Thursday, January 16, 2025

ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ

Date:

ਬਠਿੰਡਾ, 24 ਜੂਨ : ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਸੰਬੰਧੀ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਣਯੋਗ ਡੀ.ਜੀ.ਪੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਐੱਸ.ਪੀ.ਐੱਸ ਪਰਮਾਰ ਆਈ.ਪੀ.ਐੱਸ ਏ.ਡੀ.ਜੀ.ਪੀ ਬਠਿੰਡਾ ਰੇਂਜ ਬਠਿੰਡਾ ਦੇ ਮਾਰਗ ਦਰਸ਼ਨ ਅਨੁਸਾਰ ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ. ਬਠਿੰਡਾ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਅੱਗੇ ਤੋਰਦਿਆਂ ਆਉਣ ਵਾਲੀ ਪੀੜੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਇਸ ਮੁਕਾਬਲੇ ਦਾ ਮੁੱਖ ਉਦੇਸ਼ ਹੈ।

ਬਠਿੰਡਾ ਪੁਲਿਸ ਵੱਲੋਂ ਤਿੰਨ ਰੋਜ਼ਾ ਐਂਟੀ ਡਰੱਗ ਕ੍ਰਿਕਟ ਲੀਗ ਕਰਵਾਈ ਗਈ, ਜਿਸ ਵਿੱਚ 16 ਕ੍ਰਿਕਟ ਟੀਮਾਂ ਨੇ ਹਿੱਸਾ ਲਿਆ, 21 ਜੂਨ ਤੋਂ 23 ਜੂਨ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਜਿੱਥੇ ਖਿਡਾਰੀਆਂ ਵੱਲੋਂ ਕ੍ਰਿਕਟ ਖੇਡੀ ਗਈ ਉੱਥੇ ਹੀ ਵੱਖ-ਵੱਖ ਨਸ਼ਾ ਛੱਡ ਚੁੱਕੇ ਨੌਜਵਾਨਾਂ ਵੱਲੋਂ ਸਟੇਜ ਰਾਹੀਂ ਅਪੀਲ ਵੀ ਕੀਤੀ ਗਈ ਕਿ ਸਾਨੂੰ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਾ ਚਾਹੀਦਾ ਇਹ ਤਦ ਹੋਊਗਾ ਜਦ ਅਸੀਂ ਸਾਰੇ ਮਿਲ ਜੁਲ ਕੇ ਇਸ ਭੈੜੀ ਲਾਹਨਤ ਨੂੰ ਦੂਰ ਕਰਨ ਲਈ ਇਕੱਠੇ ਹੋਵਾਂਗੇ, ਸਾਨੂੰ ਨਸ਼ੇ ਛੱਡ ਕੇ ਗਰਾਉਂਡਾਂ ਵੱਲ ਆਉਣਾ ਚਾਹੀਦਾ ਹੈ। ਇਸ ਲੀਗ ਵਿੱਚ ਜਿਮਨਾਸਟਿਕ, ਭੰਗੜਾ, ਗਾਇਕੀ ਅਤੇ ਕੋਰਿਓਗ੍ਰਾਫੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ।

ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ. ਬਠਿੰਡਾ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ 21 ਜੂਨ 2024 ਤੋ 23 ਜੂਨ 2024 ਨੂੰ ਤਿੰਨ ਦਿਨਾਂ “ਐਂਟੀ ਡਰੱਗ ਕ੍ਰਿਕਟ ਲੀਗ” ਦੇ ਪਹਿਲੇ ਦਿਨ ਕੁੱਲ 8 ਮੈਚ ਕਰਵਾਏ ਗਏ। ਜਿਨ੍ਹਾਂ ’ਚੋਂ 4 ਟੀਮਾਂ ਨੇ ਅੱਗੇ ਸੈਮੀਫਾਈਨਲ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾਈ। ਦੁਜੇ ਦਿਨ ਸੈਮੀਨਲ ਫਾਈਨਲ ਵਿੱਚ 2 ਮੈਚ ਕਰਵਾਏ ਗਏ, ਜਿਹਨਾਂ ਵਿੱਚੋਂ 2 ਟੀਮਾਂ ਨੇ ਅੱਗੇ ਫਾਈਨਲ ਲਈ ਆਪਣੀ ਜਗ੍ਹਾ ਬਣਾਈ।

