Saturday, December 28, 2024

ਅੰਮ੍ਰਿਤਸਰ ਅੰਡਰ- 16 ਨੇ 10 ਵਿਕਟਾਂ ਨਾਲ ਜਿੱਤਿਆ ਮੈਚ

Date:

ਅੰਮ੍ਰਿਤਸਰ, 18 ਅਪ੍ਰੈਲ (      )- ਪੰਜਾਬ ਰਾਜ ਅੰਤਰ ਜਿਲਾ੍ਹ  ਅੰਡਰ -16 ਟੂਰਨਾਮੈਂਟ ਦੇ ਆਖਰੀ ਲੀਗ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ 16 ਟੀਮ ਨੇ ਫਾਜਲਿਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਅੰਮ੍ਰਿਤਸਰ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫਾਜਲਿਕਾ 129 ਦੇ ਸਕੋਰ  ਤੇ ਆਲ ਆਊਟ ਹੋ ਗਏ। ਪਾਰਸ ਨੇ 46 ਦੌੜਾਂ ਬਣਾਈਆਂ। ਰੋਹਨ ਸ਼ਰਮਾ ਨੇ 41 ਦੌੜਾਂ ਦੇ ਕੇ 5 ਵਿਕਟਾਂ ਅਤੇ ਗੁਰਸੇਵਕ ਸਿੰਘ ਨੇ 44 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਅੰਮ੍ਰਿਤਸਰ 206 ਦੌੜਾਂ ’ਤੇ ਆਲ ਆਊਟ ਹੋ ਗਿਆ। ਨਿਕੇਤ ਨੰਦਾ ਨੇ 58 ਅਤੇ ਦਮਨਜੀਤ ਨੇ 46 ਦੌੜਾਂ ਬਣਾਈਆਂ। ਦੂਜੀ ਪਾਰੀ ’ਚ ਫਾਜਲਿਕਾ 138 ਦੌੜਾਂ ’ਤੇ ਆਲ ਆਊਟ ਹੋ ਗਈ। ਗੁਰਸੇਵਕ ਨੇ 48 ਦੌੜਾਂ ’ਤੇ 5 ਵਿਕਟਾਂ ਅਤੇ ਰੋਹਨ ਸ਼ਰਮਾ ਨੇ 50 ਦੌੜਾਂ ’ਤੇ 3 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਵਲੋਂ ਜਵਾਬ ’ਚ 64 ਦੌੜਾਂ ’ਤੇ ਪ੍ਰਾਗੁਡਨ ਸਕੋਰ 31 ਦੌੜਾਂ ’ਤੇ ਅਤੇ ਕਵੀਸ਼ ਸੇਠੀ ਨੇ 22 ਦੌੜਾਂ ਬਣਾ ਕੇ ਮੈਚ 10 ਵਿਕਟਾਂ ਨਾਲ ਜਿੱਤ ਲਿਆ ।

 ਸ਼੍ਰੀ ਘਨਸ਼ਾਮ ਥੋਰੀ  ਡਿਪਟੀ ਕਮਿਸ਼ਨਰ -ਕਮ ਪ੍ਰਧਾਨ -ਏ.ਜੀ.ਏ., ਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ -ਕਮ ਮੀਤ ੍ਵਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਹਨੀ.ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਅੰਮ੍ਰਿਤਸਰ ਬਾਕੀ ਟੂਰਨਾਮੈਂਟ ਵਿੱਚ  ਵਧੀਆ ਪ੍ਰਦਰਸ਼ਨ ਕਰੇਗਾ।

Share post:

Subscribe

spot_imgspot_img

Popular

More like this
Related