ਸੁਖਬੀਰ ਵਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ ‘ਤੇ ਬੋਲੇ ਬੀਬੀ ਜਗੀਰ ਕੌਰ
Bibi Jagir Kaur spoke ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ‘ਤੇ ਵੱਡਾ ਬਿਆਨ ਦਿੰਦਿਆਂ ਬਾਗੀ ਧੜੇ ਦੀ ਦਿੱਗਜ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਹੈ- Boss is Always Right। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬੀਬੀ […]
Bibi Jagir Kaur spoke
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ‘ਤੇ ਵੱਡਾ ਬਿਆਨ ਦਿੰਦਿਆਂ ਬਾਗੀ ਧੜੇ ਦੀ ਦਿੱਗਜ ਆਗੂ ਬੀਬੀ ਜਗੀਰ ਕੌਰ ਨੇ ਕਿਹਾ ਹੈ- Boss is Always Right। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਦੇ ਇਸ ਫ਼ੈਸਲੇ ‘ਤੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਉਨ੍ਹਾਂ ਦੀ ਸ਼ੁਰੂ ਤੋਂ ਹੀ ਸੋਚ ਹੈ। ਜਦੋਂ ਜੀਅ ਕਰਦਾ ਹੈ, ਉਹ ਕਮੇਟੀਆਂ ਭੰਗ ਕਰ ਦਿੰਦੇ ਹਨ, ਜਦੋਂ ਜੀਅ ਕਰਦਾ ਹੈ, ਨਵੀਆਂ ਬਣਾ ਲੈਂਦੇ ਹਨ ਅਤੇ ਜਦੋਂ ਜੀਅ ਕਰਦਾ ਹੈ, ਕਿਸੇ ਨੂੰ ਪਾਰਟੀ ‘ਚੋਂ ਕੱਢ ਦਿੰਦੇ ਹਨ।
ਉਹ ਪਾਰਟੀ ਨੂੰ ਆਪਣੀ ਕੰਪਨੀ ਸਮਝਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਸਮਝਦੇ ਹਨ ਕਿ ਬਾਕੀ ਸਾਰੇ ਮੈਂਬਰ ਪਾਰਟੀ ਦੇ ਸ਼ੇਅਰ ਹੋਲਡਰ ਹਨ ਅਤੇ ਉਹ ਵੱਡੇ ਸੀ. ਈ. ਓ. ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਬਾਰੇ ਤਾਂ Boss is Always Right ਵਾਲੀ ਗੱਲ ਹੀ ਢੁੱਕਦੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਕਿਸੇ ਦੀ ਲੋੜ ਨਹੀਂ ਹੈ ਅਤੇ ਉਹ ਇਕੱਲੇ ਵੀ ਪਾਰਟੀ ਚਲਾ ਸਕਦੇ ਹਨ ਕਿਉਂਕਿ ਉਹ ਕਈ ਵਾਰ ਕਹਿ ਚੁੱਕੇ ਹਨ ਕਿ ਭਾਵੇਂ ਸਾਰੇ ਹੀ ਛੱਡ ਜਾਣ, ਮੈਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਕੋਈ ਚਿੰਤਾ ਨਹੀਂ ਹੈ, ਸਗੋਂ ਇਹ ਚਿੰਤਾ ਕੌਮ ਅਤੇ ਪੰਜਾਬ ਦੇ ਲੋਕਾਂ ਨੂੰ ਹੈ, ਜਿਨ੍ਹਾਂ ਨੂੰ ਪਾਰਟੀ ਦੀ ਲੋੜ ਹੈ।Bibi Jagir Kaur spoke
ALSO READ :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਜੁਲਾਈ 2024)
ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਕਾਲੀ ਦਲ ‘ਚ ਸੁਧਾਰ ਕੀਤਾ ਜਾਵੇ ਅਤੇ ਗੁਰੂ ਕਿਰਪਾ ਕਰਨਗੇ ਕਿਉਂਕਿ ਲੋਕ ਵੀ ਇਹੀ ਸੋਚਦੇ ਹਨ ਕਿ ਖੇਤਰੀ ਪਾਰਟੀ ਕਦੇ ਖ਼ਤਮ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਅਤੇ ਕਿਸੇ ਦੇ ਕਹਿਣ ਨਾਲ ਅਸੀਂ ਪਾਰਟੀ ‘ਚੋਂ ਨਿਕਲਣਾ ਨਹੀਂ ਹੈ। ਦੱਸਣਯੋਗ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੇ ਇਹ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਲਿਆ ਹੈ। ਦੱਸ ਦੇਈਏ ਕਿ ਇਸ ਕੋਰ ਕਮੇਟੀ ‘ਚ ਅਕਾਲੀ ਦਲ ਦੇ ਬਾਗੀ ਧੜੇ ਦੇ ਕਈ ਦਿੱਗਜ ਆਗੂ ਜਿਵੇਂ ਕਿ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਲੂਕਾ ਸ਼ਾਮਲ ਸਨ। ਇਨ੍ਹਾਂ ਬਾਗੀ ਆਗੂਆਂ ਵਲੋਂ ਹੀ ਅਕਾਲੀ ਦਲ ਦੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਦੀ ਇਕ ਸ਼ਿਕਾਇਤ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਗਈ ਸੀ। Bibi Jagir Kaur spoke