Big announcement of farmers.
ਕਿਸਾਨਾਂ ਦਾ ਦਿੱਲੀ ਵੱਲ ਕੂਚ ਦਾ ਐਲਾਨ ਕਾਮਯਾਬ ਨਹੀਂ ਹੋ ਸਕਿਆ। ਹਰਿਆਣਾ ਦੇ ਅੰਬਾਲਾ ਨੇੜੇ ਸ਼ੰਭੂ ਸਰਹੱਦ ‘ਤੇ ਸ਼ੁੱਕਰਵਾਰ ਨੂੰ ਦਿਨ ਭਰ ਹੰਗਾਮਾ ਹੁੰਦਾ ਰਿਹਾ। ਇੱਥੇ ਕਿਸਾਨਾਂ ਨੇ ਬੈਰੀਕੇਡ ਉਖਾੜ ਦਿੱਤੇ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਾਲਾਂਕਿ, ਇਸ ਹਫੜਾ-ਦਫੜੀ ਦੌਰਾਨ ਕਿਸਾਨ ਸਰਹੱਦ ਤੋਂ ਅੱਗੇ ਨਹੀਂ ਵਧ ਸਕੇ ਅਤੇ ਮੁੜ ਪਿੱਛੇ ਹਟ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਛੇ ਕਿਸਾਨ ਜ਼ਖਮੀ ਵੀ ਹੋਏ ਹਨ। ਦੂਜੇ ਪਾਸੇ ਹੁਣ ਕਿਸਾਨ ਸ਼ਨੀਵਾਰ ਨੂੰ ਦਿੱਲੀ ਨਹੀਂ ਗਏ , ਪਰ 8 ਦਸੰਬਰ ਯਾਨੀ ਕੱਲ੍ਹ ਫਿਰ ਤੋਂ 101 ਕਿਸਾਨਾਂ ਦਾ ਜੱਥਾ ਦਿੱਲੀ ਵੱਲ ਕੂਚ ਕਰੇਗਾ।Big announcement of farmers.
ਇਸ ਦਾ ਐਲਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਕਰ ਕਿਹਾ ਕਿ ਕੱਲ੍ਹ ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ 20 ਤੋਂ 25 ਲੋਕ ਜ਼ਖਮੀ ਹੋਏ, ਕੁਝ ਲੋਕ ਆਪ ਹਸਪਤਾਲ ਵਿੱਚ ਨਹੀਂ ਗਏ। ਕੱਲ੍ਹ ਫਿਰ ਪਹਿਲਾਂ ਵਾਂਗੂ 12 ਵਜੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ। ਪ੍ਰੈਸ ਕਾਨਫਰੰਸ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਕੋਲ ਨਾ ਕੋਈ ਹਥਿਆਰ ਹੈ ਅਤੇ ਨਾ ਹੀ ਅਸੀਂ ਰੱਖਣ ਵਾਲੇ ਹਾਂ। ਅਸੀਂ ਤਾਂ ਟਰੈਕਟਰ ਟਰਾਲੀ ਦੀ ਗੱਲ ਹੀ ਨਹੀਂ ਕੀਤੀ, ਅਸੀਂ ਹੁਣ ਪੈਦਲ ਜਾ ਰਹੇ ਹਾਂ। ਹੁਣ ਕੇਂਦਰੀ ਮੰਤਰੀ ਕਹਿ ਰਹੇ ਹਨ ਕਿ ਅਸੀਂ ਗੱਲ ਕਰ ਰਹੇ ਹਾਂ, ਪਰ ਸਾਡੇ ਨਾਲ ਕੋਈ ਗੱਲ ਨਹੀਂ ਹੋ ਰਹੀ। ਸਰਵਨ ਸਿੰਘ ਪੰਧੇਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੱਲ੍ਹ ਸਾਡਾ ਨਵਾਂ ਜਥਾ ਹਰਿਆਣਾ ਵੱਲ ਜਾਵੇਗਾ।Big announcement of farmers.