Saturday, December 28, 2024

ਬੀਬੀ ਕੌਲਾਂ ਜੀ ਡਿਗਰੀ ਕਾਲਜ ਜੰਡਿਆਲਾ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ ਈ ਟੀ ਓ ਨੇ ਦਿੱਤੇ  5 ਲੱਖ ਰੁਪਏ

Date:

ਅੰਮ੍ਰਿਤਸਰ, 9 ਸਤੰਬਰ —

                 ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਬੀਬੀ ਕੌਲਾਂ ਜੀ ਡਿਗਰੀ ਕਾਲਜ ਸਰਾਂ ਰੋਡ  ਜੰਡਿਆਲਾ ਗੁਰੂ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਦੱਸਣ ਯੋਗ ਹੈ ਕਿ ਬੀਤੇ ਦਿਨੀ ਉਕਤ ਕਾਰਜ ਦੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸਰਦਾਰ ਹਰਭਜਨ ਸਿੰਘ ਨੇ ਸੰਸਥਾ ਵੱਲੋਂ ਸਿੱਖਿਆ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ,  ਜਿਸ ਨੂੰ ਅੱਜ ਉਹਨਾਂ ਨੇ ਪੂਰਾ ਕਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਕਾਲਜ ਦੀਆਂ ਬੱਚੀਆਂ ਹਮੇਸ਼ਾਂ ਹੀ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਦੀਆਂ ਹਨ ਅਤੇ ਅੱਜ ਦੀਆਂ ਬੱਚੀਆਂ ਕਿਸੇ ਵੀ ਤਰ੍ਹਾਂ ਨਾਲ ਲੜਕਿਆਂ ਨਾਲੋ ਪਿੱਛੇ ਨਹੀਂ ਹਨ ।  ੳਨ੍ਹਾਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਭਾਈ ਨਰਿੰਦਰ ਸਿੰਘ ਨੂੰ ਚੈੱਕ ਸੌਂਪਦੇ ਹੋਏ ਅਪੀਲ ਕੀਤੀ ਕਿ  ਉਹ ਬੱਚਿਆਂ ਨੂੰ ਅਜੋਕੇ ਯੁੱਗ ਸਮੇਂ ਚੱਲ ਰਹੀ ਤਕਨੀਕੀ ਸਿਖਿਆ ਜਰੂਰ ਪ੍ਰਦਾਨ ਕਰਨ ਤਾਂ ਜੋ ਬੱਚੇ ਅਉਣ ਵਾਲੇ ਯੁੱਗ ਦੇ ਹਾਣੀ ਬਣ ਸਕਣ। ਉਹਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾ ਤੁਹਾਡੇ ਸਹਿਯੋਗ ਲਈ ਹਾਜ਼ਰ ਹੈ।

   ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹਰੇਕ ਸੰਸਥਾ ਦਾ ਸਾਥ ਦੇ ਰਹੀ ਹੈ ਅਤੇ ਤੁਸੀਂ ਸਾਡੇ ਇਲਾਕੇ ਵਿੱਚ ਲੜਕੀਆਂ ਨੂੰ ਉਚੇਰੀ ਸਿੱਖਿਆ ਦੇ ਰਹੇ ਹੋ ਜੋ ਕਿ ਸਾਡੇ ਭਵਿੱਖ ਲਈ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੜਕੀਆਂ ਨੂੰ ਅੱਗੇ ਵਧਣ ਤੇ ਵੱਡੇ ਮੌਕੇ ਦਿੱਤੇ ਜਾ ਰਹੇ ਹਨ ਅਤੇ ਹਾਲ ਹੀ ਵਿੱਚ ਫਾਇਰ ਬ੍ਰਿਗੇਡ ਵਰਗੇ ਵਿਭਾਗ ਜਿੱਥੇ ਲੜਕੀਆਂ ਦੀ ਭਰਤੀ ਨਹੀਂ ਸੀ ਹੁੰਦੀ ਵਿੱਚ ਵੀ ਲੜਕੀਆਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ।

Share post:

Subscribe

spot_imgspot_img

Popular

More like this
Related