Friday, December 27, 2024

Tata Safari ‘ਤੇ Harrier ਹਨ ਭਾਰਤ ‘ਚ ਸਭ ਤੋਂ ਵੱਧ ਮਹਿਫੂਜ਼ ਕਾਰਾਂ, ਜਾਣੋਂ Bharat NCAP ਕ੍ਰੈਸ਼ ਟੈਸਟ ‘ਚ ਕਿੰਨੀ ਮਿਲੀ ਰੇਟਿੰਗ

Date:

Bharat NCAP Crash Test

ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਭਾਰਤ NCAP ਜਾਂ BNCAP) ਨੇ ਅੱਜ ਭਾਵ 20 ਦਸੰਬਰ ਨੂੰ ਪਹਿਲੇ ਕਰੈਸ਼ ਟੈਸਟ ਦੇ ਨਤੀਜੇ ਘੋਸ਼ਿਤ ਕੀਤੇ ਹਨ। ਇਸ ‘ਚ ਟਾਟਾ ਹੈਰੀਅਰ ਅਤੇ ਸਫਾਰੀ ਦੋਵਾਂ ਨੂੰ 5-ਸਟਾਰ ਰੇਟਿੰਗ ਮਿਲੀ ਹੈ। ਭਾਰਤੀ ਏਜੰਸੀ 15 ਦਸੰਬਰ ਤੋਂ ਦੋਵਾਂ ਕਾਰਾਂ ਦਾ ਕਰੈਸ਼ ਟੈਸਟ ਕਰ ਰਹੀ ਸੀ।

ਹੈਰੀਅਰ ਅਤੇ ਸਫਾਰੀ ਦੋਵਾਂ ਨੇ ਅਡਲਟ ਆਕੂਪੈਂਟ ਪ੍ਰੋਟੈਕਸ਼ਨ (ਏਓਪੀ) ਲਈ 32 ਵਿੱਚੋਂ 30.08 ਅੰਕ ਅਤੇ ਚਾਈਲਡ ਆਕੂਪੈਂਟ ਪ੍ਰੋਟੈਕਸ਼ਨ (ਸੀਓਪੀ) ਲਈ 49 ਵਿੱਚੋਂ 44.54 ਅੰਕ ਪ੍ਰਾਪਤ ਕੀਤੇ।

ਜਦਕਿ SUV ਨੇ ਸਾਈਡ ਮੂਵੇਬਲ ਡੀਫਾਰਮੇਬਲ ਬੈਰੀਅਰ ਟੈਸਟ ‘ਚ 16 ‘ਚੋਂ 16 ਅੰਕ ਹਾਸਲ ਕੀਤੇ। ਇਸ ਦੇ ਨਾਲ ਹੀ, ਫਰੰਟ ਆਫਸੈੱਟ ਡੀਫਾਰਮੇਬਲ ਬੈਰੀਅਰ ਟੈਸਟ ਵਿੱਚ, ਇਸਨੇ ਛਾਤੀ ਦੇ ਖੇਤਰ ਦੀ ਸੁਰੱਖਿਆ ਲਈ ਘੱਟ ਸਕੋਰ ਕੀਤਾ ਅਤੇ 16 ਵਿੱਚੋਂ 14.08 ਅੰਕ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024 ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਕਰਵਾਈ ਸਾਂਝੀ ਟ੍ਰੇਨਿੰਗ 

ਗਲੋਬਲ NCAP ‘ਚ ਦੋਵਾਂ ਕਾਰਾਂ ਨੂੰ ਮਿਲੇ 5-ਸਟਾਰ

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਲਿਮਟਿਡ ਅਤੇ ਟਾਟਾ ਪੈਸੇਂਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਐਮਡੀ ਸ਼ੈਲੇਸ਼ ਚੰਦਰਾ ਨੂੰ ਬੀਐਨਸੀਏਪੀ ਸਰਟੀਫਿਕੇਟ ਸੌਂਪਿਆ। ਖਾਸ ਗੱਲ ਇਹ ਹੈ ਕਿ ਗਲੋਬਲ NCAP ਦੇ ਕਰੈਸ਼ ਟੈਸਟ ‘ਚ ਇਨ੍ਹਾਂ ਦੋਵਾਂ SUV ਨੂੰ 5-ਸਟਾਰ ਰੇਟਿੰਗ ਮਿਲੀ ਹੈ।

