ਸਿੰਘਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਇੰਟਰਨੈਸ਼ਨਲ ਵਿਖੇ ਟਰੇਨਿੰਗ ਵਾਸਤੇ ਭਲਕੇ ਰਵਾਨਾ ਹੋਵੇਗਾ 30 ਸਕੂਲ ਪ੍ਰਿੰਸੀਪਲਾਂ ਦਾ ਦੂਜਾ ਗਰੁੱਪ  

Another Batch 30 Principals
Another Batch 30 Principals

4 ਤੋਂ 11 ਮਾਰਚ ਤੱਕ  ਹਾਸਲ ਕਰਨਗੇ ਟਰੇਨਿੰਗ

Another Batch 30 Principals ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ 30 ਸਕੂਲ ਪ੍ਰਿੰਸੀਪਲਾਂ ਦਾ ਦੂਸਰਾ ਗਰੁੱਪ ਭਲਕੇ 3 ਮਾਰਚ 2023 ਨੂੰ ਚੰਡੀਗੜ੍ਹ ਤੋਂ ਰਵਾਨਾ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਿੰਗਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਇੰਟਰਨੈਸ਼ਨਲ ਵਿਖੇ 30 ਪ੍ਰਿੰਸੀਪਲਾਂ ਦਾ ਗਰੁੱਪ  4 ਮਾਰਚ ਤੋਂ 11 ਮਾਰਚ 2023 ਤੱਕ ਇਹ ਟਰੇਨਿੰਗ ਹਾਸਲ ਕਰੇਗਾ। Another Batch 30 Principals

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਿਸ਼ਾਨਾ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਤਬਦੀਲੀ ਲਿਆ ਕੇ ਸੂਬੇ ਦੇ ਸਿੱਖਿਆ ਪ੍ਰਬੰਧ ਨੂੰ ਵਿਸ਼ਵ ਪੱਧਰ ਦਾ ਬਣਾਉਣਾ ਹੈ।

ਹਰਜੋਤ ਸਿੰਘ ਬੈਂਸ

Also Read : ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ 62 ਵੀਂ ਸਲਾਨਾ ਐਥਲੈਟਿਕ ਮੀਟ ਦਾ ਕੀਤਾ ਆਯੋਜਨ

[wpadcenter_ad id='4448' align='none']