ਤੁਰਕੀ ਦੀ ਰਾਜਧਾਨੀ ਅੰਕਾਰਾ ‘ਚ ਕਾਲੇ ਸਾਗਰ (Black Sea) ਦੇਸ਼ਾਂ ਦੇ ਚੱਲ ਰਹੇ ਸੰਮੇਲਨ ਵਿੱਚ ਮਾਹੌਲ ਉਸ ਸਮੇਂ ਵਿਗੜ ਗਿਆ, ਜਦੋਂ ਰੂਸ ਅਤੇ ਯੂਕ੍ਰੇਨ ਦੇ ਪ੍ਰਤੀਨਿਧਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਯੂਕ੍ਰੇਨ ਦੇ ਪ੍ਰਤੀਨਿਧੀ ਨੇ ਰੂਸ ਦੇ ਅਧਿਕਾਰੀ ਦੀ ਕੁੱਟਮਾਰ ਕਰ ਦਿੱਤੀ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਅਤੇ ਡਿਪਲੋਮੈਟਾਂ ਦੇ ਦਖਲ ਤੋਂ ਬਾਅਦ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋਇਆ। ਤੁਰਕੀ ਦੇ ਸੰਸਦ ਭਵਨ ‘ਚ ਇਕ ਸੰਮੇਲਨ ਦੌਰਾਨ ਯੂਕ੍ਰੇਨ ਦਾ ਝੰਡਾ ਹੱਥੋਂ ਖੋਹ ਲੈਣ ਤੋਂ ਬਾਅਦ ਯੂਕ੍ਰੇਨੀ ਸੰਸਦ ਮੈਂਬਰ ਓਲੇਕਸੈਂਡਰ ਮੈਰੀਕੋਵਸਕੀ ਨੇ ਇਕ ਰੂਸੀ ਅਧਿਕਾਰੀ ਦੇ ਸਿਰ ‘ਤੇ ਮੁੱਕੇ ਵਰ੍ਹਾ ਦਿੱਤੇ। ਮੈਰੀਕੋਵਸਕੀ ਦੇ ਫੇਸਬੁੱਕ ਪੇਜ ‘ਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ।beating of Russian official,
ਇਸ ਵੀਡੀਓ ‘ਚ ਯੂਕ੍ਰੇਨ ਦੇ ਸੰਸਦ ਮੈਂਬਰ ਰੂਸ ਦੀ ਪ੍ਰਤੀਨਿਧੀ ਓਲਾ ਟਿਮੋਫਿਸਾ ਦੇ ਪਿੱਛੇ ਯੂਕ੍ਰੇਨ ਦਾ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਮੈਰੀਕੋਵਸਕੀ ਕੋਲ ਪਹੁੰਚਿਆ ਅਤੇ ਉਸ ਤੋਂ ਝੰਡਾ ਖੋਹ ਲਿਆ। ਮਾਰੀਕੋਵਸਕੀ ਫਿਰ ਉਸ ਦਾ ਪਿੱਛਾ ਕਰਦਾ ਹੈ, ਉਸ ਨੂੰ ਫੜਦਾ ਹੈ ਅਤੇ ਉਸ ਦੇ ਸਿਰ ‘ਤੇ ਮੁੱਕਾ ਮਾਰਦਾ ਹੈ। ਉਦੋਂ ਹੀ ਹੋਰ ਲੋਕ ਉੱਥੇ ਪਹੁੰਚ ਜਾਂਦੇ ਹਨ ਅਤੇ ਦੋਹਾਂ ਨੂੰ ਇਕ-ਦੂਜੇ ਤੋਂ ਵੱਖ ਕਰ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਟਿਮੋਫਿਸਾ ਇਕੱਠ ਨੂੰ ਸੰਬੋਧਨ ਕਰ ਰਹੀ ਸੀ ਤਾਂ ਯੂਕ੍ਰੇਨ ਦੇ ਡੈਲੀਗੇਟਾਂ ਨੇ ਉਨ੍ਹਾਂ ਦੇ ਦੋਵੇਂ ਪਾਸੇ ਯੂਕ੍ਰੇਨੀ ਝੰਡੇ ਲਹਿਰਾ ਕੇ ਸੰਬੋਧਨ ਵਿਚ ਵਿਘਨ ਪਾਇਆ ਸੀ।beating of Russian official,
ALSO READ :- ਦਫ਼ਤਰੀ ਸਮਾਂ ਬਦਲ ਕੇ 15 ਜੁਲਾਈ ਤੱਕ 42 ਕਰੋੜ ਬਚਾਵੇਗਾ ਪੰਜਾਬ
ਤੁਰਕੀ ਦੀ ਸੰਸਦ ਦੇ ਸਪੀਕਰ ਮੁਸਤਫਾ ਸੈਂਟੋਪ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ”ਮੈਂ ਇਸ ਵਿਵਹਾਰ ਦੀ ਨਿੰਦਾ ਕਰਦਾ ਹਾਂ, ਜਿਸ ਨਾਲ ਸ਼ਾਂਤੀ ਦਾ ਮਾਹੌਲ ਖਰਾਬ ਹੁੰਦਾ ਹੈ।” ਰੂਸੀ ਅਧਿਕਾਰੀ ਦੀ ਕੁੱਟਮਾਰ ਕਰਦਿਆਂ ਯੂਕ੍ਰੇਨ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਸਾਡਾ ਝੰਡਾ ਹੈ ਅਤੇ ਅਸੀਂ ਇਸ ਦੇ ਸਨਮਾਨ ਲਈ ਲੜਾਂਗੇ। ਕਾਲੇ ਸਾਗਰ ਦੇ ਦੇਸ਼ਾਂ ਦੀ ਕਾਨਫਰੰਸ ਵਿੱਚ ਕੁਲ 13 ਦੇਸ਼ ਹਿੱਸਾ ਲੈ ਰਹੇ ਸਨ, ਇਸ ਦੌਰਾਨ ਇਹ ਘਟਨਾ ਵਾਪਰੀ।beating of Russian official,