ਪੰਜਾਬ ‘ਚ ਡੇਂਗੂ ਦੇ ਨਾਲ ਇਕ ਹੋਰ ਬੀਮਾਰੀ ਦਾ ਖ਼ਤਰਾ, ਲੋਕਾਂ ਲਈ ਜਾਰੀ ਹੋਈ Advisory

ਡੇਂਗੂ ਦੇ ਨਾਲ-ਨਾਲ ਹੋਰ ਵੈਕਟਰ ਬੋਰਨ ਡਿਸੀਜ਼ ਜਿਵੇਂ ਮਲੇਰੀਆ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕਮਰ ਕੱਸ ਲਈ ਹੈ। ਹਾਲਾਂਕਿ ਪਿਛਲੇ ਕੁੱਝ ਸਾਲਾਂ ’ਚ ਸੂਬੇ ’ਚ ਮਲੇਰੀਆ ਬੁਖ਼ਾਰ ਦੇ ਮਾਮਲਿਆਂ ’ਚ ਕਮੀ ਆਈ ਹੈ ਪਰ ਇਸ ਦੌਰਾਨ ਮਲੇਰੀਆ ਬੁਖ਼ਾਰ ਦੇ ਪਾਜ਼ੇਟਿਵ ਪਾਏ ਜਾਣ ਵਾਲੇ ਰੋਗੀਆਂ ’ਚ ਬਾਹਰੋਂ ਆਉਣ ਵਾਲੇ ਮਜ਼ਦੂਰ ਜਾਂ ਟਰੱਕ ਡਰਾਈਵਰ ਜ਼ਿਆਦਾ ਹੁੰਦੇ ਹਨ। ਇਹ ਅਕਸਰ ਬਾਹਰੀ ਸੂਬਿਆਂ ਤੋਂ ਇਨਫੈਕਟਿਡ ਹੋ ਕੇ ਆਉਂਦੇ ਹਨ। ਇਹੀ ਕਾਰਨ ਹੈ ਕਿ ਮੀਂਹ ਦੇ ਮੌਸਮ ਤੋਂ ਪਹਿਲਾਂ ਹੀ ਵਿਭਾਗ ਨੇ ਇਸ ਬੁਖ਼ਾਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਸਿਹਤ ਵਿਭਾਗ ਵਲੋਂ ਤਿਆਰ ਡਾਟਾ ਅਨੁਸਾਰ ਸੂਬੇ ’ਚ ਮਲੇਰੀਆ ਦੇ ਮਾਮਲਿਆਂ ’ਚ ਵਾਧੇ ਦਾ ਵੱਡਾ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰ ਅਤੇ ਡਰਾਈਵਰ ਹੁੰਦੇ ਹਨ। ਪਿਛਲੇ 5 ਸਾਲ ਦੇ ਅੰਕੜਿਆਂ ਅਨੁਸਾਰ ਸਥਾਨਕ ਨਾਗਰਿਕਾਂ ਦੇ ਮਲੇਰੀਆ ਨਾਲ ਪੀੜਤ ਹੋਣ ਦੇ ਮਾਮਲਿਆਂ ’ਚ ਕਮੀ ਆਈ ਹੈ, ਜਦੋਂ ਕਿ ਜ਼ਿਆਦਾ ਗਿਣਤੀ ਬਾਹਰੋਂ ਆਉਣ ਵਾਲੇ ਮਰੀਜ਼ਾਂ ਦੀ ਹੈ।Another disease threat

