AP Dhillon confirmed the relationship ਜਦੋਂ ਤੋਂ ਏ. ਪੀ. ਢਿੱਲੋਂ ਦਾ ਮਾਡਲ ਤੇ ਅਦਾਕਾਰਾ ਬਨੀਤਾ ਸੰਧੂ ਨਾਲ ਗੀਤ ‘ਵਿਦ ਯੂ’ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦੋਵੇਂ ਰਿਲੇਸ਼ਨਸ਼ਿਪ ’ਚ ਹਨ।ਹੁਣ ਬਨੀਤਾ ਸੰਧੂ ਨੇ ਇੰਸਟਾਗ੍ਰਾਮ ’ਤੇ ਨਵੀਂ ਪੋਸਟ ਸਾਂਝੀ ਕਰਕੇ ਏ. ਪੀ. ਢਿੱਲੋਂ ਨਾਲ ਆਪਣੇ ਰਿਲੇਸ਼ਨਸ਼ਿਪ ਦੀ ਪੁਸ਼ਟੀ ਕਰ ਦਿੱਤੀ ਹੈ।ਬਨੀਤਾ ਨੇ 19 ਅਗਸਤ ਨੂੰ ਏ. ਪੀ. ਢਿੱਲੋਂ ਨਾਲ ਕੁਝ ਬੇਹੱਦ ਪਿਆਰੀਆਂ ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
READ ALSO :ਪਾਕਿਸਤਾਨ ਨੇ ਰੂਸ ਤੋਂ ਤੇਲ ਦੀ ਦਰਾਮਦ ਕੀਤੀ ਬੰਦ
ਇਹ ਤਸਵੀਰਾਂ ਏ. ਪੀ. ਢਿੱਲੋਂ ਦੀ ਬਾਇਓਗ੍ਰਾਫੀ ਦੇ ਪ੍ਰੀਮੀਅਰ ਦੌਰਾਨ ਦੀਆਂ ਹਨ, ਜਿਥੇ ਏ. ਪੀ. ਢਿੱਲੋਂ ਨਾਲ ਬਨੀਤਾ ਸੰਧੂ ਵੀ ਸ਼ਾਮਲ ਹੋਈ ਸੀ।ਤਸਵੀਰਾਂ ਨਾਲ ਬਨੀਤਾ ਸੰਧੂ ਨੇ ਕੈਪਸ਼ਨ ’ਚ ‘ਮੇਰੇ ਨਾਲ’ ਲਿਖਿਆ ਹੈ ਤੇ ਇਸ ਦੇ ਨਾਲ ਹੀ ਇਕ ਦਿਲ ਵਾਲੀ ਇਮੋਜੀ ਵੀ ਬਣਾਈ ਹੈ। ਇਨ੍ਹਾਂ ਤਸਵੀਰਾਂ ’ਤੇ ਏ. ਪੀ. ਢਿੱਲੋਂ ਨੇ ਪਿੰਚਡ ਫਿੰਗਰਸ ਦੀ ਇਮੋਜੀ ਵਾਲਾ ਕੁਮੈਂਟ ਕੀਤਾ ਹੈ।AP Dhillon confirmed the relationship
ਦੱਸ ਦੇਈਏ ਕਿ ਬਨੀਤਾ ਸੰਧੂ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੀ ਹੈ। ਉਸ ਨੇ ‘ਅਕਤੂਬਰ’ ਫ਼ਿਲਮ ਰਾਹੀਂ ਵਰੁਣ ਧਵਨ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਗੀਤਾਂ ਦੀ ਗੱਲ ਕਰੀਏ ਤਾਂ ‘ਵਿਦ ਯੂ’ ਤੋਂ ਪਹਿਲਾਂ ਬਨੀਤਾ ਦਿਲਜੀਤ ਦੋਸਾਂਝ ਨਾਲ ਗੀਤ ‘ਜਿੰਦ ਮਾਹੀ’ ’ਚ ਨਜ਼ਰ ਆਈ ਸੀ।AP Dhillon confirmed the relationship