Friday, December 27, 2024

ਐੱਸਟੀਐੱਫ ਦੇ ਸਾਬਕਾ AIG ਨੂੰ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀ ਧਮਕੀ, ਵਿਦੇਸ਼ੀ ਨੰਬਰਾਂ ਤੋਂ ਆਈ ਕਾਲ, ਗੈਂਗਸਟਰ ਬੂਟਾ ਖਾਨ ਤੇ ਮੁਨੀਸ਼ ਪ੍ਰਭਾਕਰ ਦੇ ਨਾਂ ‘ਤੇ

Date:

 AIG OF STF ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏ ਆਈ ਜੀ ਫਿਰੋਜ਼ਪੁਰ ਰੇਂਜ ਸੰਦੀਪ ਸ਼ਰਮਾ ਨੂੰ ਗੈਂਗਸਟਰ ਬੂਟਾ ਖਾਨ ਅਤੇ ਮਨੀਸ਼ ਪ੍ਰਭਾਕਰ ਦੇ ਨਾਮ ਤੇ ਵਿਦੇਸ਼ੀ ਨੰਬਰਾਂ ਤੋਂ ਜਾਨੋਂ ਮਰਨ ਦੀਆਂ ਧਮਕੀਆਂ ਮਿਲੀਆਂ ਹਨ।

ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਥਾਣਾ ਹੈਬੋਵਾਂਲ ਪੁਲਿਸ ਵੱਲੋਂ ਸਾਬਕਾ ਏ ਜੀ ਦੇ ਬਿਆਨ ਉਪਰ ਗੈਂਗਸਟਾਰ ਬੂਟਾ ਖਾਨ ਵਾਸੀ ਮਲੇਰਕੋਟਲਾ ਅਤੇ ਮਨੀਸ਼ ਪ੍ਰਭਾਕਰ ਵਾਸੀ ਬਰਨਾਲਾ ਖ਼ਿਲਾਫ਼ ਪਰਚਾ ਦਰਜ ਕਰਕੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।READ ALSO:10 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ

ਮਹਾਨਗਰ ਵਿੱਚ ਰਹਿਣ ਵਾਲੇ ਐੱਸ ਟੀ ਐੱਫ ਫਿਰੋਜ਼ਪੁਰ ਰੇਂਜ ਦੇ ਸਾਬਕਾ ਏ ਆਈ ਜੀ ਸੰਦੀਪ ਸ਼ਰਮਾ ਮੁਤਾਬਕ ਗੈਂਗਸਟਰ ਬੂਟਾ ਖਾਨ ਅਤੇ ਮਨੀਸ਼ ਪ੍ਰਭਾਕਰ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ।  AIG OF STF

ਉਕਤ ਮਾਮਲੇ ਵਿਚ ਸਪੈਸ਼ਲ ਡੀਜੀਪੀ ਸਪੈਸ਼ਲ ਟਾਸਕੋਰਸ ਫੋਰਸ ਵੱਲੋਂ ਸੰਦੀਪ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨੀ ਮਾਲੀ ਰੱਖਿਆ ਲਈ ਡੀਜੀਪੀ ਪੰਜਾਬ ਨੂੰ ਲਿਖਤੀ ਤੌਰ ‘ਤੇ ਸੁਰੱਖਿਆ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ। AIG OF STF

Share post:

Subscribe

spot_imgspot_img

Popular

More like this
Related