Another soldier’s deathਪੰਜਾਬ ਦੀ ਬਠਿੰਡਾ ਛਾਉਣੀ ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ 4 ਜਵਾਨਾਂ ਦੀ ਮੌਤ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਇਸ ਘਟਨਾ ਤੋਂ 12 ਘੰਟੇ ਬਾਅਦ ਇਕ ਹੋਰ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਫ਼ੌਜ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹੋਈ ਜਵਾਨ ਦੀ ਮੌਤ ਦਾ ਛਾਉਣੀ ‘ਤੇ ਸਵੇਰੇ ਹੋਈ ਗੋਲੀਬਾਰੀ ਨਾਲ ਕੋਈ ਸਬੰਧਤ ਨਹੀਂ ਹੈ। ਇੱਕ ਬਿਆਨ ਵਿੱਚ ਫ਼ੌਜ ਨੇ ਕਿਹਾ ਕਿ ਬਠਿੰਡਾ ਮਿਲਟਰੀ ਬੇਸ ਵਿਚ 12 ਅਪ੍ਰੈਲ ਨੂੰ ਸ਼ਾਮ 4.30 ਵਜੇ ਦੇ ਕਰੀਬ ਗੋਲੀ ਲੱਗਣ ਕਾਰਨ ਇੱਕ ਜਵਾਨ ਦੀ ਮੌਤ ਹੋ ਗਈ। ਸਿਪਾਹੀ ਬਤੌਰ ਸੰਤਰੀ ਆਪਣੀ ਡਿਊਟੀ ‘ਤੇ ਤਾਇਨਾਤ ਸੀ, ਉਸ ਕੋਲ ਆਪਣਾ ਸਰਵਿਸ ਹਥਿਆਰ ਵੀ ਸੀ।Another soldier’s death
also read : ਬਠਿੰਡਾ ਮਿਲਟਰੀ ਸਟੇਸ਼ਨ ਚ ਗੋਲੀਬਾਰੀ ਤੇ ਬੋਲੇ ਰੱਖਿਆ ਮੰਤਰੀ,ਕਿਹਾ ਮੈਂ ਘਟਨਾ ਤੇ ਪੂਰੀ ਨਜ਼ਰ ਰੱਖੀ ਹੋਈ ਹੈ
ਬਿਆਨ ਮੁਤਾਬਕ, ਸਿਪਾਹੀ ਕੋਲੋਂ ਉਸ ਦੀ ਆਪਣੀ ਰਾਈਫਲ ਦੀ ਗੋਲੀ ਦਾ ਖੋਲ ਅਤੇ ਕਾਰਤੂਸ ਦਾ ਡੱਬਾ ਬਰਾਮਦ ਹੋਇਆ ਹੈ ਅਤੇ ਉਸਦੇ ਸਿਰ ‘ਚ ਗੋਲੀ ਲੱਗੀ ਸੀ। ਸਿਪਾਹੀ ਨੂੰ ਤੁਰੰਤ ਮਿਲਟਰੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਉਹ 11 ਅਪ੍ਰੈਲ ਨੂੰ ਹੀ ਛੁੱਟੀ ਤੋਂ ਵਾਪਸ ਆਇਆ ਸੀ। ਫੌਜ ਨੇ ਕਿਹਾ ਕਿ ਇਹ ਕਥਿਤ ਤੌਰ ‘ਤੇ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਅਚਾਨਕ ਗੋਲੀ ਚੱਲਣ ਦਾ ਮਾਮਲਾ ਵੀ ਹੋ ਸਕਦਾ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਫੌਜ ਨੇ ਕਿਹਾ ਕਿ ਬਠਿੰਡਾ ਫੌਜੀ ਅੱਡੇ ‘ਤੇ ਬੁੱਧਵਾਰ ਤੜਕੇ 4.30 ਵਜੇ ਹੋਈ ਗੋਲੀਬਾਰੀ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।Another soldier’s death