ਫਾਈਨਲ ਮੈਚ ਮਨੋਜ ਗਿਰੀ ਅਤੇ ਕਰਮਗੜ੍ਹ ਛੱਤਰਾਂ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਹਨਾਂ ਵਿੱਚੋਂ ਮਨੋਜ ਗਿਰੀ ਟੀਮ ਵਿਜੇਤਾ ਰਹੀ ਅਤੇ ਕਰਮਗੜ੍ਹ ਛੱਤਰਾਂ ਟੀਮ ਦੂਸਰੇ ਸਥਾਨ ਪਰ ਰਹੀ। ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 11000/- ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀ ਦਿੱਤੀ ਗਈ। ਕ੍ਰਿਕਟ ਟੀਮ ਵਿੱਚ ਭਾਗ ਲੈਣ ਖਿਡਾਰੀਆਂ ਨੂੰ ਬਠਿੰਢਾ ਪੁਲਿਸ ਵੱਲੋਂ ਨਸ਼ਾ ਮੁਕਤ ਪੰਜਾਬ ਤਹਿਤ ਟੀ.ਸ਼ਰਟਾਂ ਵੀ ਵੰਡੀਆਂ ਗਈਆਂ।

ਜੇਤੂ ਟੀਮਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਿਆ ਗਿਆ। ਏ.ਡੀ.ਜੀ.ਪੀ ਸੁਰਿੰਦਰ ਸਿੰਘ ਪਰਮਾਰ ਅਤੇ ਐਸ.ਐਸ.ਪੀ ਦੀਪਕ ਪਾਰੀਕ ਨੇ ਸਮਾਪਤੀ ਮੌਕੇ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਅਪੀਲ ਕੀਤੀ ਕਿ ਆਓ ਸਾਰੇ ਰਲ ਮਿਲ ਕੇ ਇਸ ਨਸ਼ੇ ਦੀ ਲਾਹਨਤ ਨੂੰ ਪੰਜਾਬ ਵਿੱਚੋਂ ਦੂਰ ਕਰ ਸਕੀਏ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਗਰਾਊਂਡਾਂ ਵਿੱਚ ਖੇਡਣ ਲਈ ਆਉਣਾ ਚਾਹੀਦਾ ਹੈ, ਤਾਂ ਜੋ ਸਿਹਤ ਦਾ ਖਿਆਲ ਰੱਖਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਇਹ ਅੱਜ ਇੱਥੇ ਹੀ ਸਮਾਪਤ ਨਹੀਂ ਹੋਏ ਅੱਗੇ ਵੀ ਇਸੇ ਤਰ੍ਹਾਂ ਦੇ ਸਮਾਗਮ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦੇ ਰਹਿਣਗੇ। ਅਖੀਰ ਵਿੱਚ ਪੁਲਿਸ ਅਤੇ ਨੌਜਵਾਨਾਂ ਵੱਲੋਂ ਜਿੱਥੇ ਗਾਇਕੀ ਦਾ ਲੁਤਫ ਲਿਆ ਉੱਥੇ ਹੀ ਭੰਗੜਾ ਪਾ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ।

ਇਸ ਸਮਾਗਮ ਵਿੱਚ ਸ਼ਹਿਰ ਦੀਆਂ ਨਾਮੀ ਹਸਤੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਡਾਕਟਰ ਖਿਡਾਰੀ ਅਤੇ ਸਮਾਜ ਸੇਵੀ ਆਦਿ ਸ਼ਾਮਿਲ ਸਨ।

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਨੇ ਲਿਆ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜਾ

ਅੰਮ੍ਰਿਤਸਰ, 15 ਜਵਨਰੀ 2025 (   )- ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਗਣਤੰਤਰ ਦਿਵਸ ਮਨਾਉਣ ਲਈ ਗੁਰੂ...

ਡਿਪਟੀ ਕਮਿਸ਼ਨਰ ਵੱਲੋਂ ਬਰਲਟਨ ਪਾਰਕ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ

ਜਲੰਧਰ, 15 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ...

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪਟਿਆਲਾ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...