Sunday, January 19, 2025

ਖੇਤੀ ਮੰਤਰਾਲਾ ਦਿੱਲੀ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

Date:

ਲੁਧਿਆਣਾ, 23 ਜਨਵਰੀ (000) – ਖੇਤੀ ਮੰਤਰਾਲਾ ਦਿੱਲੀ, ਭਾਰਤ ਸਰਕਾਰ ਦੇ ਟੈਕਨੀਕਲ ਐਕਸਪਰਟ ਡਾਕਟਰ ਏ.ਕੇ. ਪਾਲ ਵੱਲੋਂ ਪੰਜਾਬ ਵਿੱਚ ਕਨੋਲਾ (ਗੋਭੀ) ਸਰੋਂ, ਗੋਭੀ ਸਰੋਂ ਦੀ ਜੀਉ ਟੈਗਿੰਗ, ਕਣਕ ਦੀਆਂ ਕਿਸਮਾਂ ਉੱਤੇ ਤਾਪਮਾਨ ਦਾ ਅਸਰ ਦੇਖਣ ਲਈ ਖੇਤੀਬਾੜੀ ਅਤੇ ਕਿਸਾਨ ਭਾਈ ਭਲਾਈ ਵਿਭਾਗ, ਜ਼ਿਲ੍ਹਾ ਲੁਧਿਆਣਾ ਅਤੇ ਕੇ.ਵੀ.ਕੇ. ਸਮਰਾਲਾ ਦੀ ਟੀਮ ਨਾਲ ਸਾਂਝੇ ਤੌਰ ਤੇ ਲੁਧਿਆਣੇ ਜ਼ਿਲ੍ਹੇ ਦੇ ਪਿੰਡਾਂ ਬਿਲਗਾ (ਬਲਾਕ ਲੁਧਿਆਣਾ-1),  ਲੱਲ੍ਹ ਕਲ੍ਹਾਂ (ਬਲਾਕ ਸਮਰਾਲਾ) ਅਤੇ ਭਰਥਲਾ (ਬਲਾਕ ਮਾਛੀਵਾੜਾ) ਵਿਖੇ ਵੱਖ ਵੱਖ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ।

ਕਿਸਾਨਾਂ ਦੇ ਖੇਤਾਂ ਵਿੱਚ ਸਰੋਂ ਦੀ ਵਰਾਇਟੀ ਜੀ.ਐਸ.ਸੀ.-7 ਅਤੇ ਕਣਕ ਦੀਆਂ ਵੱਖ-ਵੱਖ ਕਿਸਮਾਂ ਦੇ ਵੱਖ-ਵੱਖ ਖੇਤਾਂ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕੀਤਾ। ਇਸੇ ਤਰ੍ਹਾਂ ਮਲਚਿੰਗ ਵਿਧੀ ਨਾਲ ਬੀਜੀ ਕਣਕ ਦੇ ਖੇਤਾਂ ਦਾ ਨਿਰੀਖਣ ਵੀ ਕੀਤਾ ਅਤੇ ਪਿੰਡ ਭਰਥਲਾ ਵਿੱਚ ਸਰੋਂ ਦੀ ਵਰਾਇਟੀ ਜੀ.ਐਸ.ਸੀ-7 ਦੀ ਵੱਖ-ਵੱਖ ਕਿਸਾਨਾਂ ਦੀ ਜੀਓ ਟੈਗਿੰਗ ਕੀਤੀ।

ਖੇਤੀਬਾੜੀ ਵਿਭਾਗ ਅਤੇ ਕੇ.ਵੀ.ਕੇ. ਸਮਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਕਿਸਮ ਪੀ.ਬੀ.ਡਬਲਯੂ. 826 ਅਧੀਨ ਪੰਜਾਬ ਵਿੱਚ ਲਗਭਗ 14.5% ਰਕਬੇ ਵਿੱਚ ਬਿਜਾਈ ਕੀਤੀ ਗਈ ਹੈ ਅਤੇ ਇਕੱਲੇ ਲੁਧਿਆਣੇ ਜ਼ਿਲ੍ਹੇ ਵਿੱਚ ਕਰੀਬ 11% ਰਕਬਾ ਇਸ ਕਿਸਮ ਅਧੀਨ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਿਸਮ ਬਿਜਾਈ ਤੋਂ ਪੱਕਣ ਤੱਕ 148 ਦਿਨ ਲੈਂਦੀ ਹੈ ਅਤੇ ਵੱਧ ਤਾਪਮਾਨ ਸਹਿਣ ਕਰਨ ਦੀ ਸਮਰੱਥਾ ਰੱਖਦੀ ਹੈ।

ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ, ਖੇਤੀਬਾੜੀ ਅਫਸਰ ਡਾ. ਜਗਦੇਵ ਸਿੰਘ, ਡਾ. ਰੁਪਿੰਦਰ ਕੌਰ, ਸਹਾਇਕ ਖੇਤੀਬਾੜੀ ਇੰਜਨੀਅਰਿੰਗ (ਸੰਦ) ਡਾ. ਅਮਨਪ੍ਰੀਤ ਸਿੰਘ ਘਈ, ਖੇਤੀਬਾੜੀ ਵਿਕਾਸ ਅਫਸਰ (ਬੀਜ) ਡਾ. ਪ੍ਰਿਤਪਾਲ ਸਿੰਘ, ਕੇ.ਵੀ.ਕੇ. ਸਮਰਾਲਾ ਤੋਂ ਡਾ. ਕਰਨ ਸ਼ਰਮਾ, ਡਾ. ਦਵਿੰਦਰ ਤਿਵਾੜੀ, ਫਾਰਮਰ ਮੈਨੇਜਰ ਕੇ.ਵੀ.ਕੇ. ਸਮਰਾਲਾ ਸ਼੍ਰੀ ਬੇਅੰਤ ਸਿੰਘ, ਖੇਤੀਬਾੜੀ ਅਫਸਰ, ਸਮਰਾਲਾ ਡਾ. ਕੁਲਦੀਪ ਸਿੰਘ ਸੇਖੋ, ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ, ਡਾ. ਕੁਲਵੰਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਖੰਨਾ ਡਾ. ਸਰਤਾਜ ਸਿੰਘ, ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਤਰੁਣ ਗੁਪਤਾ ਅਤੇ ਖੇਤੀਬਾੜੀ ਉਪਨਿਰੀਖਕ ਸ਼੍ਰੀ ਤਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

ਅਖੀਰ ਵਿੱਚ ਦਿੱਲੀ ਤੋਂ ਆਏ ਡਾ. ਏ.ਕੇ. ਪਾਲ ਨੇ ਕਣਕ ਅਤੇ ਸਰੋਂ ਦੀਆਂ ਫਸਲਾਂ ਦੀ ਸਥਿਤੀ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਕਣਕ ਦੀ ਬੰਪਰ ਫਸਲ ਆਉਣ ਦੀ ਸੰਭਾਵਨਾ ਜਾਹਰ ਕੀਤੀ। ਉਹਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਅਤੇ ਕੇ.ਵੀ.ਕੇ. ਸਮਰਾਲਾ ਵੱਲੋਂ ਕਿਸਾਨੀ ਹਿੱਤਾਂ ਲਈ ਖੇਤੀ ਪਸਾਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ।

Share post:

Subscribe

spot_imgspot_img

Popular

More like this
Related

ਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ: ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਪਟਿਆਲਾ/ਚੰਡੀਗੜ੍ਹ, 19 ਜਨਵਰੀ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਜਲੰਧਰ ਦਿਹਾਤੀ ਪੁਲਿਸ ਨੇ ਜ਼ਮੀਨੀ ਵਿਵਾਦ ਸੁਲਝਾਇਆ, 5 ਗ੍ਰਿਫ਼ਤਾਰ

ਜਲੰਧਰ, 19 ਜਨਵਰੀ : ਇੱਕ ਤੇਜ਼ ਕਾਰਵਾਈ ਕਰਦੇ ਹੋਏ ਜਲੰਧਰ...

ਜਲੰਧਰ ਦਿਹਾਤੀ ਪੁਲਿਸ ਵਲੋਂ 4030 ਲੀਟਰ ਜ਼ਹਿਰੀਲੀ ਰਸਾਇਣਕ ਸ਼ਰਾਬ ਜ਼ਬਤ

ਜਲੰਧਰ/ਮਹਿਤਪੁਰ, 19 ਜਨਵਰੀ :    ਇੱਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਜਲੰਧਰ...

ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕੀਤਾ

ਜਲੰਧਰ: ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਧਰਮਸ਼ਾਲਾ ਕਮੇਟੀ (ਰਜਿਸਟਰਡ) ਬਸਤੀ...