Ashwin 500 Test Wicket
ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਖਿਲਾਫ ਦੂਜੇ ਦਿਨ ਜੈਕ ਕ੍ਰਾਲੀ ਦੀ ਵਿਕਟ ਲੈਣ ਤੋਂ ਬਾਅਦ ਹੀ ਇਸ ਉਪਲੱਬਧੀ ‘ਤੇ ਪਹੁੰਚਿਆ। ਅਸ਼ਵਿਨ ਟੈਸਟ ‘ਚ ਸਭ ਤੋਂ ਤੇਜ਼ 500 ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ। ਉਹ ਅਨਿਲ ਕੁੰਬਲੇ ਤੋਂ ਬਾਅਦ ਭਾਰਤ ਲਈ 500 ਟੈਸਟ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ।
ਕ੍ਰਿਕਟ ਦੀ ਦੁਨੀਆ ‘ਚ ਅੰਨਾ ਦੇ ਨਾਂ ਨਾਲ ਮਸ਼ਹੂਰ ਅਸ਼ਵਿਨ ਨੇ ਉਹ ਕਰ ਦਿਖਾਇਆ ਜੋ ਸਿਰਫ ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਕੀਤਾ ਸੀ। ਇੰਗਲੈਂਡ ਖਿਲਾਫ਼ ਰਾਜਕੋਟ ਟੈਸਟ ਦੀ ਪਹਿਲੀ ਪਾਰੀ ‘ਚ ਅਸ਼ਵਿਨ ਨੇ ਆਪਣਾ ਪਹਿਲਾ ਵਿਕਟ ਲੈ ਕੇ ਟੈਸਟ ਕ੍ਰਿਕਟ ‘ਚ ਆਪਣਾ 500ਵਾਂ ਸ਼ਿਕਾਰ ਕੀਤਾ। ਅਜਿਹਾ ਕਰਨ ਵਾਲੇ ਉਹ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਪਰ ਇੱਕ ਮਾਮਲੇ ਵਿੱਚ ਉਨ੍ਹਾਂ ਨੇ ਜੰਬੋ ਯਾਨੀ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ।
ਅਨਿਲ ਕੁੰਬਲੇ ਨੂੰ ਛੱਡਿਆ ਪਿੱਛੇ
ਅਸ਼ਵਿਨ ਟੈਸਟ ‘ਚ ਸਭ ਤੋਂ ਤੇਜ਼ 500 ਵਿਕਟਾਂ ਲੈਣ ਵਾਲੇ ਦੂਜੇ ਅੰਤਰਰਾਸ਼ਟਰੀ ਖਿਡਾਰੀ ਬਣ ਗਏ ਹਨ। ਅਸ਼ਵਿਨ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ 105 ਟੈਸਟ ਮੈਚਾਂ ‘ਚ 500 ਵਿਕਟਾਂ ਪੂਰੀਆਂ ਕੀਤੀਆਂ ਸਨ। ਉਥੇ ਹੀ, ਅਸ਼ਵਿਨ ਨੂੰ ਇਸ ਉਪਲਬਧੀ ਤੱਕ ਪਹੁੰਚਣ ਲਈ 98 ਟੈਸਟ ਮੈਚ ਲੱਗੇ। ਸਭ ਤੋਂ ਅੱਗੇ ਸ਼੍ਰੀਲੰਕਾ ਦੇ ਦਿੱਗਜ ਸਪਿਨਰ ਮੁਥੱਈਆ ਮੁਰਲੀਧਰਨ ਹਨ, ਉਨ੍ਹਾਂ ਨੇ ਇਹ ਕਮਾਲ ਸਿਰਫ 87 ਟੈਸਟ ਮੈਚਾਂ ਵਿੱਚ ਕੀਤਾ ਹੈ।
READ ALSO : 10 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦਾਨੇਵਾਲਾ ਦੀਆਂ ਗਲੀਆਂ ਤੇ ਨਾਲੀਆਂ ਦਾ ਕੈਬਨਿਟ ਮੰਤਰੀ ਨੇ ਨੀਂਹ ਪੱਥਰ ਰੱਖਿਆ
500 ਟੈਸਟ ਵਿਕਟਾਂ ਲਈ ਸਭ ਤੋਂ ਘੱਟ ਟੈਸਟ ਮੈਚ
ਐਮ ਮੁਰਲੀਧਰਨ- 87 ਟੈਸਟ ਮੈਚ
ਆਰ ਅਸ਼ਵਿਨ- 98 ਟੈਸਟ ਮੈਚ
ਅਨਿਲ ਕੁੰਬਲੇ- 105 ਟੈਸਟ ਮੈਚ
ਸ਼ੇਨ ਵਾਰਨ- 108 ਟੈਸਟ ਮੈਚ
ਗਲੇਨ ਮੈਕਗ੍ਰਾ – 110 ਟੈਸਟ ਮੈਚ
500 ਟੈਸਟ ਵਿਕਟਾਂ ਲਈ ਸਭ ਤੋਂ ਘੱਟ ਗੇਂਦਾਂ
25528- ਗਲੇਨ ਮੈਕਗ੍ਰਾ
25714-ਆਰ ਅਸ਼ਵਿਨ*
28150- ਜੇਮਸ ਐਂਡਰਸਨ
28430- ਸਟੂਅਰਟ ਬਰਾਡ
28833-ਸੀ ਵਾਲਸ਼
500 ਟੈਸਟ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼
ਤੁਹਾਨੂੰ ਦੱਸ ਦੇਈਏ ਕਿ ਅਨਿਲ ਕੁੰਬਲੇ ਤੋਂ ਬਾਅਦ ਆਰ ਅਸ਼ਵਿਨ ਟੈਸਟ ਕ੍ਰਿਕਟ ਵਿੱਚ ਭਾਰਤ ਲਈ 500 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ। ਅਨਿਲ ਕੁੰਬਲੇ ਨੇ ਭਾਰਤ ਲਈ ਟੈਸਟ ‘ਚ 619 ਵਿਕਟਾਂ ਲਈਆਂ ਹਨ। ਕੁੰਬਲੇ ਨੇ 132 ਟੈਸਟ ਮੈਚਾਂ ‘ਚ 619 ਵਿਕਟਾਂ ਲਈਆਂ, ਜਦਕਿ ਇਕ ਪਾਰੀ ‘ਚ ਸਾਰੀਆਂ 10 ਵਿਕਟਾਂ ਲੈਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੇ 31 ਪਾਰੀਆਂ ‘ਚ 4 ਵਿਕਟਾਂ ਅਤੇ 35 ਪਾਰੀਆਂ ‘ਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।
Ashwin 500 Test Wicket