Amazon ਨੇ ਆਪਣੇ ਕਰਮਚਾਰੀਆਂ ਲਈ Work From Home ਕੀਤਾ ਖ਼ਤਮ, ਹੁਣ ਇਸ ਦਿਨ ਤੋਂ ਆਉਣਾ ਪਵੇਗਾ ਦਫ਼ਤਰ

Date:

Amazon Work From Home

ਪ੍ਰਮੁੱਖ ਈ-ਕਾਮਰਸ ਕੰਪਨੀ Amazon ਨੇ ਆਪਣੇ ਕਰਮਚਾਰੀਆਂ ਲਈ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦੀ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ ਹੈ ਤੇ ਸਾਰਿਆਂ ਨੂੰ ਦਫਤਰ ਵਾਪਸ ਆਉਣ ਲਈ ਕਿਹਾ ਹੈ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ, ਅਗਲੇ ਸਾਲ ਤੋਂ ਕਰਮਚਾਰੀਆਂ ਲਈ ਹਫ਼ਤੇ ਵਿੱਚ ਘੱਟੋ-ਘੱਟ ਪੰਜ ਦਿਨ ਦਫ਼ਤਰ ਆਉਣਾ ਲਾਜ਼ਮੀ ਹੋਵੇਗਾ। ਕੰਪਨੀ ਦੀ ਇਹ ਨਵੀਂ ਕਾਰਜ ਨੀਤੀ 2 ਜਨਵਰੀ 2025 ਤੋਂ ਲਾਗੂ ਹੋਵੇਗੀ।

Amazon ਦੇ ਸੀਈਓ ਐਂਡੀ ਜੱਸੀ ਨੇ ਇਸ ਮਾਮਲੇ ‘ਤੇ ਕਰਮਚਾਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਇੱਕ ਮੀਮੋ ਭੇਜਿਆ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਕੋਵਿਡ ਦੀ ਸ਼ੁਰੂਆਤ ਤੋਂ ਪਹਿਲਾਂ ਦੀ ਤਰ੍ਹਾਂ ਦਫਤਰ ਵਿੱਚ ਵਾਪਸ ਆਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਅਸੀਂ ਪਿਛਲੇ ਪੰਜ ਸਾਲਾਂ ‘ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਦਫਤਰ ‘ਚ ਇਕੱਠੇ ਰਹਿਣ ਦੇ ਕਈ ਫਾਇਦੇ ਹਨ।

CEA ਐਂਡੀ ਜੇਸੀ ਦਾ ਮੰਨਣਾ ਹੈ ਕਿ ਦਫਤਰ ਵਿਚ ਕੰਮ ਕਰਨ ਲਈ ਆਉਣਾ ਕਰਮਚਾਰੀਆਂ ਤੇ ਕੰਪਨੀ ਦੋਵਾਂ ਲਈ ਬਹੁਤ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ 15 ਮਹੀਨਿਆਂ ਦੀ ਗੱਲ ਕਰੀਏ ਤਾਂ ਦਫ਼ਤਰ ‘ਚ ਮੇਰਾ ਭਰੋਸਾ ਹੋਰ ਪੱਕਾ ਹੋਇਆ ਹੈ। ਉਨ੍ਹਾਂ ਆਪਣੇ ਕਰਮਚਾਰੀਆਂ ਨੂੰ ਭੇਜੇ ਇੱਕ ਯਾਦ ਪੱਤਰ ਵਿੱਚ ਕਿਹਾ ਕਿ ਅਸੀਂ ਦੇਖਿਆ ਹੈ ਕਿ ਕਰਮਚਾਰੀਆਂ ਲਈ ਦਫ਼ਤਰ ਆ ਕੇ ਸਿੱਖਣਾ ਬਹੁਤ ਆਸਾਨ ਹੈ। ਇਹ ਉਹਨਾਂ ਨੂੰ ਵਧੀਆ ਅਭਿਆਸ ਪ੍ਰਦਾਨ ਕਰਦਾ ਹੈ ਅਤੇ ਸਾਡੇ ਦਫਤਰ ਅਤੇ ਸਿੱਖਣ ਦੇ ਸੱਭਿਆਚਾਰ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਇਸ ਨਾਲ ਲੋਕ ਇੱਕ-ਦੂਜੇ ਨਾਲ ਕੰਮ ਕਰਕੇ ਬਿਹਤਰ ਢੰਗ ਨਾਲ ਸਿੱਖਣ ਦੇ ਯੋਗ ਹੁੰਦੇ ਹਨ ਅਤੇ ਇਹ ਖੋਜ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਟੀਮਾਂ ਇੱਕ ਦੂਜੇ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਯੋਗ ਹੁੰਦੀਆਂ ਹਨ ਅਤੇ ਲੋਕਾਂ ਨੂੰ ਇਸ ਤੋਂ ਵਧੇਰੇ ਲਾਭ ਮਿਲਦਾ ਹੈ।

ਨਵੇਂ ਨਿਯਮ ਅਗਲੇ ਸਾਲ ਤੋਂ ਲਾਗੂ ਹੋਣਗੇ
ਇਸ ਤੋਂ ਪਹਿਲਾਂ Amazon ਨੇ ਕਰਮਚਾਰੀਆਂ ਨੂੰ ਹਫਤੇ ‘ਚ ਦੋ ਦਿਨ ਆਉਣ ਲਈ ਕਿਹਾ ਸੀ, ਜਿਸ ਨੂੰ ਹੁਣ ਵਧਾ ਕੇ ਪੰਜ ਦਿਨ ਕਰ ਦਿੱਤਾ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਵੀ ਕਰਮਚਾਰੀ ਕੁਝ ਸਥਿਤੀਆਂ ਵਿੱਚ ਘਰ ਤੋਂ ਕੰਮ ਦੀ ਮੰਗ ਕਰ ਸਕਦੇ ਹਨ ਪਰ, ਇਹ ਵਿਕਲਪ ਸੀਨੀਅਰ ਟੀਮ ਲੀਡਰਾਂ ਨੂੰ ਨਹੀਂ ਦਿੱਤਾ ਜਾਵੇਗਾ। 2 ਜਨਵਰੀ ਤੋਂ ਹਰ ਕਰਮਚਾਰੀ ਲਈ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਆਉਣਾ ਲਾਜ਼ਮੀ ਹੋਵੇਗਾ।

Read Also : ਲਗਾਤਾਰ ਚਿੱਟਾ ਜ਼ਹਿਰ ਖਾ ਰਹੇ ਨੇ ਭਾਰਤ ਦੇ ਲੋਕ , ਨਹੀਂ ਦਿਖਾ WHO ਦੀ ਚਿਤਾਵਨੀ ਦਾ ਅਸਰ

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਅਤੇ ਦੁਨੀਆ ‘ਚ ਘਰ ਤੋਂ ਕੰਮ ਕਰਨ ਦਾ ਸੱਭਿਆਚਾਰ ਵਧਿਆ ਹੈ। ਪਿਛਲੇ ਚਾਰ ਸਾਲਾਂ ਤੋਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦਾ ਵਿਕਲਪ ਦੇ ਰਹੀਆਂ ਹਨ ਪਰ ਹੁਣ ਕਈ ਕੰਪਨੀਆਂ ਨੇ ਇਸ ਫੈਸਲੇ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

Amazon Work From Home

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...