Barnala Election Results 2024
ਪੰਜਾਬ ਦੀ ਬਰਨਾਲਾ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਐਸਡੀ ਕਾਲਜ ਬਰਨਾਲਾ ਵਿੱਚ ਈਵੀਐਮ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇੱਥੇ ਪਹਿਲੇ ਗੇੜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੀ ਅੱਗੇ ਰਹੇ।
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਨਤੀਜਿਆਂ ‘ਤੇ ਵੱਡਾ ਅਪਡੇਟ…
ਬਰਨਾਲਾ ਵਿੱਚ ਦੂਜੇ ਗੇੜ ਵਿੱਚ ਵੀ ‘ਆਪ’ ਉਮੀਦਵਾਰ ਅੱਗੇ ਹਨ। ਦੂਜੇ ਗੇੜ ਵਿੱਚ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 3844 ਵੋਟਾਂ ਮਿਲੀਆਂ। ਉਹ 846 ਵੋਟਾਂ ਨਾਲ ਅੱਗੇ ਹਨ। ਜਦਕਿ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 2998, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਨੂੰ 2384 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 2092 ਵੋਟਾਂ ਮਿਲੀਆਂ |
ਤੀਜੇ ਗੇੜ ਵਿੱਚ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 5100 ਵੋਟਾਂ ਮਿਲੀਆਂ। ਉਹ 261 ਵੋਟਾਂ ਨਾਲ ਅੱਗੇ ਹਨ। ਜਦਕਿ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 4839, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 3427 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 3037 ਵੋਟਾਂ ਮਿਲੀਆਂ |
ਹੁਣ ਚੌਥੇ ਗੇੜ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਗੇ ਹਨ। ਇੱਥੇ ਕਾਂਗਰਸ ਨੂੰ 6368 ਵੋਟਾਂ ਮਿਲੀਆਂ ਹਨ। ਉਹ ਸਿਰਫ਼ 360 ਵੋਟਾਂ ਨਾਲ ਅੱਗੇ ਹੈ। ‘ਆਪ’ ਦੇ ਹਰਿੰਦਰ ਧਾਲੀਵਾਲ ਨੂੰ 6008 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 4772 ਵੋਟਾਂ ਮਿਲੀਆਂ।
ਇੱਥੇ 20 ਨਵੰਬਰ ਨੂੰ ਹੋਈ ਵੋਟਿੰਗ ਦੌਰਾਨ ਬਰਨਾਲਾ ਸੀਟ ‘ਤੇ 56.3 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ‘ਤੇ 99,956 ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ 53,489 ਪੁਰਸ਼, 46,465 ਮਹਿਲਾ ਅਤੇ 2 ਹੋਰ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਸ ਸੀਟ ‘ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ। ‘ਆਪ’ ਤੋਂ ਹਰਿੰਦਰ ਸਿੰਘ ਧਾਲੀਵਾਲ, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਚਕਾਰ ਮੁਕਾਬਲਾ ਹੈ। ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਇਸ ਮੁਕਾਬਲੇ ਨੂੰ ਬਹੁਪੱਖੀ ਬਣਾ ਦਿੱਤਾ ਹੈ।
Read Also : ਗਿੱਦੜਬਾਹਾ ‘ਚ ਬੈਲੇਟ ਪੇਪਰ ਦੀ ਗਿਣਤੀ ਸ਼ੁਰੂ, ‘ਆਪ’ ਦੇ ਡਿੰਪੀ ਢਿੱਲੋਂ 1699 ਵੋਟਾਂ ਨਾਲ ਅੱਗੇ
ਬਰਨਾਲਾ ਜ਼ਿਲ੍ਹੇ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਕਿਉਂਕਿ 2014 ਤੋਂ ਬਾਅਦ ਆਮ ਆਦਮੀ ਪਾਰਟੀ ਬਰਨਾਲਾ ਜ਼ਿਲ੍ਹੇ ਤੋਂ ਇੱਕ ਵਾਰ ਵੀ ਨਹੀਂ ਹਾਰੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ 2017 ਅਤੇ 2022 ਵਿੱਚ ਲਗਾਤਾਰ ਦੋ ਵਾਰ ਬਰਨਾਲਾ ਵਿਧਾਨ ਸਭਾ ਸੀਟ ਤੋਂ ਵਿਧਾਨ ਸਭਾ ਚੋਣਾਂ ਜਿੱਤ ਚੁੱਕੀ ਹੈ। ਇਹ ਸੀਟ ਮੀਤ ਹੇਅਰ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ ਅਤੇ ਮੀਤ ਹੇਅਰ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਪ ਚੋਣ ਵਿਚ ਉਮੀਦਵਾਰ ਬਣਾਇਆ ਗਿਆ ਸੀ।
Barnala Election Results 2024