ਤਿਉਹਾਰਾਂ ਦੇ ਸੀਜ਼ਨ ਕਾਰਨ ਕਰੈਸ਼ ਟੈਸਟ ਵਿੱਚ ਹੋਈ ਦੇਰੀ

ਪਹਿਲਾਂ ਕਾਰਾਂ ਦਾ ਕਰੈਸ਼ ਟੈਸਟ 1 ਅਕਤੂਬਰ ਤੋਂ ਸ਼ੁਰੂ ਹੋਣਾ ਸੀ ਪਰ ਤਿਉਹਾਰੀ ਸੀਜ਼ਨ ਕਾਰਨ ਇਹ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ। ਕੇਂਦਰੀ ਸੜਕ ਆਵਾਜਾਈ ਰਾਜ ਮੰਤਰੀ ਨਿਤਿਨ ਗਡਕਰੀ ਨੇ ਇਸ ਸਾਲ 22 ਅਗਸਤ ਨੂੰ ਦਿੱਲੀ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਬੀਐਨਸੀਏਪੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ 18 ਸਤੰਬਰ ਨੂੰ ਪੁਣੇ ਦੇ ਚੱਕਨ ਸਥਿਤ ਸੈਂਟਰਲ ਇੰਸਟੀਚਿਊਟ ਆਫ ਰੋਡ ਟਰਾਂਸਪੋਰਟ (ਸੀ.ਆਈ.ਆਰ.ਟੀ.) ਵਿਖੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ।

ਇਸ ਏਜੰਸੀ ਨੇ ਭਾਰਤੀ ਹਾਲਾਤਾਂ ਅਨੁਸਾਰ ਤੈਅ ਮਾਪਦੰਡਾਂ ਅਨੁਸਾਰ ਕਾਰਾਂ ਦੇ ਕਰੈਸ਼ ਟੈਸਟ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਆ ਦਰਜਾਬੰਦੀ ਦੇਣ ਲਈ ਤਿਆਰ ਕੀਤਾ ਗਿਆ ਹੈ। ਇਸ ਟੈਸਟ ‘ਚ ਕਾਰਾਂ ਨੂੰ 0 ਤੋਂ 5 ਸਟਾਰ ਦੀ ਰੇਟਿੰਗ ਦਿੱਤੀ ਜਾਂਦੀ ਹੈ। 0 ਸਟਾਰ ਦਾ ਮਤਲਬ ਹੈ ਅਸੁਰੱਖਿਅਤ ਅਤੇ 5 ਸਟਾਰ ਦਾ ਮਤਲਬ ਹੈ ਪੂਰੀ ਤਰ੍ਹਾਂ ਸੁਰੱਖਿਅਤ।

3 ਦਰਜਨ ਤੋਂ ਵੱਧ ਮਾਡਲ ਟੈਸਟ ਲਈ ਹੋਏ ਰਜਿਸਟਰ

ਹੁਣ ਤੱਕ ਵਾਹਨ ਨਿਰਮਾਤਾ ਕੰਪਨੀਆਂ ਟੈਸਟਿੰਗ ਲਈ ਕਾਰਾਂ ਦੇ 3 ਦਰਜਨ ਤੋਂ ਵੱਧ ਮਾਡਲਾਂ ਨੂੰ ਰਜਿਸਟਰ ਕਰ ਚੁੱਕੀਆਂ ਹਨ। ਟਾਟਾ ਮੋਟਰਜ਼, ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੀਆਂ ਕੰਪਨੀਆਂ ਕਰੈਸ਼ ਟੈਸਟਾਂ ਦੇ ਪਹਿਲੇ ਬੈਚ ਵਿੱਚ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚੋਂ ਟਾਟਾ ਮੋਟਰਜ਼ ਆਪਣੇ ਮਾਡਲਾਂ ਨੂੰ ਰਜਿਸਟਰ ਕਰਨ ਵਾਲੀ ਪਹਿਲੀ ਕੰਪਨੀ ਹੈ। ਦੂਜੇ ਪਾਸੇ ਰੇਨੋ, ਸਕੋਡਾ ਅਤੇ ਵੋਲਕਸਵੈਗਨ ਵਰਗੀਆਂ ਯੂਰਪੀਅਨ ਕੰਪਨੀਆਂ ਨੇ ਅਜੇ ਤੱਕ ਆਪਣੀਆਂ ਕਾਰਾਂ ਨੂੰ ਰਜਿਸਟਰ ਕਰਨ ਦਾ ਫੈਸਲਾ ਨਹੀਂ ਕੀਤਾ ਹੈ। Bharat NCAP Crash Test

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...