MP ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ NIA ਦੀ ਛਾਪੇਮਾਰੀ, ਚਾਚੀ ਨੂੰ ਲੈ ਗਏ ਥਾਣੇ

Aunt was taken to the police station

Aunt was taken to the police station
ਪੰਜਾਬ ਵਿਚ ਤੜਕਸਾਰ ਕਈ ਥਾਵਾਂ ਉਤੇ NIA ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੇ ਘਰ ਵੀ NIA ਵੱਲੋਂ ਰੇਡ ਕੀਤੀ ਗਈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਸਵੇਰੇ ਤੜਕੇ 5 ਵਜੇ ਛਾਪੇਮਾਰੀ ਕੀਤੀ ਗਈ। ਹਾਲਾਂਕਿ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਘਰ ਨਹੀਂ ਮਿਲੇ। ਇਸ ਮਗਰੋਂ ਟੀਮ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਨੂੰ ਪੁੱਛਗਿੱਛ ਦੇ ਲਈ ਬਿਆਸ ਥਾਣੇ ਲੈ ਗਈ ਹੈ। ਉਨ੍ਹਾਂ ਦੇ ਮਗਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਵੀ ਥਾਣੇ ਪਹੁੰਚੇ ਹਨ।

ਪ੍ਰਗਟ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਵੇਰੇ ਤੜਕਸਾਰ NIA ਵੱਲੋਂ ਰੇਡ ਕੀਤੀ ਗਈ ਹੈ। NIA ਵੱਲੋਂ ਰਈਆ ਕਸਬੇ ਵਿਚ ਰੇਡ ਕੀਤੀ ਹੈ। ਪ੍ਰਗਟ ਸਿੰਘ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰੀ ਵਿਚੋਂ ਚਾਚਾ ਜੀ ਲੱਗਦੇ ਹਨ। ਉਹ ਜੱਲੁਪੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ NIA ਵੱਲੋਂ ਰਸੋਈ, ਬੈੱਡਰੂਮ ਆਦਿ ਤਕ ਵੀ ਕਾਫ਼ੀ ਫਰੋਲਾ-ਫਰਾਲੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ MP ਅੰਮ੍ਰਿਤਪਾਲ ਸਿੰਘ ਵੱਲੋਂ ਟਵੀਟ ਵੀ ਕੀਤਾ ਗਿਆ ਹੈ।Aunt was taken to the police station

also read :- ਹਰਿਆਣਾ ਵਿਧਾਨਸਭਾ ਚੋਣਾਂ ਲਈ AAP ਨੇ ਛੇਵੀ ਲਿਸਟ ਕੀਤੀ ਜ਼ਾਰੀ , ਦੇਖੋ ਕਿਸਨੂੰ ਕਿੱਥੋਂ ਮਿਲੀ ਟਿਕਟ

ਜ਼ਿਕਰੇਖਾਸ ਹੈ ਕਿ ਮੁਤਾਬਕ NIA ਵੱਲੋਂ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਤੜਕਸਾਰ ਛਾਪੇਮਾਰੀ ਕੀਤੀ ਗਈ ਹੈ। NIA ਦੀ ਟੀਮ ਨੇ ਅੰਮ੍ਰਿਤਸਰ ਦੇ ਸੁਲਤਾਨਵਿੰਡ, ਰਈਆ, ਘੁਮਾਣ, ਮੋਗਾ ਦੇ ਸਮਾਲਸਰ ਵਿਚ ਛਾਪੇਮਾਰੀ ਕੀਤੀ ਹੈ। ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਕਸਬਾ ਸਮਾਲਸਰ ਵਿਖੇ ਅੱਜ ਸਵੇਰੇ ਤਕਰੀਬਨ 6 ਵਜੇ ਦੇ ਕਰੀਬ NIA ਦੀ ਟੀਮ ਵੱਲੋਂ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਅਚਾਨਕ ਰੇਡ ਕੀਤੀ ਗਈ।Aunt was taken to the police station

[wpadcenter_ad id='4448' align='none']