ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਮੂੰਹ ਢੱਕ ਕੇ ਸਕੂਟਰ ਜਾਂ ਮੋਟਰਸਾਈਕਲ ਚਲਾਉਣ/ਪਿੱਛੇ ਬੈਠਣ  ਤੇ ਲਗਾਈ ਪਾਬੰਦੀ

ਮੋਗਾ 6 ਸਤੰਬਰ
ਜ਼ਿਲ੍ਹਾ ਮੋਗਾ ਵਿੱਚ ਆਮ ਵਿਅਕਤੀਆਂ ਵੱਲੋਂ ਸਕੂਟਰ ਅਤੇ ਮੋਟਰਸਾਈਕਲ ਆਦਿ ਮੂੰਹ ਢੱਕ ਕੇ ਚਲਾਏ ਜਾਂਦੇ ਹਨ, ਜਿਸ ਕਾਰਨ ਮੋਗਾ ਜ਼ਿਲ੍ਹੇ ਅੰਦਰ ਰੋਜਾਨਾ ਚੋਰੀਆਂ ਅਤੇ ਗੰਭੀਰ ਜੁਰਮਾਂ ਵਿੱਚ ਵਾਧਾ ਹੋ ਰਿਹਾ ਹੈ।  ਇਹਨਾਂ ਜੁਰਮਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ਼੍ਰੀਮਤੀ ਚਾਰੂ ਮਿਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 (ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਮੂਹ ਆਮ ਵਿਅਕਤੀਆਂ ਵੱਲੋਂ ਮੂੰਹ ਢੱਕ ਕੇ ਸਕੂਟਰਾਂ ਅਤੇ ਮੋਟਰਸਾਈਕਲਾਂ ਆਦਿ ਚਲਾਉਣ ਜਾਂ ਪਿੱਛੇ ਬੈਠ ਕੇ ਮੂੰਹ ਢੱਕਣ ਤੇ ਪੂਰਨ ਪਾਬੰਦੀ ਲਗਾਈ ਲਗਾ ਦਿੱਤੀ ਹੈ। ਇਹ ਹੁਕਮ 31 ਅਕਤੂਬਰ 2024 ਤੱਕ ਲਾਗੂ ਰਹਿਣਗੇ।
ਉਹਨਾਂ ਕਿਹਾ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  
     

[wpadcenter_ad id='4448' align='none']