Bathinda Bus Accident
ਤੇਜ਼ ਬਾਰਿਸ਼ ਕਾਰਨ ਬਠਿੰਡਾ ‘ਚ ਵੱਡਾ ਹਾਦਸਾ ਵਾਪਰਿਆ ਹੈ। ਬਠਿੰਡਾ ਦੇ ਤਲਵੰਡੀ ਸਾਬੋ ਰੋਡ ਉੱਤੇ ਜੀਵਨ ਸਿੰਘ ਵਾਲਾ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਮੀਂਹ ਕਾਰਨ ਇਹ ਹਾਦਸਾ ਵਾਪਰਿਆ ਹੈ। ਰੇਲਿੰਗ ਨਾ ਹੋਣ ਦੇ ਚੱਲਦਿਆਂ ਬੱਸ ਪੁਲ ਤੋਂ ਥੱਲੇ ਡਿੱਗ ਗਈ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ
ਵਿੱਚ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਇੱਕ ਨਿੱਜੀ ਕੰਪਨੀ ਦੀ ਹੈ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਜਾਣਕਾਰੀ ਦੇ ਮੁਤਾਬਿਕ ਇਹ ਨਿੱਜੀ ਬੱਸ ਸਰਦੂਲਗੜ੍ਹ ਤੋਂ ਬਠਿੰਡਾ ਆ ਰਹੀ ਸੀ ਤੇ ਇਸ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਕਰੀਬ ਇੱਕ ਦਰਜਨ ਸਵਾਰੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜਖ਼ਮੀਆਂ ਵਿੱਚ ਚਾਰ ਤੋਂ ਪੰਜ ਬੱਚੇ ਵੀ ਸ਼ਾਮਲ ਹਨ। ਹਾਲਾਂਕਿ ਇਹ ਬੱਸ ਕਿਵੇਂ ਪੁਲ ਤੋਂ ਨਾਲੇ ’ਚ ਡਿੱਗੀ ਇਸ ਦਾ ਕਾਰਨ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ।
Read Also : ਵੈੱਬ ਸੀਰੀਜ਼ ‘ਖੜ੍ਹਪੰਚ’ ਦਾ ਸ਼ਾਨਦਾਰ ਹਿੱਸਾ ਬਣੇਗੀ ਇਹ ਚਰਚਿਤ ਮਾਡਲ, ਜਲਦ ਹੋਏਗੀ ਰਿਲੀਜ਼
ਹਾਦਸੇ ਦੀ ਸੂਚਨਾ ਮਿਲਦੇ ਹੀ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਮੌਕੇ ‘ਤੇ ਪਹੁੰਚ ਗਏ। ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ- ਇਹ ਘਟਨਾ ਬਹੁਤ ਹੀ ਦੁਖਦਾਈ ਹੈ। 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਬਾਕੀ ਲੋਕਾਂ ਦੀ ਹਸਪਤਾਲ ‘ਚ ਮੌਤ ਹੋ ਗਈ। ਜ਼ਖਮੀਆਂ ਦੇ ਬਿਹਤਰ ਇਲਾਜ ਲਈ ਸੀ.ਐਮ.ਓ ਨੂੰ ਆਦੇਸ਼ ਦਿੱਤੇ ਗਏ ਹਨ। ਲੋਕਾਂ ਦੀ ਆਰਥਿਕ ਮਦਦ ਲਈ ਡੀਸੀ ਸਾਹਿਬ ਨਾਲ ਗੱਲ ਕੀਤੀ ਜਾਵੇਗੀ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੇ ਜ਼ਖਮੀ ਜਲਦੀ ਠੀਕ ਹੋ ਜਾਣ।
Bathinda Bus Accident