਾਂ ਸਿਹਤ ਸੰਭਾਲ ਕੇਂਦਰਾਂ ਨੂੰ ਕੰਧਾਂ ਦੀ ਪੇਂਟ, ਫਾਲਸ ਸੀਲਿੰਗ ਅਤੇ ਫਲੋਰ ਟਾਈਲਿੰਗ ਵਾਲੇ ਮਹਿੰਗੇ ਰੇਟਾਂ ‘ਤੇ ਕਾਸਮੈਟਿਕ ਮੇਕ-ਓਵਰ ਦੇਣ ਦੀ ਬਜਾਏ, ਇਹ ਬਿਹਤਰ ਹੁੰਦਾ ਜੇਕਰ ‘ਆਪ’ ਲੀਡਰਸ਼ਿਪ ਪੰਜਾਬ ਦੇ ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰਦੀ। Aap’s bad neighborhood clinic

ਪੀ.ਐਚ.ਸੀਜ਼ ਨੂੰ ਮੁੜ ਪੇਂਟ ਕਰਨ ਅਤੇ ਉਨ੍ਹਾਂ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਰੱਖਣ ਨਾਲ ਵੋਟਰਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ‘ਆਪ’ ਅਜਿਹੀਆਂ ਚਾਲਾਂ ਨਾਲ ਪੰਜਾਬ ਦੇ ਮਜ਼ਬੂਤ ​​ਸਿਹਤ ਖੇਤਰ ਨੂੰ ਜਾਣਬੁੱਝ ਕੇ ਤਬਾਹ ਕਰ ਰਹੀ ਹੈ। ‘ਆਪ’ ਦੇ ਇਰਾਦਿਆਂ ‘ਤੇ ਚੁਟਕੀ ਲੈਂਦਿਆਂ, ਵੜਿੰਗ ਨੇ ਕਿਹਾ ਕਿ ਇਹ ‘ਦੁਬਾਰਾ ਰੰਗਤ ਅਤੇ ਨਾਮ ਬਦਲੇ’ ਸਿਹਤ ਸਹੂਲਤਾਂ ‘ਆਪ’ ਦਫਤਰਾਂ ਵਾਂਗ ਲੱਗਦੀਆਂ ਹਨ ਜੋ ਲੋਕਾਂ ਨੂੰ ਕੋਈ ਵੀ ਡਾਕਟਰੀ ਲਾਭ ਦੇਣ ਵਿੱਚ ਅਸਫਲ ਰਹਿੰਦੀਆਂ ਹਨ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਗਿੱਦੜਬਾਹਾ ਦਾ ਸਰਕਾਰੀ ਹਸਪਤਾਲ ਆਪਣੀ ਸਫਾਈ, ਸਹੂਲਤਾਂ ਅਤੇ ਡਾਕਟਰਾਂ ਲਈ ਕਿਸੇ ਸਮੇਂ ਸੂਬੇ ਵਿੱਚ ਮਸ਼ਹੂਰ ਸੀ ਅਤੇ ਕੇਂਦਰ ਸਰਕਾਰ ਵੱਲੋਂ ਇਸ ਲਈ ਕਈ ਪੁਰਸਕਾਰ ਵੀ ਦਿੱਤੇ ਗਏ ਸਨ। ‘ਆਪ’ ਦੇ ‘ਕੁਸ਼ਾਸਨ’ ‘ਚ ਹਸਪਤਾਲ ਦੀ ਹਾਲਤ ਵਿਗੜ ਗਈ ਹੈ। 20 ਡਾਕਟਰਾਂ ਦੀ ਥਾਂ ਹੁਣ ਸਿਰਫ਼ 6 ਡਾਕਟਰ ਅਤੇ ਨਰਸਿੰਗ ਸਟਾਫ਼ ਹਨ ਜੋ ਮਰੀਜ਼ਾਂ ਦੀ ਜਾਂਚ ਕਰਦੇ ਹਨ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਹਸਪਤਾਲ ਆਉਣ ਵਾਲੇ ਜ਼ਿਆਦਾਤਰ ਮਰੀਜ਼ਾਂ ਨੂੰ ਸਟਾਫ ਦੀ ਘਾਟ ਕਾਰਨ ਦੂਜੇ ਸ਼ਹਿਰਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ।

Share post:

Subscribe

spot_imgspot_img

Popular

More like this
Related