Saturday, December 28, 2024

ਸਾਲ 2024 ਦੌਰਾਨ ਜ਼ਿਲਾ ਫ਼ਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ

Date:

ਫਰੀਦਕੋਟ:10 ਮਈ 2024( )

ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਇੰਜੀਨੀਅਰ ਸ਼ਾਖਾ ਵਲੋਂ ਫ਼ਸਲੀ ਰਹਿੰਦ ਖੂਹੰਦ ਸਕੀਮ ਤਹਿਤ ਕਿਸਾਨਾਂ ਨੂੰ ਮੁਹਈਆ ਕਰਵਾਈ ਗਈ ਖੇਤੀ ਮਸ਼ੀਨਰੀ ਜਿਵੇਂ ਹੈਪੀ ਸੀਡਰ,ਸੁਪਰ ਸੀਡਰ ,ਸ੍ਰਫੇਸ ਸੀਡਰ ਚਾਲਕ ਜਾਂ ਮਾਲਕ ਕਿਸਾਨਾਂ ਨੂੰ ਮਸੀਨਰੀ ਦੀ ਸੁਚੱਜੀ ਵਰਤੋਂ ਬਾਰੇ  ਜਾਣਕਾਰੀ ਦੇਣ ਲਈ ਖੇਤੀ ਮਸ਼ੀਨਰੀ ਨਿਰਮਾਤਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਿਖਲਾਈ ਕੈਂਪਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ।

ਇਸ ਪ੍ਰੋਗਰਾਮ ਤਹਿਤ  ਬਲਾਕ ਫਰੀਦਕੋਟ ਦੇ ਪਿੰਡ ਡੱਲੇਵਾਲ ਵਿਚ ਪਹਿਲਾ ਸਿਖਲਾਈ ਕੈਂਪ ਲਗਾ ਕੇ ਸ਼ਰੂਆਤ ਕੀਤੀ ਗਈ ਤਾਂ ਜੋਂ ਜ਼ਿਲਾ ਫਰੀਦਕੋਟ ਨੂੰ ਝੋਨੇ ਦੀ ਪਰਾਲੀ ਨਾਂ ਸਾੜ੍ਹਨ ਵਾਲਾ ਮੋਹਰੀ ਜ਼ਿਲਾ ਬਣਾਇਆ ਜਾ ਸਕੇ।ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 26 ਜੂਨ ਤੱਕ 14 ਸਿਖਲਾਈ ਕੈਂਪ ਸਰਕਲ ਪੱਧਰ ਤੇ ਲਗਾਏ ਜਾਣਗੇ। ਅੱਜ ਦੇ ਕੈਂਪ ਨੂੰ ਸਫਲਤਾ ਪੂਰਵਕ ਲਗਾਉਣ ਵਿਚ ਵਾਰਸ ਐਗਰੋਟੈਕ ਫਰੀਦਕੋਟ ਨੇ ਸਹਿਯੋਗ ਕੀਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਆਮ ਕਰਕੇ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ  ਕਣਕ ਦੀ ਬਿਜਾਈ ਸੁਪਰ ਸੀਡਰ, ਹੈਪੀ ਸੀਡਰ ,ਸਮਾਰਟ ਸੀਡਰ ਜਾਂ ਸਰਫੈਸ ਸੀਡਰ ਨਾਲ ਕੀਤੀ ਜਾਂਦੀ ਹੈ ਅਤੇ ਮਸ਼ੀਨਰੀ ਚਾਲਕ ਜਾਂ ਮਾਲਿਕ ਨੂੰ ਮਸ਼ੀਨਰੀ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਨਾਂ ਹੋਣ ਕਾਰਨ ਕਈ ਗਲਤੀਆਂ /ਅਣਗਹਿਲੀਆਂ ਕਰ ਜਾਂਦੇ ਹਨ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ ਵਾਕਿਆ ਵਧ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵਲੋਂ ਸਾਲ 2024 ਦੌਰਾਨ ਜ਼ਿਲਾ ਫ਼ਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ,ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ । ਉਨਾਂ ਕਿਹਾ ਇਸ ਟੀਚੇ ਦੀ ਪ੍ਰਾਪਤੀ ਲਈ ਜ਼ਿਲਾ ਪੱਧਰ ਤੇ ਕੀਤੀ ਗਈ ਵਿਉਂਤਬੰਦੀ ਮੁਤਾਬਕ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿਚ ਜ਼ਿਲ੍ਹੇ ਦੇ ਖੇਤੀ ਮਸ਼ੀਨਰੀ ਨਿਰਮਾਤਾ ਸਹਿਯੋਗ ਕਰਨਗੇ।

