ਫਾਜ਼ਿਲਕਾ 31 ਅਗਸਤ 2024….
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਪ੍ਰੇਰਨਾ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਹੁਲਾਰਾ ਦੇਣ ਅਤੇ ਤਣਾਅ ਰਹਿਤ ਸਿੱਖਣ ਦਾ ਤਜਰਬਾ ਪ੍ਰਦਾਨ ਕਰਨ ਲਈ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿੱਚ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ‘ਬਸਤਾ ਰਹਿਤ ਦਿਵਸ’ (ਬੈਗ-ਮੁਕਤ ਦਿਵਸ) ਮਨਾਇਆ ਜਾ ਰਿਹਾ ਹੈ ਜਿਸ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ।
ਇਸੇ ਤਹਿਤ ਹੀ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਜਿਵੇਂ ਕਿ ਕੈਨਾਲ ਕਲੋਨੀ, ਰੁਕਨਾ ਕਾਸਿਮ, ਜੰਡਵਾਲਾ ਭੀਮੇਸ਼ਾਹ, ਖੂਈਆ ਸਰਵਰ, ਪੁਰਾਣੀ ਸੂਰਜ ਨਗਰੀ ਅਬੋਹਰ ਆਦਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਬਸਤਾ ਰਹਿਤ ਦਿਵਸ’ ਮੌਕੇ ਵੱਖ-ਵੱਖ ਯੋਗ ਟ੍ਰੇਨਰਾਂ ਵੱਲੋਂ ਯੋਗ ਕਰਵਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ fਜ਼ਿਲ੍ਹਾ ਕੁਆਰਡੀਨੇਟਰ ਸੀ ਐੱਮ ਦੀ ਯੋਗਸ਼ਾਲਾ ਸ੍ਰੀ. ਰਾਧੇ ਸਿਆਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 140 ਥਾਵਾਂ ਤੇ ਪੰਜਾਬ ਸਰਕਾਰ ਦੀ ਸੀਐੱਮ ਦੀ ਯੋਗਸ਼ਾਲਾ ਚੱਲ ਰਹੀ ਹੈ। । ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀ ਯੋਗ ਕਰਕੇ ਕਾਫੀ ਤਣਾਅ ਮੁਕਤ ਹੋਏ ਹਨ। ਉਨ੍ਹਾਂ ਬੱਚਿਆਂ ਨੁੰ ਕਿਹਾ ਕਿ ਯੋਗ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੈ। ਯੋਗ ਕਰਨ ਨਾਲ ਜਿੱਥੇ ਸਾਡਾ ਦਿਮਾਗ ਤਣਾਅ ਮੁਕਤ ਹੁੰਦਾ ਹੈ ਉੱਥੇ ਹੀ ਸਾਡੇ ਸਰੀਰ ਨੂੰ ਅਨੇਕਾਂ ਬਿਮਾਰੀਆਂ ਤੋਂ ਵੀ ਨਿਜ਼ਾਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਹਰ ਰੋਜ਼ ਯੋਗ ਕਰੋ ਅਤੇ ਆਪਣੇ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਯੋਗ ਦੇ ਫਾਇਦਿਆਂ ਬਾਰੇ ਜਾਗਰੂਕ ਕਰੋ ਤਾਂ ਜੋ ਯੋਗ ਕਰਕੇ ਇੱਕ ਤੰਦਰੁਸਤ ਪੰਜਾਬ ਦੀ ਸਿਰਜਣਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਯੋਗਾ ਪ੍ਰਤੀ ਦਿਲਚਸਪੀ ਦਿਖਾਉਂਦਿਆਂ ਜ਼ਿਲ੍ਹੇ ਅੰਦਰ 4 ਹਜ਼ਾਰ ਤੋਂ ਵੱਧ ਲੋਕਾਂ ਨੇ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ।
ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੈਗ ਮੁਕਤ ਦਿਵਸ ਨੂੰ ਮਿਲਿਆ ਵੱਡਾ ਹੁਲਾਰਾ
Date: