Sunday, December 29, 2024

ਕਰਨ ਔਜਲਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਕੌਰ ਸਿੰਘ ਦਾ ਪਹਿਲਾ ਬਿਆਨ

Date:

Balkaur Singh’s first statement ਪੰਜਾਬੀ ਗਾਇਕ ਕਰਨ ਔਜਲਾ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਬੇਹੱਦ ਸੁਰਖ਼ੀਆਂ ’ਚ ਹੈ। ਇਸ ਵੀਡੀਓ ’ਚ ਕਰਨ ਔਜਲਾ ਤੇ ਸ਼ੈਰੀ ਮਾਨ ਵਿਆਹ ਦੀ ਰਿਸੈਪਸ਼ਨ ਪਾਰਟੀ ’ਚ ਪੇਸ਼ਕਾਰੀ ਦੇ ਰਹੇ ਹਨ, ਜਿਥੇ ਉਨ੍ਹਾਂ ਨਾਲ ਅਨਮੋਲ ਬਿਸ਼ਨੋਈ ਖੜ੍ਹਾ ਨਜ਼ਰ ਆ ਰਿਹਾ ਹੈ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਣ ਲੱਗੀ ਤਾਂ ਇਸ ’ਤੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਕਿ ਜਿਥੇ ਉਨ੍ਹਾਂ ਨੇ ਪੇਸ਼ਕਾਰੀ ਦੇਣੀ ਹੈ, ਉਥੇ ਕਿਸ ਨੇ ਆਉਣਾ ਹੈ ਜਾਂ ਕਿਸ ਨੇ ਨਹੀਂ।Balkaur Singh’s first statement

ALSO READ :- ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ,ਜਲਦ ਹੀ ਹੋਵੇਗਾ ਮੌਸਮ ਠੰਡਾ

ਇਸ ਬਿਆਨ ਮਗਰੋਂ ਹੁਣ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਰਲੇ-ਮਿਲੇ ਨਜ਼ਰ ਆਉਂਦੇ ਹਨ। ਜਦੋਂ ਕਿਤੇ ਪ੍ਰੋਗਰਾਮ ਕਰਨਾ ਹੁੰਦਾ ਹੈ, ਉਸ ਤੋਂ ਪਹਿਲਾਂ ਉਸ ਵਿਅਕਤੀ ਦੀ ਕੀ ਇੱਜ਼ਤ ਤੇ ਮਾਣ ਹੈ, ਇਹ ਸਭ ਪਤਾ ਹੁੰਦਾ ਹੈ।

ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਉਸ (ਕਰਨ ਔਜਲਾ) ਦਾ ਆਪਣਾ ਪੱਖ ਹੋ ਸਕਦਾ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਕਿ ਕਲਾਕਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ।Balkaur Singh’s first statement

Share post:

Subscribe

spot_imgspot_img

Popular

More like this
Related

ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਅਹਿਮ ਮੀਲ ਪੱਥਰ ਸਥਾਪਤ

ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ...