ਦਿਵਿਆਂਗ ਸਕੀਮ ਤਹਿਤ ਮੁਫ਼ਤ ਸੇਵਾਵਾਂ ਦਾ ਲਿਆ ਜਾਵੇ ਲਾਹਾ : ਡਿਪਟੀ ਕਮਿਸ਼ਨਰ

ਬਠਿੰਡਾ, 12 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦਿਵਿਆਂਗ ਸਕੀਮ ਅਧੀਨ 60 ਸਾਲ ਤੋਂ ਉਪਰ ਦੇ ਬਜ਼ੁਰਗ ਵਿਅਕਤੀਆਂ (ਮਰਦ/ਔਰਤ) ਜਿੰਨ੍ਹਾਂ ਨੂੰ ਕੰਨਾਂ ਵਾਲੀ ਮਸ਼ੀਨ, ਵਾਕਰ, ਵੀਲ੍ਹ ਚੇਅਰ, ਵੀਲ੍ਹ ਚੇਅਰ ਕੰਮਬੋਡ, ਕਮਰ ਦੀ ਬੈਲਟ/ਪਿੱਠ ਦੀ ਬੈਲਟ, ਛੜੀ, ਸਟਿੱਕ, ਸਟਿੱਕ ਰਬੜ ਸਰਵਾਈਕਲ ਬੈਲਟ ਆਦਿ ਦੀ ਜ਼ਰੂਰਤ ਹੈ ਤਾਂ ਉਹ ਸਥਨਕ ਸਿਵਲ ਹਸਪਤਾਲ ਦੇ ਡਾਇਲਸੈਸ ਸੈਂਟਰ ਦੇ ਉਪਰ, ਪਹਿਲੀ ਮੰਜ਼ਿਲ ਵਿਖੇ ਆਕੇ ਆਪਣੀ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ।

        ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਬੰਧਤ ਵੱਲੋਂ ਰਜਿਸ਼ਟ੍ਰੇਸ਼ਨ ਕਰਵਾਉਣ ਲਈ ਦਸਤਾਵੇਜ਼ਾਂ ਵਿੱਚੋਂ ਆਧਾਰ ਕਾਰਡ ਤੋਂ ਇਲਾਵਾ ਆਮਦਨ ਸਰਟੀਫ਼ਿਕੇਟ (ਜਿਸ ਦੀ ਪ੍ਰਤੀ ਮਹੀਨਾ ਆਮਦਨ 15000/- ਰੁਪਏ ਤੋਂ ਵੱਧ ਨਾ ਹੋਵੇ ਅਤੇ ਸਰਪੰਚ/ਐਮ.ਸੀ./ਉਚ ਅਧਿਕਾਰੀ ਤੋਂ ਤਸ਼ਦੀਕਸ਼ੁਦਾ ਹੋਵੇ) ਹੋਣਾ ਜ਼ਰੂਰੀ ਹੈ।

        ਡਿਪਟੀ ਕਮਿਸ਼ਨਰ ਨੇ ਸਬੰਧਤ ਲੋੜਵੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਡਾਇਲਸੈਸ ਸੈਂਟਰ ਦੇ ਉਪਰ, ਪਹਿਲੀ ਮੰਜ਼ਿਲ, ਸਿਵਲ ਹਸਪਤਾਲ ਬਠਿੰਡਾ ਵਿਖੇ ਆ ਕੇ ਉਪਰੋਕਤ ਦਰਜ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

[wpadcenter_ad id='4448' align='none']