ਸਿਹਤ ਵਿਭਾਗ ਵੱਲੋਂ ਆਮ ਨਾਗਰਿਕਾਂ ਨੂੰ ਮਲੇਰੀਆ ਤੋਂ ਬਚਾਅ ਲਈ ਜਾਰੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਕਿਸੇ ਵੀ ਬੁਖ਼ਾਰ ਨੂੰ ਹਲਕੇ ’ਚ ਨਾ ਲਓ, ਕਿਉਂਕਿ ਇਹ ਮਲੇਰੀਆ ਹੋ ਸਕਦਾ ਹੈ। ਇਸ ਦੇ ਲੱਛਣਾਂ ’ਚ ਠੰਢ ਅਤੇ ਕਾਂਬੇ ਦੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਦੇ ਨਾਲ ਸਿਰਦਰਦ, ਬੇਚੈਨੀ ਅਤੇ ਕਮਜ਼ੋਰੀ ਮਹਿਸੂਸ ਹੋਣਾ ਅਤੇ ਪਸੀਨਾ ਆਉਣਾ ਸ਼ਾਮਲ ਹੈ। ਮਲੇਰੀਆ ਬੁਖ਼ਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੀ ਫੈਲਦਾ ਹੈ, ਕਿਉਂਕਿ ਇਹ ਮੱਛਰ ਖੜ੍ਹੇ ਪਾਣੀ ’ਚ ਰਹਿੰਦਾ ਹੈ। ਕੂਲਰ, ਗਮਲਿਆਂ ਅਤੇ ਫਰਿੱਜ ਦੀ ਟਰੇਅ ’ਚ ਜਮ੍ਹਾਂ ਪਾਣੀ ਨੂੰ ਹਫ਼ਤੇ ’ਚ ਇਕ ਵਾਰ ਜ਼ਰੂਰ ਬਦਲੋ। ਸਰੀਰ ਨੂੰ ਪੂਰਾ ਢੱਕਣਯੋਗ ਕੱਪੜੇ ਪਹਿਨੋ, ਸੌਂਦੇ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਓ ਕ੍ਰੀਮ ਦੀ ਵਰਤੋਂ ਕਰੋ। ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੰਕੀਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਰੱਖੋ। ਪਾਣੀ ਜਾਂ ਹੋਰ ਤਰਲ ਪਦਾਰਥਾਂ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ।Another disease threat

ALSO READ :- ਪੰਜਾਬ ਪਹੁੰਚੀ ਬ੍ਰਿਟਿਸ਼ ਰੈਪਰ Stefflon Don ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਹਾਲਾਂਕਿ ਇਹ ਸਮਝਿਆ ਜਾਂਦਾ ਹੈ ਕਿ ਮਲੇਰੀਆ ਦੀ ਰੋਕਥਾਮ ਲਈ ਸਿਰਫ਼ ਸਿਹਤ ਵਿਭਾਗ ਜ਼ਿੰਮੇਵਾਰ ਹੈ ਪਰ ਇਸ ਲਈ ਬਹੁ ਵਿਭਾਗੀ ਕਾਰਜਯੋਜਨਾ ਕੰਮ ਕਰਦੀ ਹੈ। ਇਸ ’ਚ ਸਥਾਨਕ ਸਰਕਾਰਾਂ ਵਿਭਾਗ ਦੀ ਜ਼ਿੰਮੇਵਾਰੀ ਫੌਗਿੰਗ, ਸੈਨੀਟਾਈਜੇਸ਼ਨ ਤੋਂ ਇਲਾਵਾ ਡਿਫਾਲਟਰਾਂ ਦੇ ਚਲਾਨ ਕੱਟਣ ਦੀ ਵੀ ਹੁੰਦੀ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਜ਼ਿੰਮੇਵਾਰੀ ਨਿਰਮਾਣ ਸਥਾਨਾਂ ਦੀ ਜਾਂਚ ਕਰਨਾ ਅਤੇ ਪੇਂਡੂ ਖੇਤਰਾਂ ਦੇ ਪੌਂਡਸ ਦੀ ਲਾਰਵਾ ਲਈ ਉਨ੍ਹਾਂ ਦੀ ਪਛਾਣ ਤੋਂ ਬਾਅਦ ਛਿੜਕਾਅ ਯਕੀਨੀ ਕਰਨਾ ਹੈ। ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਕੰਡਮ ਹੋ ਚੁੱਕੇ ਟਾਇਰਾਂ ਦਾ ਸਹੀ ਡਿਸਪੋਜ਼ਲ ਕਰਨਾ, ਜਦੋਂ ਕਿ ਜਲ ਸਪਲਾਈ ਵਿਭਾਗ ਦੀ ਸਵੱਛ ਪੇਅਜਲ ਅਤੇ ਕੂੜੇ ਦੀ ਨਿਕਾਸੀ ਯਕੀਨੀ ਕਰਨਾ ਜ਼ਿੰਮੇਵਾਰੀ ਹੈ। ਆਈ. ਐੱਮ. ਏ. ਦੀ ਜ਼ਿੰਮੇਵਾਰੀ ਨਿੱਜੀ ਹਸਪਤਾਲਾਂ ’ਚ ਇਲਾਜ ਅਧੀਨ ਮਰੀਜ਼ਾਂ ਦੀ ਸਹੀ ਜਾਣਕਾਰੀ ਵਿਭਾਗ ਨੂੰ ਦੇਣਾ ਹੈ।Another disease threat

[wpadcenter_ad id='4448' align='none']