ਜ਼ਿਲਾ ਸਿਖਲਾਈ ਅਫ਼ਸਰ ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਕਿਸੇ ਵੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਜ਼ਰੂਰੀ ਹੈ ਕਿ ਮਿੱਟੀ ਵਿਚ ਜੈਵਿਕ ਮਾਦੇ  ਦਾ ਬਹੁਤਾਤ ਵਿਚ ਹੋਣਾ ਜ਼ਰੂਰੀ ਹੈ ਅਤੇ ਜੈਵਿਕ ਮਾਦਾ ਤਾਂ ਹੀ ਵਧੇਗਾ ਜੇਕਰ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਲਗਾ ਕੇ ਸਾੜਨ ਦੀ ਬਿਜਾਏ ,ਖੇਤ ਵਿਚ ਹੀ ਨਸ਼ਟ ਕੀਤਾ ਜਾਵੇ।ਉਨ੍ਹਾਂ ਮਿੱਟੀ ਪਰਖ ਕਰਵਾਉਣ ਦੀ ਮਹੱਤਤਾ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਸਹਾਇਕ ਖੇਤੀ ਇੰਜੀਨੀਅਰ ਹਰਚਰਨ ਸਿੰਘ ਅਤੇ ਇੰਜੀ. ਅਕਸ਼ਿਤ ਜੈਨ ਨੇ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸੁਪਰ ਸੀਡਰ/ਹੈਪੀ ਸੀਡਰ/ਸਮਾਰਟ ਸੀਡਰ ਜਾਂ ਸ੍ਰਫ਼ੇਸ ਸੀਡਰ ਨਾਲ ਕਣਕ ਦੀ ਬਿਜਾਈ ,ਪਰਾਲੀ ਨੂੰ ਅੱਗ ਲਗਾਏ ਬਗੈਰ ਹੀ ਕਰਨੀ ਚਾਹੀਦੀ ਹੈ ਤਾਂ ਜੋਂ ਜ਼ਮੀਨ ਦੀ ਸਿਹਤ ਸੁਧਾਰਨ ਦੇ ਨਾਲ ਨਾਲ ਮਿਆਰੀ ਅਤੇ  ਵੱਧ ਪੈਦਾਵਾਰ ਲਈ ਜਾ ਸਕੇ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਵਾਰ ਝੋਨੇ ਦੀ ਕਟਾਈ ਸਮੇਂ ਕੰਬਾਈਨ ਦਾ ਨਾਲ ਸੁਪਰ ਐੱਸ ਐਮ ਐੱਸ ਜ਼ਰੂਰੀ ਕਰ ਦਿੱਤਾ ਗਿਆ ਹੈ ਤਾਂ ਜੋਂ ਨਵੀਨਤਮ ਖੇਤੀ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਾਂ ਆਵੇ ਪਰ ਬੇਲਿੰਗ ਕਰਨ ਲਈ ਸੁਪਰ ਐੱਸ ਐਮ ਐਸ ਲਈ ਲੱਗੀ ਕੰਬਾਈਨ ਦੀ ਜ਼ਰੂਰਤ ਨਹੀਂ ਹੁੰਦੀ।

ਡਾ.ਰਾਜਵੀਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਜ਼ਮੀਨ ਨੂੰ ਠੰਡਾ ਕਰਨ ਦੇ ਨਾਮ ਤੇ ਪਾਣੀ ਦੀ ਗਲਤ ਵਰਤੋਂ ਨਾਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਹਾਜ਼ਰ ਕਿਸਾਨਾਂ ਨੇ ਵੀ ਵਿਸ਼ਵਾਸ਼ ਦਿਵਾਇਆ ਕਿ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ,ਵਿਚ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕੁਲਵੰਤ ਸਿੰਘ ਜ਼ਿਲਾ ਸਿਖਲਾਈ ਅਫਸਰ,ਇੰਜੀ. ਹਰਚਰਨ ਸਿੰਘ ਸਹਾਇਕ ਖ਼ੇਤੀਬਾੜੀ ਇੰਜੀਨੀਅਰ,ਇੰਜੀ.ਅਕਸ਼ਤ ਜੈਨ ਸਹਾਇਕ ਖ਼ੇਤੀਬਾੜੀ ਇੰਜੀਨੀਅਰ, ਡਾ. ਰਾਜਵੀਰ ਸਿੰਘ,  ਡਾ.ਲਖਵੀਰ ਸਿੰਘ , ਡਾ.ਸਤਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ,ਸੁਖਚੈਨ ਸਿੰਘ,ਸਿਮਰਨਜੀਤ ਸਿੰਘ,ਬਲਦੇਵ ਕੁਮਾਰ ਖੇਤੀਬਾੜ੍ਹੀ ਉਪ ਨਿਰੀਖਕ ਸਮੇਤ ਵੱਡੀ ਗਿਣਤੀ ਵਿਚ ਮਸੀਨਰੀ ਮਾਲਕ

Share post:

Subscribe

spot_imgspot_img

Popular

More like this
Related