ਯੂਕੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ 19 ਮਾਰਚ ਦੀ ਹਿੰਸਾ ਦੇ ਮੁੱਖ ਸਾਜਿਸ਼ਕਰਤਾ ਅਤੇ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖੀ ਅਵਤਾਰ ਸਿੰਘ ਖੰਡਾ ਦੀ ਅੱਜ ਬਰਮਿੰਘਮ ਦੇ ਸੈਂਡਵੈਲ ਹਸਪਤਾਲ ਵਿਚ ਮੌਤ ਹੋ ਗਈ। ਖੰਡਾ ਕੁਝ ਦਿਨਾਂ ਤੋਂ ਸਖ਼ਤ ਬੀਮਾਰ ਸੀ ਅਤੇ ਬਰਮਿੰਘਮ ਦੇ ਸਿਟੀ ਹਸਪਤਾਲ ਵਿੱਚ ਜੇਰੇ ਇਲਾਜ ਸੀ । ਸੂਤਰਾਂ ਮੁਤਾਬਕ ਖੰਡਾ ਨੂੰ ਕੈਂਸਰ ਦੀ ਬਿਮਾਰੀ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਦੱਸੀ ਜਾਂਦੀ ਹੈ।Avtar Singh Khanda retired from the world
ਖੰਡਾ, ਜਿਸਨੂੰ ਰਣਜੋਧ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ, ਯੂਕੇ ਵਿੱਚ ਇੱਕ ਸਿਆਸੀ ਸ਼ਰਨ ਮੰਗਣ ਵਾਲਾ ਸੀ ਅਤੇ ਤਥਾਕਥਿਤ ਖਾਲਿਸਤਾਨ ਲਈ ਵੱਖਵਾਦੀ ਲਹਿਰ ਵੱਲ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਉਸਦਾ ਪਿਤਾ ਇੱਕ KLF ਅੱਤਵਾਦੀ ਸੀ ਜਿਸਨੂੰ 1991 ਵਿੱਚ ਸੁਰੱਖਿਆ ਬਲਾਂ ਦੁਆਰਾ ਮਾਰ ਦਿੱਤਾ ਗਿਆ ਸੀ ।Avtar Singh Khanda retired from the world
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 june,2023) Today Hukamnama Darbar Sahib JI
ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ, ਜੋ ਕਿ ਅੰਮ੍ਰਿਤਪਾਲ ਦੇ ਕਰੀਬੀ ਰਹਿ ਚੁੱਕਾ ਹੈ, ਨੂੰ ਯੂ.ਕੇ. ਵਿੱਚ ਸ਼ੱਕੀ ਹਾਲਤ ‘ਚ ਜ਼ਹਿਰ ਦਿੱਤਾ ਗਿਆ ਹੈ। ਖੰਡਾ ਉਹੀ ਅੱਤਵਾਦੀ ਹੈ, ਜਿਸ ਨੇ ਅੰਮ੍ਰਿਤਪਾਲ ਨੂੰ 37 ਦਿਨਾਂ ਤੱਕ ਲੁਕਣ ਵਿੱਚ ਮਦਦ ਕੀਤੀ ਸੀ। ਖੰਡਾ ਅੰਮ੍ਰਿਤਪਾਲ ਦਾ ਕਾਫੀ ਕਰੀਬੀ ਰਿਹਾ ਹੈ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ ਨੇ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਭੰਨਤੋੜ ਕੀਤੀ ਸੀ। ਲੰਡਨ ਸਥਿਤ ਭਾਰਤੀ ਦੂਤਘਰ ਦੇ ਬਾਹਰ ਤਿਰੰਗਾ ਉਤਾਰਨ ਦੇ ਆਰੋਪ ‘ਚ ਵੀ ਖੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।Avtar Singh Khanda retired from the world