Bhagwant Hon spoke on the issue of water ਪੰਜਾਬ ਵਿਧਾਨ ਸਭਾ ‘ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਿਮਾਚਲ ਪ੍ਰਦੇਸ਼ ਵੱਲੋਂ ਬਿਜਲੀ ਉਤਪਾਦਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਪਾਣੀ ‘ਤੇ ਵਾਟਰ ਸੈੱਸ ਲਾਉਣ ਲਈ ਜਾਰੀ ਕੀਤੇ ਆਰਡੀਨੈਂਸ ਖ਼ਿਲਾਫ਼ ਮਤਾ ਪੇਸ਼ ਕੀਤਾ। ਇਸ ‘ਤੇ ਬੋਲਦਿਆਂ ਮੁੱਖ ਮੰਤਰੀ ਮਾਨ ਵਲੋਂ ਹਿਮਾਚਲ ਸਰਕਾਰ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਸਿਰਫ ਪਾਣੀਆਂ ਦੇ ਨਾਂ ਦਾ ਸੂਬਾ ਰਹਿ ਗਿਆ ਹੈ। ਨਾ ਸਾਡਾ ਧਰਤੀ ਵਾਲਾ ਪਾਣੀ ਵੀ ਪਹੁੰਚ ਤੋਂ ਦੂਰ ਹੋ ਗਿਆ ਅਤੇ 80 ਫ਼ੀਸਦੀ ਤੋਂ ਉੱਪਰ ਸਾਡੇ ਜ਼ੋਨ ਡਾਰਕ ਜ਼ੋਨ ‘ਚ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਬਹੁਤ ਚਿਹਰੇ ਹਨ। ਹਿਮਾਚਲ ਵੱਲੋਂ ਲਾਇਆ ਜਾਣ ਵਾਲੇ ਵਾਟਰ ਸੈੱਸ ਨੂੰ ਮੁੱਖ ਮੰਤਰੀ ਮਾਨ ਨੇ ਗਲਤ ਦੱਸਿਆ ਹੈ। Bhagwant Hon spoke on the issue of water
ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਮਸਲੇ ਨੂੰ ਹੱਲ ਕੀਤਾ ਜਾਵੇਗਾ। ਪੰਜਾਬ ਦੇ ਪਾਣੀ ‘ਤੇ ਪੰਜਾਬ ਦਾ ਹੱਕ ਹੈ ਅਤੇ ਇਸ ‘ਤੇ ਕੋਈ ਵੀ ਬੁਰੀ ਨਜ਼ਰ ਨਾ ਰੱਖੇ। ਉਨ੍ਹਾਂ ਕਿਹਾ ਕਿ ਅਸੀਂ ਧਰਤੀ ਅਤੇ ਦਰਿਆਵਾਂ ਵਾਲਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਝੋਨੇ ਦਾ ਬਦਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਰ ਵਾਰੀ ਸਾਡਾ ਧਿਆਨ ਭਟਕਾਉਣ ਲਈ ਕੋਈ ਨਾ ਕੋਈ ਸਿਆਪਾ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਵਾਲੇ ਤਾਂ ਖ਼ੁਸ਼ ਹੋਣਗੇ ਕਿ ਪਹਿਲਾਂ ਅਸੀਂ ਪਾਣੀਆਂ ਲਈ ਹਰਿਆਣੇ ਨਾਲ ਲੜੀ ਜਾਂਦੇ ਸੀ ਅਤੇ ਹੁਣ ਹਿਮਾਚਲ ਨਾਲ ਪੰਗਾ ਪੈ ਗਿਆ ਹੈ ਅਤੇ ਸਾਨੂੰ ਲੜਾਈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਿਮਾਚਲ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹਾ ਕੁੱਝ ਨਾ ਕਰੋ, ਜਿਸ ਨਾਲ ਸੂਬਿਆਂ ਦਾ ਰੌਲਾ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਹਿਮਾਚਲ ਦੇ ਇਸ ਆਰਡੀਨੈਂਸ ਦਾ ਵਿਰੋਧ ਕਰਦੇ ਹਾਂ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵੱਲੋਂ ਸਰਬ ਸੰਮਤੀ ਨਾਲ ਇਸ ਮਤੇ ਨੂੰ ਪਾਸ ਕਰ ਦਿੱਤਾ ਗਿਆ। Bhagwant Hon spoke on the issue of water
ਪੰਜਾਬ ਦੇ ਹਲਵਾਰਾ ਏਅਰਪੋਰਟ ਦਾ ਨਾਂ ਬਦਲਣ ਵਾਸਤੇ ਵਿਧਾਨ ਸਭਾ ‘ਚ ਮਤਾ ਪਾਸ ਕੀਤਾ ਗਿਆ। ਮਤੇ ਮੁਤਾਬਕ ਹਲਵਾਰਾ ਏਅਰਪੋਰਟ ਦਾ ਨਾਂ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਰੱਖਣ ਦੀ ਅਪੀਲ ਕੇਂਦਰੀ ਹਵਾਈ ਮੰਤਰੀ ਨੂੰ ਕੀਤੀ ਗਈ ਹੈ। ਇਸ ਮਤੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਲੈ ਕੇ ਆਏ ਸਨ।