ਅਮਰੀਕਾ ਬਣਾਏਗਾ ਇੱਕ ਖ਼ਰਬ ਡਾਲਰ ਦਾ ਸਿੱਕਾ, ਆਖ਼ਰ ਇਸ ਦੀ ਕਿਉਂ ਲੋੜ ਪਈ

ਅਮਰੀਕਾ ਨੂੰ ਕਰਜ਼ੇ ਦੇ ਸੰਕਟ ਤੋਂ ਬਚਾਉਣ ਲਈ ਰਿਪਬਲਿਕਨ ਅਤੇ ਡੈਮੋਕਰੇਟਸ ਕੋਲ ਬਚਿਆ ਸਮਾਂ ਬਹੁਤ ਤੇਜ਼ੀ ਨਾਲ ਖ਼ਤਮ ਹੋਣ ਜਾ ਰਿਹਾ ਹੈ।

ਇਸ ਸੰਕਟ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੀ ਕਾਂਗਰਸ (ਸੰਸਦ) ਨੂੰ ਸਰਕਾਰੀ ਕਰਜ਼ਾ ਚੁੱਕਣ ਦੀ ਸੀਮਾ ਵਧਾਉਣ ਵਾਲਾ ਸਮਝੌਤਾ ਵਧਾਉਣ ਦੀ ਅਪੀਲ ਕੀਤੀ ਹੈ।

ਇਸ ਦਾ ਮਕਸਦ ਅਮਰੀਕਾ ਨੂੰ ਦਰਪੇਸ਼ ਕਰਜ਼ ਆਫ਼ਤ ਨੂੰ ਟਾਲਣਾ ਹੈ।America will make a trillion dollar coin

ਐਤਵਾਰ ਰਾਤ ਨੂੰ ਡੈਮੋਕ੍ਰੇਟਸ ਅਤੇ ਰੀਪਬਲੀਕਨਾਂ ਵਿਚਾਲੇ ਇਹ ਸਮਝੌਤਾ ਸਿਰੇ ਚੜ੍ਹਿਆ ਹੈ। ਤੇ ਜੇ ਇਸ ਸਮਝੌਤੇ ਉੱਤੇ ਕਾਂਗਰਸ ਦੀ ਮੋਹਰ ਲੱਗਣ ਤੋਂ ਬਾਅਦ ਕੇਂਦਰੀ ਸਰਕਾਰ ਨੂੰ ਨਵੰਬਰ 2024 ਦੀਆਂ ਰਾਸ਼ਟਰਪਤੀ ਚੋਣਾਂ ਤੱਕ ਹੋਰ ਕਰਜ਼ ਲੈ ਸਕੇਗੀ।

ਪਰ ਜੇ ਜੂਨ ਤੋਂ ਪਹਿਲਾਂ ਕਰਜ਼ ਸੀਮਾ ਵਧਾਉਣ ‘ਤੇ ਕੋਈ ਸਮਝੌਤਾ ਨਾ ਹੁੰਦਾ ਤਾਂ ਅਮਰੀਕਾ ਡਿਫਾਲਟ ਹੋ ਜਾਵੇਗਾ।

ਹਾਲ ਹੀ ਦੇ ਦਿਨਾਂ ਵਿੱਚ, ਵ੍ਹਾਈਟ ਹਾਊਸ ਅਤੇ ਕਾਂਗਰਸ ਵਿੱਚ ਰਿਪਬਲਿਕਨਾਂ ਨੇ ਸੰਕੇਤ ਦਿੱਤਾ ਹੈ ਕਿ ਗੱਲਬਾਤ ਇੱਕ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਪਰ ਫ਼ਿਰ ਵੀ ਲੋਕਾਂ ਦੀ ਬੇਚੈਨੀ ਬਣੀ ਹੋਈ ਹੈ।

ਅਜਿਹੀ ਸਥਿਤੀ ਵਿੱਚ, ਕੁਝ ਵਿਦਵਾਨਾਂ ਅਤੇ ਵਿਸ਼ਲੇਸ਼ਕਾਂ ਨੇ ਆਖਰੀ ਉਪਾਅ ਵਜੋਂ ਇੱਕ ਖ਼ਰਬ ਅਮਰੀਕੀ ਡਾਲਰ ਦੀ ਕੀਮਤ ਦੇ ਇੱਕ ਪਲੈਟੀਨਮ ਸਿੱਕੇ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ, ਜੋ ਦੇਸ਼ ਨੂੰ ਡਿਫਾਲਟ ਹੋਣ ਤੋਂ ਬਚਾ ਸਕਦਾ ਹੈ।America will make a trillion dollar coin

also read :- ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਸਾਲ 1997 ਵਿੱਚ ਬਣਾਇਆ ਗਿਆ ਇੱਕ ਕਾਨੂੰਨ ਅਮਰੀਕੀ ਖਜ਼ਾਨਾ ਸਕੱਤਰ ਨੂੰ ਕਿਸੇ ਵੀ ਕਾਰਨ ਅਤੇ ਕਿਸੇ ਵੀ ਮੁੱਲ ਦੇ ਪਲੈਟੀਨਮ ਸਿੱਕੇ ਨੂੰ ਢਾਲਣ ਦੀ ਆਗਿਆ ਦਿੰਦਾ ਹੈ।

ਜਿਹੜੇ ਲੋਕ ਪਲੈਟੀਨਮ ਸਿੱਕੇ ਨੂੰ ਢਾਲਣ ਦੀ ਵਕਾਲਤ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਕਰਜ਼ੇ ਦੀ ਸੀਮਾ ਨੂੰ ਵਧਾਉਣ ਲਈ ਸਹਿਮਤ ਨਹੀਂ ਹੁੰਦੀ ਹੈ, ਤਾਂ ਇਸ ਤਰ੍ਹਾਂ ਅਮਰੀਕੀ ਸਰਕਾਰ ਆਪਣੇ ਖਰਚੇ ਝੱਲ ਸਕਦੀ ਹੈ ਅਤੇ ਦੀਵਾਲੀਆ ਹੋਣ ਤੋਂ ਬਚ ਸਕਦੀ ਹੈ।America will make a trillion dollar coin

[wpadcenter_ad id='4448' align='none']