ਸ਼ਹੀਦ ਭਗਤ ਸਿੰਘ ਨਾਲ ਸਬੰਧਤ ਰਿਕਾਰਡ ਸੌਂਪਣ ਦੀ ਅਪੀਲ ਪਾਕਿਸਤਾਨ ਅਦਾਲਤ ਨੇ ਕੀਤੀ ਖ਼ਾਰਜ , ਜਾਣੋ ਕਿਉਂ ..

Bhagat Singh Memorial Foundation

Bhagat Singh Memorial Foundation

ਪਾਕਿਸਤਾਨ ਦੀ ਇਕ ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਵੀਰਵਾਰ ਨੂੰ ਇਕ ਗੈਰ-ਲਾਭਕਾਰੀ ਫਾਊਂਡੇਸ਼ਨ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਹੈ, ਜਿਸ ਵਿਚ ਸੁਤੰਤਰਤਾ ਸੰਗ੍ਰਾਮੀ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਸਬੰਧਤ ਨਿਆਇਕ ਰਿਕਾਰਡ ਦੀ ਮੰਗ ਕੀਤੀ ਗਈ ਸੀ।

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਲਾਹੌਰ ਹਾਈ ਕੋਰਟ ਦੇ ਰਜਿਸਟਰਾਰ ਦਫਤਰ ਵਿਚ ਇਕ ਅਰਜ਼ੀ ਦੇ ਕੇ ਐੱਲਐੱਚਸੀ ਦੇ ਤਿੰਨ ਮੈਂਬਰੀ ਵਿਸ਼ੇਸ਼ ਟ੍ਰਿਬਿਊਨਲ ਨੂੰ 7 ਅਕਤੂਬਰ, 1930 ਦੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਿਆਇਕ ਰਿਕਾਰਡ ਦੀ ਅਪੀਲ ਕੀਤੀ ਸੀ।

ਐੱਲਐੱਚਸੀ ਰਜਿਸਟਰਾਰ ਦਫਤਰ ਨੇ ਇਹ ਕਹਿੰਦੇ ਹੋਏ ਅਪੀਲ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਫਾਊਂਡੇਸ਼ਨ ਨੂੰ ਰਿਕਾਰਡ ਉਪਲਬਧ ਨਹੀਂ ਕਰ ਸਕਦਾ।

Read Also : ਹਰਿਆਣਾ ‘ਚ ਚੋਣ ਬੂਥਾਂ ਲਈ ECI ਦੇ ਦਿਸ਼ਾ-ਨਿਰਦੇਸ਼ ਜਾਰੀ: ਚੋਣ ਬੂਥਾਂ ‘ਤੇ ਪੋਸਟਰ ਅਤੇ ਝੰਡੇ ਲਗਾਉਣ ਦੀ ਮਨਾਹੀ ਹੈ

ਕੁਰੈਸ਼ੀ ਨੇ ਕਿਹਾ ਕਿ ਐੱਲਐੱਚਸੀ ਦੇ ਉਪ ਰਜਿਸਟਰਾਰ ਤਾਹਿਰ ਹੁਸੈਨ ਨੇ ਕਿਹਾ ਕਿ ਜਦੋਂ ਤੱਕ ਐੱਲਐੱਚਸੀ ਫਾਊਂਡੇਸ਼ਨ ਨੂੰ ਭਗਤ ਸਿੰਘ ਫਾਊਂਡੇਸ਼ਨ ਨੂੰ ਭਗਤ ਸਿੰਘ ਤੇ ਹੋਰਨਾਂ ਦਾ ਨਿਆਇਕ ਰਿਕਾਰਡ ਉਪਲਬਧ ਕਰਾਉਣ ਦਾ ਆਦੇਸ਼ ਨਹੀਂ ਦਿੰਦਾ, ਉਨ੍ਹਾਂ ਦਾ ਦਫਤਰ ਆਪਣੇ ਆਪ ਇਸ ਤਰ੍ਹਾਂ ਨਹੀਂ ਕਰ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਉਹ ਇਸ ਸਬੰਧ ’ਚ ਐੱਲਐੱਚਸੀ ’ਚ ਪਟੀਸ਼ਨ ਦਾਇਰ ਕਰਨਗੇ।

Bhagat Singh Memorial Foundation

[wpadcenter_ad id='4448' align='none']